ਬੈਗਲੂਰੂ:ਦੇਸ਼ ‘ਚ ਕੋਰੋਨਾ ਮਹਾਮਾਰੀ ਭਿਆਨਕ ਰੂਪ ਅਖਤਿਆਰ ਕਰ ਰਹੀ ਹੈ। ਲਗਾਤਾਰ ਮੌਤਾਂ ਤੇ ਕੋਰੋਨਾ ਦੇ ਮਾਮਲਿਆਂ ਚ ਵਾਧਾ ਹੋ ਰਿਹਾ ਹੈ। ਇਸੇ ਦੌਰਾਨ ਕਰਨਾਟਕ ਚ ਇੱਕ ਪੀਐੱਮ ਮੋਦੀ ਤੇ ਸੂਬੇ ਦੇ ਸੀਐੱਮ ਬੀਐੱਸ ਯੈਦੂਰੱਪਾ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਵਾਇਰਲ ਹੋਣ ਦਾ ਕਾਰਨ ਹਰ ਇੱਕ ਨੂੰ ਹੈਰਾਨ ਕਰ ਰਿਹਾ ਹੈ ਜਿਸ ਕਰਕੇ ਇਹ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤਸਵੀਰ ਤੇ ਜੋ ਸ਼ਬਦ ਲਿਖੇ ਗਏ ਹਨ ਉਹ ਕੱਨੜ ਭਾਸ਼ਾ ਚ ਲਿਖੇ ਗਏ ਹਨ ਤੇ ਇਨਾਂ ਸ਼ਬਦਾਂ ਦੇ ਰਾਹੀਂ ਸ਼ਮਸ਼ਾਨਘਾਟ ਦਾ ਰਸਤਾ ਦਿਖਾਇਆ ਗਿਆ ਹੈ।ਇਸ ਤਸਵੀਰ ਨੂੰ ਲੈਕੇ ਸਥਾਨਕ ਤੇ ਹੋਰ ਆਮ ਲੋਕਾਂ ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ:ਕੋਰੋਨਾ ਨਾਲ ਮੌਤਾਂ ਦਾ ਵਧੀਆ ਅੰਕੜਾ, ਸ਼ਮਸ਼ਾਨਘਾਟ ’ਚ ਲੱਕੜਾਂ ਦੀ ਵਧੀ ਮੰਗ