ਚੰਡੀਗੜ੍ਹ ਡੈਸਕ :ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦੇ ਮੁੱਦਿਆਂ 'ਤੇ ਉੱਠੇ ਵਿਵਾਦ ਵਿੱਚ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐਂਟਰੀ ਹੋ ਗਈ ਹੈ। ਪਾਣੀਆਂ ਦੇ ਮੁੱਦੇ ਨੂੰ ਲੈਕੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ। ਰਾਜਸਥਾਨ ਵਿੱਚ ਰੈਲੀ ਦੌਰਾਨ ਸਮਾਗਮ ਨੂੰ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਦੀਆਂ ਦਾ ਪਾਣੀ ਗੁਆਂਢੀ ਸੂਬਿਆਂ ਨੂੰ ਦੇਣ ਦੀ ਸਥਿਤੀ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ 'ਚ ਪਾਣੀ ਪਿਲਾਉਣ ਨੂੰ ਪੁੰਨ ਮੰਨਿਆ ਜਾਂਦਾ ਹੈ। ਇੱਥੇ ਜੇਕਰ ਕਿਸੇ ਨੂੰ ਪਾਣੀ ਪਿਲਾਇਆ ਵੀ ਜਾਵੇ, ਤਾਂ ਉਹ ਵਿਅਕਤੀ ਲੰਮੇ ਸਮੇਂ ਤੱਕ ਯਾਦ ਰੱਖਦਾ ਹੈ। ਅਸਿਧੇ ਤੌਰ 'ਤੇ SYL ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੁਝ ਅਜਿਹੇ ਸੂਬੇ ਵੀ ਹਨ, ਜੋ ਇੱਕ ਦੂਜੇ ਨੂੰ ਇੱਕ ਬੂੰਦ ਵੀ ਪਾਣੀ ਦੇਣ ਲਈ ਤਿਆਰ ਨਹੀਂ ਹਨ। PM ਮੋਦੀ ਬੋਲੇ ਕਿ ਗੁਜਰਾਤ ਦਾ CM ਰਹਿੰਦੀਆਂ ਮੈਂ ਰਾਜਸਥਾਨ ਨੂੰ ਪਾਣੀ ਦਿੱਤਾ, ਮੈਂ ਰਾਜਸਥਾਨ ਨੂੰ ਇੱਕ ਘੰਟੇ ਅੰਦਰ ਨਰਮਦਾ ਦਾ ਪਾਣੀ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਕਿਸਾਨਾਂ ਨੂੰ ਪਾਣੀ ਪਹੁੰਚਾ ਰਹੇ ਹਾਂ।
- Asian Games 2023 13th day: ਭਾਰਤੀ ਕ੍ਰਿਕਟ ਅਤੇ ਕਬੱਡੀ ਟੀਮ ਦਾ ਅੱਜ ਸੈਮੀਫਾਈਨਲ ਮੈਚ, ਬਜਰੰਗ ਪੁਨੀਆ 'ਤੇ ਰਹੇਗੀ ਨਜ਼ਰ
- WORLD CUP 2023: Rachin Ravindra ਦਾ ਨਾਂ ਕਿਉਂ ਪਿਆ ਰਚਿਨ, ਜਾਣੋ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਨਾਲ ਕਿਵੇਂ ਜੁੜੇ ਹਨ ਉਨ੍ਹਾਂ ਦੇ ਤਾਰ
- Samrala Police Arrested 3 Accused: ਪੁਲਿਸ ਨੇ ਨਾਕੇ ਦੌਰਾਨ 10 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ