ਲਖਨਊ:ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) 56ਵੀਂ ਡੀਜੀਪੀ/ਆਈਜੀਪੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਲਖਨਊ ਦੇ ਦੋ ਦਿਨਾਂ ਦੌਰੇ ’ਤੇ ਹਨ। ਸੀਐਮ ਯੋਗੀ ਆਦਿੱਤਿਆਨਾਥ ਨੇ ਟਵਿੱਟਰ 'ਤੇ ਕਾਨਫਰੰਸ ਦੌਰਾਨ ਪੀਐਮ ਮੋਦੀ (PM Modi) ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਡੂੰਘਾ ਸਿਆਸੀ ਸੰਦੇਸ਼ (Political message) ਛੁਪਿਆ ਹੋਇਆ ਹੈ।
ਦਰਅਸਲ, ਤਸਵੀਰ ਵਿੱਚ ਪੀਐਮ ਮੋਦੀ ਸੀਐਮ ਯੋਗੀ ਦੇ ਮੋਢੇ ਉੱਤੇ ਹੱਥ ਰੱਖ ਕੇ ਤੁਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੋਵੇਂ ਕਿਸੇ ਨਾ ਕਿਸੇ ਵਿਸ਼ੇ 'ਤੇ ਗੰਭੀਰ ਚਰਚਾ ਕਰਦੇ ਵੀ ਨਜ਼ਰ ਆ ਰਹੇ ਹਨ। ਸੀਐਮ ਯੋਗੀ (CM Yogi) ਵੱਲੋਂ ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਸੀਐਮ ਯੋਗੀ ਨੇ ਇੱਕ ਕਵਿਤਾ ਵੀ ਪੋਸਟ ਕੀਤੀ ਹੈ। ਜਿਸ ਦੇ ਸਿਆਸੀ ਅਰਥ ਕੱਢੇ ਜਾ ਰਹੇ ਹਨ। ਤਸਵੀਰ ਦੇ ਨਾਲ ਸੀਐਮ ਯੋਗੀ ਆਦਿਤਿਆਨਾਥ (CM Yogi Adityanath) ਨੇ ਕੁਝ ਲਾਈਨਾਂ ਵੀ ਲਿਖੀਆਂ ਹਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਤਸਵੀਰ ਤੋਂ ਸਾਫ਼ ਹੈ ਕਿ ਯੂਪੀ ਵਿੱਚ ਮੋਦੀ-ਯੋਗੀ ਦੀ ਜੋੜੀ ਭਾਜਪਾ ਦਾ ਚਿਹਰਾ ਬਣੇਗੀ। ਯੋਗੀ ਨਾ ਸਿਰਫ ਵਿਧਾਨ ਸਭਾ ਚੋਣਾਂ (Assembly elections) 'ਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ, ਸਗੋਂ ਉੱਤਰ ਪ੍ਰਦੇਸ਼ 'ਚ ਮੋਦੀ ਦੇ ਸਭ ਤੋਂ ਭਰੋਸੇਮੰਦ ਵੀ ਰਹਿਣਗੇ।
ਕੁਝ ਦਿਨ ਪਹਿਲਾਂ ਪੂਰਵਾਂਚਲ ਐਕਸਪ੍ਰੈਸਵੇਅ ਦੇ ਉਦਘਾਟਨ ਦੌਰਾਨ ਸੀਐਮ ਯੋਗੀ ਨੂੰ ਪੀਐਮ ਮੋਦੀ ਦੀ ਕਾਰ ਦੇ ਪਿੱਛੇ ਤੁਰਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਅਖਿਲੇਸ਼ ਯਾਦਵ ਨੇ ਸੀਐਮ ਯੋਗੀ 'ਤੇ ਤੰਜ ਕੱਸਦੇ ਹੋਏ ਟਵੀਟ ਕੀਤਾ ਸੀ ਪਰ ਯੋਗੀ-ਮੋਦੀ ਦੀ ਇਸ ਤਸਵੀਰ ਨੇ ਉਸ ਵੀਡੀਓ ਦਾ ਜਵਾਬ ਵੀ ਦੇ ਦਿੱਤਾ ਹੈ।
ਦੱਸ ਦੇਈਏ, ਪੀਐਮ ਮੋਦੀ ਸ਼ਨੀਵਾਰ ਨੂੰ ਲਖਨਊ ਵਿੱਚ ਯੂਪੀ ਪੁਲਿਸ ਦੇ ਹੈੱਡਕੁਆਰਟਰ ਵਿੱਚ ਡੀਜੀ/ਆਈਜੀ ਕਾਨਫਰੰਸ ਵਿੱਚ ਸ਼ਾਮਲ ਹੋਏ ਸਨ। ਜਿਸ ਵਿੱਚ ਸਰਹੱਦੀ ਸੁਰੱਖਿਆ ਤੋਂ ਲੈ ਕੇ ਅੰਦਰੂਨੀ ਸੁਰੱਖਿਆ, ਤੱਟਵਰਤੀ ਸੁਰੱਖਿਆ, ਖੱਬੇ ਪੱਖੀ ਅੱਤਵਾਦ, ਨਸ਼ੀਲੇ ਪਦਾਰਥਾਂ, ਸਾਈਬਰ ਕ੍ਰਾਈਮ ਵਰਗੇ ਅਹਿਮ ਵਿਸ਼ਿਆਂ 'ਤੇ ਚਰਚਾ ਕੀਤੀ ਗਈ।