ਨਵੀਂ ਦਿੱਲੀ: ਦੇਸ਼ਭਰ ਚ ਕੋਰੋਨਾ ਮਹਾਂਮਾਰੀ ਦੇ ਵਿਚਾਲੇ ਆਕਸੀਜਨ ਵੱਡੀ ਸਮੱਸਿਆ ਬਣੀ ਹੋਈ ਹੈ। ਜਿਸ ਨੂੰ ਲੈ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਇੱਕ ਅਹਿਮ ਬੈਠਕ ਕਰਨ ਜਾ ਰਹੇ ਹਨ। ਪੀਐੱਮ ਮੋਦੀ ਦੇਸ਼ਭਰ ਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਉਸਦੀ ਉਪਲੱਬਧਤਾ ਦੀ ਸਮੀਖਿਆ ਦੇ ਲਈ ਅੱਜ ਯਾਨੀ ਸ਼ੁਕਰਵਾਰ ਨੂੰ ਇੱਕ ਉੱਚ ਪੱਧਰੀ ਬੈਠਕ ਦੀ ਅਗਵਾਈ ਕਰਨਗੇ। ਇਹ ਜਾਣਕਾਰੀ ਅਧਿਕਾਰਿਕ ਸੂਤਰਾਂ ਨੇ ਦਿੱਤੀ ਹੈ।
ਪੀਐੱਮ ਮੋਦੀ ਅੱਜ 11:30 ਵਜੇ ਉੱਚਪੱਧਰੀ ਬੈਠਕ ਕਰਨਗੇ। ਇਸ ਬੈਠਕ ਚ ਪੀਐੱਮ ਮੋਦੀ ਨੇ ਦੇਸ਼ਭਰ ਚ ਆਕਸੀਜਨ ਦੀ ਸਪਲਾਈ ਦੀ ਸਮੀਖਿਆ ਕਰਨ ਅਤੇ ਉਸਦੀ ਉਪੱਲਬਧਾ ਨੂੰ ਵਧਾਉਣ ਦੇ ਤਰੀਕਿਆਂ ਅਤੇ ਸਾਧਨਾਂ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।
ਕਾਬਿਲੇਗੌਰ ਹੈ ਕਿ ਕੋਵਿਡ-19 ਦੀ ਦੂਜੀ ਲਹਿਰ ਦੇ ਦੌਰਾਨ ਇਸ ਸਾਲ ਅਪ੍ਰੈਲ-ਮਈ ਦੇ ਮਹੀਨੇ ਚ ਆਕਸੀਜਨ ਦੀ ਮੰਗ ਚ ਅਚਾਨਕ ਤੇਜ਼ੀ ਆ ਗਈ ਸੀ। ਇਸਦੇ ਮੱਦੇਨਜਰ ਦੇਸ਼ ਦੇ ਕਈ ਰਾਜਾਂ ਚ ਆਕਸੀਜਨ ਦੀ ਕਮੀ ਦੇ ਮਾਮਲੇ ਸਾਹਮਣੇ ਆਏ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਆਕਸੀਜਨ ਦਾ ਉਤਪਾਦਨ ਚ ਵਾਧਾ ਅਤੇ ਇਸ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।