ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਗੁਜਰਾਤ ਦੇ ਜਾਮਨਗਰ ਦੇ ਆਯੁਰਵੇਦ ਟੀਚਿੰਗ ਅਤੇ ਰਿਸਰਚ ਇੰਸਟੀਚਿਊਟ (ਆਈਟੀਆਰਏ) ਅਤੇ ਜੈਪੁਰ ਦੇ ਨੈਸ਼ਨਲ ਆਯੁਰਵੇਦ ਇੰਸਟੀਚਿਊਟ (ਐਨਆਈਏ) ਨੂੰ ਅੱਜ ਦੇਸ਼ ਨੂੰ ਸਮਰਪਿਤ ਕਰਨਗੇ। ਆਯੂਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਆਯੁਰਵੇਦ ਦਿਵਸ ਮੌਕੇ PM ਮੋਦੀ ਅੱਜ 2 ਆਯੁਰਵੇਦਿਕ ਸੰਸਥਾਵਾਂ ਰਾਸ਼ਟਰ ਨੂੰ ਕਰਨਗੇ ਸਮਰਪਿਤ - Ayurvedic institutions
ਆਯੁਰਵੇਦ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 2 ਆਯੁਰਵੇਦਿਕ ਸੰਸਥਾਵਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ। ਆਯੂਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਮੰਤਰਾਲੇ ਦੇ ਅਨੁਸਾਰ, ਦੋਵੇਂ ਸੰਸਥਾਵਾਂ ਦੇਸ਼ ਵਿੱਚ ਆਯੁਰਵੇਦ ਦੇ ਨਾਮਵਰ ਸੰਸਥਾਵਾਂ ਹਨ। ਜਾਮਨਗਰ ਦੇ ਆਯੁਰਵੇਦ ਟੀਚਿੰਗ ਐਂਡ ਰਿਸਰਚ ਇੰਸਟੀਚਿਊਟ ਨੂੰ ਸੰਸਦ ਦੇ ਕਾਨੂੰਨ ਰਾਹੀ ਰਾਸ਼ਟਰੀ ਮਹੱਤਵਪੂਰਨ ਸੰਸਥਾ (ਆਈਐੱਨਆਈ) ਦਾ ਦਰਜਾ ਦਿੱਤਾ ਗਿਆ ਹੈ, ਜਦੋਂ ਕਿ ਜੈਪੁਰ ਦੇ ਰਾਸ਼ਟਰੀ ਆਯੁਰਵੇਦ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਮਾਨਦ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ।
ਆਯੁਸ਼ ਮੰਤਰਾਲਾ ਸਾਲ 2016 ਤੋਂ ਹਰ ਸਾਲ ਧਨਵੰਤਰੀ ਜੈਯੰਤੀ ਦੇ ਮੌਕੇ 'ਤੇ ਆਯੁਰਵੇਦ ਦਿਵਸ ਮਨਾ ਰਿਹਾ ਹੈ। ਇਸ ਸਾਲ ਇਹ ਸ਼ੁੱਕਰਵਾਰ ਨੂੰ ਹੈ। ਮੰਤਰਾਲੇ ਦੇ ਅਨੁਸਾਰ, ਹਾਲ ਹੀ ਵਿੱਚ ਸੰਸਦ ਦੇ ਐਕਟ ਵੱਲੋਂ ਬਣਾਈ ਗਈ ਜਾਮਨਗਰ ਦੀ ਆਈਟੀਆਰਐਸ ਵਿਸ਼ਵ ਪੱਧਰੀ ਸਿਹਤ ਸੰਭਾਲ ਕੇਂਦਰ ਵਜੋਂ ਉਭਰਨ ਵਾਲੀ ਹੈ। ਇਸ ਵਿਚ 12 ਵਿਭਾਗ, ਤਿੰਨ ਕਲੀਨਿਕਲ ਪ੍ਰਯੋਗਸ਼ਾਲਾਵਾਂ ਅਤੇ ਤਿੰਨ ਖੋਜ ਪ੍ਰਯੋਗਸ਼ਾਲਾਵਾਂ ਹਨ।