ਵਾਰਾਣਸੀ: 8 ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਬਨਾਰਸ ਦੇ ਸੰਸਦ ਮੈਂਬਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Pm Modi Varanasi Visit) ਅੱਜ ਆਪਣੇ ਸੰਸਦੀ ਖੇਤਰ ਵਿੱਚ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਜਹਾਜ਼ ਸਵੇਰੇ 10 ਵਜੇ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਿਆ। ਇੱਥੇ ਪ੍ਰਧਾਨ ਮੰਤਰੀ ਦਾ ਸਵਾਗਤ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੀਤਾ। ਇਸ ਤੋਂ ਬਾਅਦ ਪੀਐਮ ਹੋਰ ਕਈ ਮੰਤਰੀਆਂ ਦੀ ਮੌਜੂਦਗੀ ਚ ਬਨਾਰਸ ਨੂੰ 1500 ਕਰੋੜ ਰੁਪਏ ਤੋਂ ਜਿਆਦਾ ਦੀ ਯੋਜਨਾਵਾਂ ਦੀ ਸੌਗਾਤ ਬੀਐਚਯੂ ਦੇ ਆਈਆਈਟੀ ਮੈਦਾਨ ’ਚੋਂ ਦੇਣਗੇ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਪੀਐਮ ਮੋਦੀ ਬਨਾਰਸ ਚ ਅੱਜ 5 ਘੰਟੇ ਤੱਕ ਰਹਿਣਗੇ ਅਤੇ ਇਨ੍ਹਾਂ 5 ਘੰਟਿਆਂ ਦੇ ਲਈ ਬਨਾਰਸ ਨੂੰ ਪੂਰੀ ਤਰ੍ਹਾਂ ਨਾਲ ਛਾਉਣੀ ਚ ਤਬਦੀਲ ਕੀਤਾ ਜਾ ਚੁੱਕਾ ਹੈ। ਚੱਪੇ ਚੱਪੇ ਤੇ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ। ਕਿਉਂਕਿ ਕੁਝ ਦਿਨ ਪਹਿਲੇ ਹੀ ਯੂਪੀ ਚ ਦੋ ਅੱਤਵਾਦੀ ਲਖਨਊ ਤੋਂ ਕਾਬੂ ਕੀਤੇ ਗਏ ਸੀ। ਅੱਤਵਾਦੀ ਅਲਰਟ ਹੋਣ ਦੀ ਵਜ੍ਹਾਂ ਤੋਂ ਪੀਐੱਮ ਮੋਦੀ ਦੇ ਇਸ ਦੌਰੇ ’ਤੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ। ਉੱਥੇ ਹੀ ਬਨਾਰਸ ਦੇ ਵੱਖ ਵੱਖ ਹਿੱਸਿਆਂ ਚ ਪੀਐੱਮ ਮੋਦੀ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਯੋਜਵਾਨਾਂ ਨਾਲ ਜੁੜੀ ਵੱਡੀ ਵੱਡੀ ਹਾਰਡਿੰਗ ਲਗਾਈ ਜਾ ਚੁੱਕੀ ਹੈ। ਜਦਕਿ ਨੀਂਹ ਪੱਥਰ ਵਾਲੇ ਪ੍ਰੋਗਰਾਮ ਦੀ ਹੋਰਡਿੰਗ ਤੋਂ ਸ਼ਹਿਰ ਪੂਰੀ ਤਰ੍ਹਾਂ ਭਰਿਆ ਹੋਇਆ ਹੈ।
ਇਹ ਵੀ ਪੜੋ: ਕੀ ਸਿੱਧੂ ਹੱਥ ਸੌਂਪੀ ਜਾਵੇਗੀ ਪੰਜਾਬ ਕਾਂਗਰਸ ਦੀ ਕਮਾਨ ?
ਪ੍ਰਧਾਨਮੰਤਰੀ ਨਰਿੰਦਰ ਮੋਦੀ (Pm Modi Varanasi Visit) ਨੇ 1,583 ਕਰੋੜ ਰੁਪਏ ਤੋਂ ਜਿਆਦਾ ਦੇ ਵਿਕਾਸ ਕਾਰਜ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।
ਪ੍ਰਧਾਨਮੰਤਰੀ ਬਨਾਰਸ ਹਿੰਦੂ ਯੂਨੀਵਰਸਿਟੀ ’ਚ 100 ਬਿਸਤਰਿਆਂ ਵਾਲੇ ਐਮਸੀਐਚ ਵਿੰਗ, ਗੋਦੌਲਿਆ ਚ ਇੱਕ ਬਹੁ ਪੱਧਰੀ ਪਾਰਕਿੰਗ, ਗੰਗਾ ਨਦੀ ਚ ਸੈਲਾਨੀ ਦੇ ਵਿਕਾਸ ਦੇ ਲਈ ਰੋ-ਰੋ ਕਿਸ਼ਤੀਆਂ ਅਤੇ ਵਾਰਾਣਸੀ-ਗਾਜੀਪੁਰ ਰਾਜਮਾਰਗ ’ਤੇ ਤਿੰਨ ਲਾਇਨ ਵਾਲੇ ਫਲਾਈਓਵਰ ਪੁੱਲ ਸਮੇਤ ਵੱਖ ਵੱਖ ਨਿੱਜੀ ਪ੍ਰੋਜੈਕਟਾਂ ਅਤੇ ਕੰਮਾਂ ਦਾ ਉਦਘਾਟਨ ਕੀਤਾ। ਇਹ ਲਗਭਗ 744 ਕਰੋੜ ਰੁਪਏ ਦੀ ਲਾਗਤ ਦੇ ਪ੍ਰੋਜੈਕਟ ਹਨ।
ਪ੍ਰਧਾਨਮੰਤਰੀ ਨੇ ਲਗਭਗ 839 ਕਰੋੜ ਰੁਪਏ ਦੀ ਲਾਗਤ ਦੇ ਕਈ ਪ੍ਰਾਜੈਕਟਾਂ ਅਤੇ ਨਿੱਜੀ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ’ਚ ਸੇਂਟਰ ਆਫ ਸਿਕਲ ਐਂਡ ਟੈਕਨਿਕਲ ਸਪੋਰਟ ਆਫ ਸੇਂਟ੍ਰੇਲ ਇੰਸਟੀਚਿਉਟ ਆਫ ਪੇਟ੍ਰੋਕੇਮਿਕਲ ਇੰਜੀਨੀਅਰਿੰਗ ਐਂਡ ਟੈਕਨੋਲਾਜੀ (ਸੀਆਈਪੀਈਟੀ) ਜਲ ਜੀਵਨ ਮਿਸ਼ਨ ਦੇ ਤਹਿਤ 143 ਪੇਂਡੂ ਪ੍ਰੋਜੈਕਟ ਅਤੇ ਫੈਕਟਰੀਆਂ ਚ ਅੰਬ ਅਤੇ ਸਬਜੀ ਦੇ ਲਈ ਇੰਟੀਗਰੇਟਡ ਪੈਕ ਹਾਉਸ ਸ਼ਾਮਲ ਹਨ।