ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਟੋਕੀਓ ਪੈਰਾ ਓਲਪਿੰਕ (Tokyo Paralympics 2020) ਖੇਡ 2020 ਚ ਹਿੱਸਾ ਲੈਣ ਜਾਪਾਨ ਜਾ ਰਹੇ ਭਾਰਤੀ ਅਥਲੀਟਾਂ ਤੋਂ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਦੇ ਜਰੀਏ ਗੱਲਬਾਤ ਕਰਨਗੇ। ਟੋਕੀਓ ਪੈਰਾ ਓਲਪਿੰਕ ਖੇਡ 24 ਅਗਸਤ ਤੋਂ 5 ਸਤੰਬਰ ਤੱਕ ਆਯੋਜਿਤ ਹੋਣ ਵਾਲੇ ਹਨ।
ਪੀਐਮਓ ਦੇ ਮੁਤਾਬਿਕ ਟੋਕੀਓ ਚ 9 ਵੱਖ ਵੱਖ ਖੇਡਾਂ ’ਚ 54 ਪੈਰਾ ਅਥਲੀਟ ਭਾਰਤ ਦੀ ਨੁਮਾਇੰਦਗੀ ਕਰਨਗੇ। ਪੀਐਮਓ ਵੱਲੋਂ ਐਤਵਾਰ ਨੂੰ ਜਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਅੱਜ (17 ਅਗਸਤ) ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਟੋਕੀਓ ਪੈਰਾ ਓਲੰਪਿਕ ਖੇਡਾਂ 2020 ਵਿੱਚ ਹਿੱਸਾ ਲੈਣ ਜਾ ਰਹੇ ਐਥਲੀਟਾਂ ਨਾਲ ਗੱਲਬਾਤ ਕਰਨਗੇ।
ਇਸ ਚ ਕਿਹਾ ਗਿਆ ਹੈ ਕਿ ਭਾਰਤ ਤੋਂ ਪੈਰਾ ਓਲਪਿੰਕ ਖੇਡਾਂ ਚ ਹਿੱਸਾ ਲੈਣ ਵਾਲੀ ਸਭ ਤੋਂ ਵੱਡੀ ਟੋਲੀ ਹੈ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਇਸ ਗੱਲਬਾਤ ਦੇ ਦੌਰਾਨ ਮੌਜੂਦ ਰਹਿਣਗੇ।
15 ਅਗਸਤ ਨੂੰ ਪੀਐਮ ਮੋਦੀ ਨੇ ਭਾਰਤੀ ਓਲੰਪਿਕ ਦਲ ਨਾਲ ਮੁਲਾਕਾਤ ਕੀਤੀ
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ 'ਤੇ ਲਾਲ ਕਿਲ੍ਹੇ ਦੇ ਪ੍ਰਾਚੀਰ ਤੋਂ ਭਾਰਤੀ ਖਿਡਾਰੀਆਂ ਦੀ ਟੋਕੀਓ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਪ੍ਰਸ਼ੰਸਾ ਕਰਨ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਦੇ ਨਿਵਾਸ ’ਤੇ ਨਾਸ਼ਤੇ ਲਈ ਭਾਰਤ ਦੇ ਓਲੰਪਿਕ ਦਲ ਨਾਲ ਮੁਲਾਕਾਤ ਕੀਤੀ।
ਭਾਰਤੀ ਖਿਡਾਰੀਆਂ ਨੇ ਟੋਕੀਓ ਓਲਪਿੰਕ ਚ ਇੱਕ ਸੋਨੇ ਤਮਗੇ ਸਣੇ 7 ਪਦਕ ਜਿੱਤੇ ਜੋ ਹੁਣ ਤੱਕ ਓਲਪਿੰਕ ਚ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਹੈ। ਨੀਰਜ ਚੋਪੜਾ ਨੇ ਭਾਲਾਫੇਂਕ ਚ ਪੀਲਾ ਤਮਗਾ ਜਿੱਤਿਆ ਜੋ ਐਥਲੀਟਕਸ ਚ ਭਾਰਤ ਦਾ ਪਹਿਲਾ ਤਮਗਾ ਹੈ।
ਮੋਗੀ ਨੇ ਚੋਪੜਾ ਅਤੇ ਪੀਵੀ ਸਿੰਧੂ ਤੋਂ ਨਾਸ਼ਤੇ ਦੇ ਦੌਰਾਨ ਗੱਲਬਾਤ ਵੀ ਕੀਤੀ। ਸਿੰਧੂ ਦੋ ਓਲਪਿੰਕ ਪਦਕ ਜਿੱਤਣ ਵਾਲੀ ਦੂਜੀ ਭਾਰਤੀ ਅਤੇ ਪਹਿਲੀ ਮਹਿਲਾ ਖਿਡਾਰੀ ਹੈ। ਉਹ ਆਪਣੇ ਨਾਲ ਰਿਓ ਓਲਪਿੰਕ 2016 ਚ ਜਿੱਤਿਆ ਰਜਤ ਪਦਕ ਵੀ ਲਿਆਈ ਸੀ।