ਸ਼ਾਹਜਹਾਂਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਦਸੰਬਰ ਨੂੰ ਸ਼ਾਹਜਹਾਂਪੁਰ ਵਿੱਚ ਗੰਗਾ ਐਕਸਪ੍ਰੈਸਵੇਅ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਹੀ ਉਹ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਸ਼ਨੀਵਾਰ ਨੂੰ ਰੇਲਵੇ ਗਰਾਊਂਡ ਰੋਜ਼ਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਹੋਵੇਗਾ। ਇਸ ਦੌਰਾਨ ਪੀਐਮ ਮੋਦੀ 12 ਜ਼ਿਲ੍ਹਿਆਂ ਨੂੰ ਜੋੜਨ ਵਾਲੇ ਗੰਗਾ ਐਕਸਪ੍ਰੈਸ ਵੇਅ ਦਾ ਨੀਂਹ ਪੱਥਰ ਰੱਖਣਗੇ।
ਇਹ ਵੀ ਪੜੋ:ਕਿਸਾਨ ਆਗੂ ਗੁਰਨਾਮ ਚੜੂਨੀ ਬਣਾਉਣਗੇ ਸਿਆਸੀ ਪਾਰਟੀ, ਪੰਜਾਬ 'ਚ ਖੜ੍ਹੇ ਕਰ ਸਕਦੇ ਨੇ ਉਮੀਦਵਾਰ
ਤੁਹਾਨੂੰ ਦੱਸ ਦੇਈਏ ਕਿ ਮੇਰਠ ਤੋਂ ਪ੍ਰਯਾਗਰਾਜ ਨੂੰ ਜੋੜਨ ਵਾਲਾ 52 ਕਿਲੋਮੀਟਰ ਦਾ ਜਨਤਾ ਐਕਸਪ੍ਰੈੱਸ ਵੇਅ ਸ਼ਾਹਜਹਾਂਪੁਰ ਤੋਂ ਹੋ ਕੇ ਲੰਘ ਰਿਹਾ ਹੈ। ਜਿਸ ਦਾ ਪ੍ਰਧਾਨ ਮੰਤਰੀ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਹੀ ਉਹ ਸ਼ਾਹਜਹਾਂਪੁਰ ਦੇ ਇਸ ਮੈਦਾਨ ਤੋਂ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।
ਪੀਐਮ ਦੇ ਇਸ ਪ੍ਰੋਗਰਾਮ ਵਿੱਚ ਕਰੀਬ ਦੋ ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ। ਰੈਲੀ ਵਿੱਚ ਸ਼ਾਹਜਹਾਨਪੁਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਬਰੇਲੀ, ਪੀਲੀਭੀਤ, ਬਦਾਯੂੰ, ਲਖੀਮਪੁਰ ਖੇੜੀ, ਸੀਤਾਪੁਰ, ਹਰਦੋਈ, ਫਰੂਖਾਬਾਦ ਜ਼ਿਲ੍ਹਿਆਂ ਤੋਂ ਭਾਜਪਾ ਵਰਕਰ-ਅਧਿਕਾਰੀ ਅਤੇ ਜਨਤਾ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਨ ਲਈ ਹਾਜ਼ਰ ਹੋਵੇਗੀ। ਜ਼ਿਲ੍ਹੇ ਵਿੱਚ ਕਰੀਬ 2000 ਬੱਸਾਂ ਰਾਹੀਂ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।