ਪੰਜਾਬ

punjab

ETV Bharat / bharat

PM Modi Security Breach: ਭਾਜਪਾ ਰਚ ਰਹੀ ਹੈ ਢੋਂਗ: ਨਵਜੋਤ ਸਿੱਧੂ - ਪਾਰਟੀ ਦਾ ਬਾਈਕਾਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਇਸ ਸਭ ਇੱਕ ਢੋਂਗ ਰਚਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਰੈਲੀ ਵਿੱਚ ਲੋਕ ਘੱਟ ਹੋਣ ਕਾਰਨ ਰੈਲੀ ਰੱਦ ਕੀਤੀ ਗਈ ਹੈ ਤੇ ਹੁਣ ਸੁਰੱਖਿਆ ਦਾ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ।

ਨਵਜੋਤ ਸਿੱਧੂ  ਦਾ ਵੱਡਾ ਬਿਆਨ
ਨਵਜੋਤ ਸਿੱਧੂ ਦਾ ਵੱਡਾ ਬਿਆਨ

By

Published : Jan 7, 2022, 3:26 PM IST

Updated : Jan 7, 2022, 5:23 PM IST

ਚੰਡੀਗੜ੍ਹ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ। ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਕਿਸੇ ਸੂਬੇ ਦੇ ਨਹੀਂ ਬਲਕਿ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੋ। ਉਹਨਾਂ ਨੇ ਕਿਹਾ ਕਿ ਤੁਸੀਂ ਪੰਜਾਬ ਵਿੱਚ ਆਪਣੇ ਜਾਨ ਨੂੰ ਖ਼ਤਰਾ ਦੱਸ ਪੰਜਾਬ ਦੀ ਬੇੱਜ਼ਤੀ ਕਰ ਰਹੇ ਹੋ। ਸਿੱਧੂ ਨੇ ਕਿਹਾ ਕਿ ਜਿੰਨੇ ਤਿਰੰਗੇ ਤੁਸੀਂ ਪਾਰਟੀ, ਤੁਹਾਡੇ ਸੰਘ ਨੇ ਜ਼ਿੰਦਗੀ ਭਰ ਨਹੀਂ ਲਹਿਰਾਏ ਹੋਣੇ ਉਸ ਤੋਂ ਵੱਧ ਤਾਂ ਸਾਡੇ ਪੰਜਾਬੀਆਂ ਦੀਆਂ ਲਾਸ਼ਾਂ ਨਾਲ ਲਿਪਟੇ ਆ ਰਹੇ ਹਨ।

ਇਹ ਵੀ ਪੜੋ:PM security breach: 150 ਅਣਪਛਾਤੇ ਲੋਕਾਂ ’ਤੇ ਮਾਮਲਾ ਦਰਜ, 5 ਜ਼ਿਲ੍ਹਿਆਂ ਦੇ ਐਸਐਸਪੀਜ਼ ਤਲਬ

ਭਾਜਪਾ ਦਾ ਢੋਂਗ

ਇਸ ਮੌਕੇ ਸਿੱਧੂ ਨੇ ਕਿਹਾ ਕਿ ਇਸ ਸਭ ਇੱਕ ਢੋਂਗ ਰਚਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਰੈਲੀ ਵਿੱਚ ਲੋਕ ਘੱਟ ਹੋਣ ਕਾਰਨ ਰੈਲੀ ਰੱਦ ਕੀਤੀ ਗਈ ਹੈ ਤੇ ਹੁਣ ਸੁਰੱਖਿਆ ਦਾ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ।

ਨਵਜੋਤ ਸਿੱਧੂ ਦਾ ਵੱਡਾ ਬਿਆਨ

ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਆਣੇ ਹੋ ਚੁੱਕੇ ਹਨ, ਜਿਹਨਾਂ ਨੇ ਲੋਕ ਵਿਰੋਧੀ ਪਾਰਟੀ ਦਾ ਬਾਈਕਾਟ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਘੱਟ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਸਬੰਧੋਨ ਨਹੀਂ ਕਰ ਸਕਦੇ ਸਨ ਜਿਸ ਕਾਰਨ ਉਹਨਾਂ ਨੂੰ ਬੇਸ਼ਰਮ ਹੋ ਵਾਪਸ ਮੁੜਨਾ ਪਿਆ।

ਇੱਜ਼ਤ ਬਚਾਉਣ ਦੀ ਕੋਸ਼ਿਸ਼

ਸਿੱਧੂ ਨੇ ਕਿਹਾ ਕਿ ਇਹ ਕਦੀ ਦੇਸ਼ ਦੇ ਇਤਿਹਾਸ ਵਿੱਚ ਨਹੀਂ ਹੋਇਆ ਹੋਣਾ ਕਿ 70 ਹਜ਼ਾਰ ਕੁਰਸੀ ’ਤੇ ਬੈਠੇ 500 ਲੋਕਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਸਬੰਧੋਨ ਕਰਦਾ ਹੋਵੇ। ਉਹਨਾਂ ਨੇ ਕਿਹਾ ਕਿ ਇੱਕ ਸਾਬਕਾ ਮੁੱਖ ਮੰਤਰੀ ਤਾਂ ਬੇਸ਼ਰਮ ਹੋ ਸਕਦਾ ਹੈ, ਪਰ ਦੇਸ਼ ਦਾ ਪ੍ਰਧਾਨ ਮੰਤਰੀ ਅਜਿਹਾ ਨਹੀਂ ਕਰ ਸਕਦਾ ਸੀ। ਉਹਨਾਂ ਨੇ ਕਿਹਾ ਕਿ ਹੁਣ ਇੱਜ਼ਤ ਬਚਾਉਣ ਲਈ ਇਹ ਢੋਂਗ ਰਚਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਦੀ ਸੁਰੱਖਿਆ ਪੁਲਿਸ ਹੱਥ

ਸਿੱਧੂ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਪੁਲਿਸ ਹੱਥ ਹੈ, ਦੇਸ਼ ਦੀਆਂ ਬਾਕੀ ਏਜੰਸੀਆਂ ਕੀ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਇਹ ਸਭ ਇੱਕ ਸਾਜ਼ਿਸ਼ ਹੈ, ਕਿਉਂਕਿ ਲੋਕ ਇਸ ਪਾਰਟੀ ਨੂੰ ਨਕਾਰ ਚੁੱਕੇ ਹਨ।

ਡੇਢ ਸਾਲ ਦੇਸ਼ ਦੇ ਕਿਸਾਨ ਹੱਕ ਮੰਗਦੇ ਰਹੇ

ਨਵਜੋਤ ਸਿੱਧੂ ਨੇ ਕਿਹਾ ਕਿ ਡੇਢ ਸਾਲ ਦੇਸ਼ ਦਾ ਅੰਨ੍ਹਦਾਤਾ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੱਕ ਲਈ ਬੈਠਾ ਰਿਹਾ, ਕਿਸਾਨ ਨੂੰ ਅੱਤਵਾਦੀ ਦਾ ਨਾਂ ਦਿੱਤਾ ਗਿਆ, ਖਾਲਿਸਤਾਨੀ ਕਹਿ ਬੁਲਾਇਆ ਗਿਆ। ਸਿੱਧੂ ਨੇ ਕਿਹਾ ਕਿ ਦੇਸ਼ ਦੇ ਅੰਨ੍ਹਦਾਤੇ ਨੂੰ ਅੰਦੋਲਨ ਜੀਵੀ ਤਕ ਕਿਹਾ। ਉਹਨਾਂ ਨੇ ਕਿਹਾ ਕਿ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਪੰਜਾਬ ਦੇ ਕਿਸਾਨ ਤੁਹਾਡੇ ਵਿਰੋਧ ਵਿੱਚ ਤਾਂ ਹੋ ਸਕਦੇ ਹਨ, ਪਰ ਤੁਹਾਡੇ ਜਾਨ ਨੂੰ ਉਹਨਾਂ ਤੋਂ ਕੋਈ ਖਤਰਾ ਨਹੀਂ ਸੀ। ਸਿੱਧੂ ਨੇ ਕਿਹਾ ਕਿ ਅਜਿਹਾ ਇਲਜ਼ਾਮ ਲਗਾਉਣਾ ਬਹੁਤ ਮੰਦਭਾਗਾ ਹੈ ਤੇ ਇਹ ਝੂਠ ਹੀ ਸਾਬਤ ਹੋਵੇਗਾ।

ਪੰਜਾਬ ’ਚ ਭਾਜਪਾ ਦਾ ਵਜੂਦ ਨਹੀਂ

ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਵੋਟ ਬੈਂਕ ਨਹੀਂ ਹੈ ਜਿਸ ਕਾਰਨ ਇਹ ਮਾਹੌਲ ਖ਼ਰਾਬ ਕਰਨ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਤਾਂ ਇਹ ਕਹਿ ਰਹੇ ਹਨ ਕਿ ਇਹਨਾਂ ਦੇ ਪੱਲ੍ਹੇ ਕੱਖ ਨਹੀਂ ਹੈ ਇਹ ਸਿਰਫ਼ ਗੰਦ ਪਾਉਣ ਲਈ ਆਏ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰ ਤੁਸੀਂ ਦੂਜੇ ਸੂਬਿਆਂ ਵਿੱਚ ਚੋਣਾਂ ਲੜਨਾ ਚਾਹੁੰਦੇ ਹੋ।

ਨਵਜੋਤ ਸਿੱਧੂ ਦਾ ਵੱਡਾ ਬਿਆਨ

ਪੰਜਾਬ ਦੇ ਮੁੱਦੇ ਖ਼ਤਮ ਕਰਨ ਦੀ ਕੋਸ਼ਿਸ਼

ਸਿੱਧੂ ਨੇ ਕਿਹਾ ਕਿ ਜਿੱਥੇ ਵੀ ਭਾਜਪਾ ਇਹ ਢੋਂਗ ਰਚਾਉਂਦੀ ਹੈ, ਉਦੋਂ ਬਾਕੀ ਸਾਰੇ ਮੁੱਦੇ ਖ਼ਤਮ ਹੋ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਪੰਜਾਬ ਦੇ ਮੁੱਦਿਆਂ ਬਾਰੇ ਕਿਸ ਨੇ ਗੱਲ ਕੀਤੀ ਹੈ। ਸਿੱਧੂ ਨੂੰ ਕਿਹਾ ਕਿ ਭਾਜਪਾ ਨੇ ਤੋਤੇ ਰੱਖੇ ਹੋਏ ਹਨ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਸਿੱਧੂ ਦਾ ਕੈਪਟਨ ’ਤੇ ਨਿਸ਼ਾਨਾ

ਸਿੱਧੂ ਨੇ ਕੈਪਨਟ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵੱਡਾ ਤੋਤਾ ਹੈ, ਜਿਸ ਨੂੰ ਦਿੱਲੀ ਤੋਂ ਚੂਰੀ ਆਉਂਦੀ ਹੈ ਤਾਂ ਉਹ ਚੂ-ਚੂ ਕਰਨ ਲੱਗ ਜਾਂਦਾ ਹੈ ਤੇ ਸੁਰੱਖਿਆ ਦੀ ਗੱਲ ਕਰਦਾ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਈ ਪੰਜਾਬ ਦੇ ਮੁੱਦੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਹੁਣ ਬੋਲ ਰਹੇ ਹਨ।

ਅਲਕਾ ਲਾਂਬਾ ਦਾ ਬਿਆਨ

ਅਲਕਾ ਲਾਂਬਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦੱਸ ਭਾਜਪਾ ਪੰਜਾਬ ਨੂੰ ਬਦਨਾਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਅੱਜ ਭਾਜਪਾ ਦੇ ਸਾਂਸਦ ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ, ਉਹਨਾਂ ਨੇ ਕਿਹਾ ਕਿ ਉਸੇ ਸੰਸਦ ਵਿੱਚ ਉਹਨਾਂ ਦੀ ਸਰਕਾਰ ਹੈ। ਅਲਕਾ ਲਾਂਬਾ ਨੇ ਕਿਹਾ ਕਿ ਜਿਸ ਸਰਕਾਰ ਕੋਲ 300 ਤੋਂ ਵੱਧ ਸਾਂਸਦ ਹੋਣ, ਜਿਸ ਕੋਲ ਦੇਸ਼ ਦੀ ਸਭ ਤੋਂ ਹਾਈਲੈਵਲ ਦੀ ਸੁਰੱਖਿਆ ਹੋਵੇ, ਜੇਕਰ ਉਸ ਵਿਅਕਤੀ ਨੂੰ ਜਾਨ ਦਾ ਖਤਰਾ ਹੋਵੇ ਤਾਂ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਡਰੇ ਹੋਏ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਦੇਸ਼ ਕਦੀ ਵੀ ਸੁਰੱਖਿਅਤ ਨਹੀਂ ਹੋ ਸਕਦਾ ਹੈ।

ਇਹ ਵੀ ਪੜੋ:PM Modi's Security Lapse: ਸੁਪਰੀਮ ਕੋਰਟ ਵੱਲੋਂ ਰਿਕਾਰਡ ਸੰਭਾਲਣ ਦੇ ਹੁਕਮ, 10 ਜਨਵਰੀ ਨੂੰ ਮੁੜ ਸੁਣਵਾਈ

ਅਲਕਾ ਲਾਂਬਾ ਨੇ ਕਿਹਾ ਕਿ ਅੱਜ ਜੋ ਸੁਪਰੀਮ ਕੋਰਟ ਵਿੱਚ ਫੈਸਲਾ ਆਇਆ ਹੈ, ਉਹ ਪੰਜਾਬ ਤੇ ਪੰਜਾਬੀਅਤ ਨੂੰ ਦਰਸਾਉਂਦਾ ਹੈ। ਉਹਨਾਂ ਨੇ ਕਿਹਾ ਕਿ ਕੋਰਟ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਜੋ ਪੰਜਾਬ ਤੇ ਕੇਂਦਰ ਨੇ ਟੀਮਾਂ ਬਣਾਈਆਂ ਸਨ ਉਹਨਾਂ ਨੂੰ ਰੱਦ ਕਰਦੇ ਹੋਏ ਬਠਿੰਡਾ ਸੈਸ਼ਨ ਕੋਰਟ ਦੇ ਜੱਜ ਨੂੰ ਇਸ ਦੀ ਜਾਂਚ ਸੌਂਪੀ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਇਸ ਵਿੱਚ ਕਿੰਨਾ ਸੱਚ ਹੈ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੀ ਜਿੱਤ ਹੈ।

ਨਵਜੋਤ ਸਿੱਧੂ ਦਾ ਵੱਡਾ ਬਿਆਨ

ਉਹਨਾਂ ਨੇ ਕਿਹਾ ਕਿ ਜੇਕਰ ਦੇਸ਼ ਦਾ ਕਿਸਾਨ ਸੜਕਾਂ ਉੱਤੇ ਹੈ, ਪ੍ਰਧਾਨ ਮੰਤਰੀ ਦੀ ਫੇਰੀ ਹੈ ਤਾਂ ਲੋਕਤੰਤਰ ਵਿੱਚ ਅਧਿਕਾਰ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦਾ ਕਿਸਾਨ ਮਿਲ ਸਕਦਾ ਹੈ।

ਯੂਪੀ ਵਿੱਚ ਵੀ ਫਸੇ ਰਹੇ ਪ੍ਰਧਾਨ ਮੰਤਰੀ

ਅਲਕਾ ਲਾਂਬਾ ਨੇ ਕਿਹਾ ਕਿ 9 ਜੂਨ 2018 ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਕਾਫ਼ਲਾ 2 ਘੰਟੇ ਨੋਇਡਾ ਵਿੱਚ ਫਸਿਆ ਰਿਹਾ, ਕਿ ਉਦੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬਚ ਕੇ ਆਏ ਹਨ, ਤੇ ਯੂਪੀ ਦਾ ਮੁੱਖ ਮੰਤਰੀ ਉਹਨਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ?

ਉਹਨਾਂ ਨੇ ਕਿਹਾ ਕਿ 15 ਸਤੰਬਰ 2018 ਨੂੰ ਭਾਜਪਾ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਬਿਨਾ ਕਿਸੇ ਸੁਰੱਖਿਆ ਦੇ ਜਾਂਦੇ ਹੋਏ। ਉਹਨਾਂ ਨੇ ਕਿਹਾ ਕਿ ਜਦੋਂ ਆਪਣੀ ਮਰਜ਼ੀ ਹੋਵੇ ਤਾਂ ਸਭ ਠੀਕ ਹੈ, ਉਂਝ ਮੇਰੇ ਜਾਨ ਨੂੰ ਖਤਰਾ ਹੈ।

ਅਲਕਾ ਲਾਂਬਾ ਨੇ ਕਿਹਾ ਕਿ ਜਦੋਂ ਗੁਰਦੁਆਰਾ ਰਕਾਬ ਗੰਜ਼ ਸਾਹਿਬ ਵਿੱਚ ਪ੍ਰਧਾਨ ਮੰਤਰੀ ਬਿਨਾ ਦਿੱਲੀ ਪੁਲਿਸ ਨੂੰ ਦੱਸੇ ਮੱਥਾ ਟੇਕਣ ਗਏ ਤਾਂ ਉਦੋਂ ਉਹਨਾਂ ਨੂੰ ਦੀ ਜਾਨ ਨੂੰ ਖਤਰਾ ਨਹੀਂ ਸੀ। ਉਹਨਾਂ ਨੇ ਕਿਹਾ ਕਿ ਇਹ ਸਭ ਪੰਜਾਬ ਨੂੰ ਬਦਨਾਲ ਕਰਨ ਲਈ ਕੀਤਾ ਜਾ ਰਿਹਾ ਹੈ।

Last Updated : Jan 7, 2022, 5:23 PM IST

ABOUT THE AUTHOR

...view details