ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime minister Narendra Modi) ਰੋਮ (ਇਟਲੀ), ਵੈਟੀਕਨ ਸਿਟੀ ਅਤੇ ਗਲਾਸਗੋ (ਸਕਾਟਲੈਂਡ) ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਵਾਪਸ ਆਪਣੇ ਦੇਸ਼ ਪਰਤ ਆਏ ਹਨ। ਮੋਦੀ ਨੇ ਜੀ20 ਸ਼ਿਖਰ ਸੰਮੇਲਨ ਤੋਂ ਬਾਅਦ ਕਈ ਦੋ ਪੱਖੀ ਮੀਟਿੰਗਾਂ ਵੀ ਕੀਤੀਆਂ।
ਵਿਦੇਸ਼ ਮੰਤਰਾਲਾ (Ministry of Foreign Affairs) ਮੁਤਾਬਕ, ਭਾਰਤ ਪਹਿਲੀ ਵਾਰ 2023 ਵਿਚ ਜੀ-20 ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲਾ ਹੈ। ਇਹ 8ਵਾਂ ਜੀ20 ਸ਼ਿਖਰ ਸੰਮੇਲਨ ਸੀ ਜਿਸ ਵਿਚ ਮੋਦੀ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਯਾਤਰਾ ਦੌਰਾਨ, ਵੈਟੀਕਨ ਵਿਚ ਪੋਪ ਫਰਾਂਸਿਸ (Pope Francis) ਨਾਲ ਮੁਲਾਕਾਤ ਕੀਤੀ। ਮੋਦੀ ਨੇ ਕੈਥੋਲਿਕ ਚਰਚ ਦੇ ਮੁਖੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮੋਦੀ 2015 ਵਿਚ ਪੈਰਿਸ ਵਿਚ ਸੀ.ਓ.ਪੀ.-21 ਵਿਚ ਸ਼ਾਮਲ ਹੋਏ ਸਨ। ਜਦੋਂ ਪੈਰਿਸ ਸਮਝੌਤਾ ਸੰਪੰਨ ਹੋਇਆ ਸੀ ਅਤੇ ਜਿਸ ਦਾ ਕੰਮ ਇਸ ਸਾਲ ਸ਼ੁਰੂ ਹੋਇਆ ਸੀ। ਮੋਦੀ ਨੇ ਸੀ.ਓ.ਪੀ.-26 ਤੋਂ ਬਾਅਦ ਕਈ ਦੋ ਪੱਖੀ ਮੀਟਿੰਗਾਂ ਕੀਤੀਆਂ। ਜਿਸ ਵਿਚ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿਚ ਦੁਨੀਆ ਦੇ ਨੇਤਾਵਾਂ ਅਤੇ ਮਾਹਰਾਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸੰਮੇਲਨ ਵਿਚੋਂ ਇਕ ਮੰਨਿਆ ਜਾ ਰਿਹਾ ਹੈ।
ਉਹ ਰੋਮ ਤੋਂ ਇਥੇ ਪਹੁੰਚੇ। ਜਿੱਥੇ ਉਨ੍ਹਾਂ ਨੇ 30-31 ਅਕਤੂਬਰ ਤੱਕ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦ੍ਰਾਗੀ ਦੇ ਸੱਦੇ 'ਤੇ 16ਵੇਂ ਜੀ 20 ਸ਼ਿਖਰ ਸੰਮੇਲਨ ਵਿਚ ਹਿੱਸਾ ਲਿਆ। ਇਟਲੀ ਪਿਛਲੇ ਸਾਲ ਸਾਲ ਦਸੰਬਰ ਤੋਂ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ।
ਇਹ ਵੀ ਪੜ੍ਹੋ-ਸਿੱਧੂ ਦਾ ਮੂਡ ਹੋਇਆ ਠੀਕ, ਕਿਹਾ- ‘ਆਲ ਇਜ਼ ਵੈੱਲ’
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਸ਼ਿਖਰ ਸੰਮੇਲਨ ਵਿਚ ਵਿਸ਼ਵ ਨੇਤਾਵਾਂ ਦੇ ਨਾਲ ਦੋ ਦਿਨਾਂ ਦੀ ਡੂੰਘੀ ਚਰਚਾ ਵਿਚ ਹਿੱਸਾ ਲੈਣ ਤੋਂ ਬਾਅਦ ਕਿਹਾ ਕਿ ਭਾਰਤ ਨੇ ਨਾ ਸਿਰਫ ਪੈਰਿਸ ਵਚਨਬੱਧਤਾਵਾਂ ਨੂੰ ਪਾਰ ਕੀਤਾ ਹੈ, ਸਗੋਂ ਹੁਣ ਅਗਲੇ 50 ਸਾਲਾਂ ਲਈ ਇਕ ਮਹੱਤਵਪੂਰਨ ਏਜੰਡਾ ਵੀ ਤੈਅ ਕੀਤਾ ਹੈ।