ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ PM MODI REACHED AHMEDABAD ਅਹਿਮਦਾਬਾਦ ਪਹੁੰਚੇ। ਪੀਐਮ ਮੋਦੀ ਨੇ ਆਪਣੀ ਮਾਂ ਹੀਰਾਬੇਨ (ਹੀਰਾਬਾ) ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਪ੍ਰਧਾਨ ਮੰਤਰੀ ਸੋਮਵਾਰ ਨੂੰ ਵੋਟ ਪਾਉਣਗੇ। ਦਰਅਸਲ, ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ 5 ਦਸੰਬਰ ਨੂੰ ਵੋਟਿੰਗ ਹੋਣੀ ਹੈ। MEET HIS MOTHER HEERABEN MODI
ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਅਹਿਮਦਾਬਾਦ ਦੇ ਰਾਨੀਪ ਵਿੱਚ ਨਿਸ਼ਾਨ ਸਕੂਲ ਵਿੱਚ ਵੋਟ ਪਾਉਣ ਲਈ ਆਉਣਗੇ। ਪੀਐਮ ਮੋਦੀ ਸਾਬਰਮਤੀ ਵਿਧਾਨ ਸਭਾ ਸੀਟ ਦੇ ਵੋਟਰ ਹਨ। ਦੂਜੇ ਪੜਾਅ ਵਿੱਚ ਮੱਧ ਅਤੇ ਉੱਤਰੀ ਗੁਜਰਾਤ ਦੀਆਂ 93 ਸੀਟਾਂ ਲਈ 5 ਦਸੰਬਰ ਨੂੰ ਵੋਟਿੰਗ ਹੋਵੇਗੀ। ਪਹਿਲੇ ਪੜਾਅ 'ਚ ਸੌਰਾਸ਼ਟਰ, ਕੱਛ ਅਤੇ ਦੱਖਣੀ ਗੁਜਰਾਤ ਦੇ 19 ਜ਼ਿਲਿਆਂ 'ਚ 89 ਸੀਟਾਂ 'ਤੇ ਵੋਟਿੰਗ ਹੋਈ। ਜਦਕਿ ਦੂਜੇ ਪੜਾਅ 'ਚ 5 ਦਸੰਬਰ ਨੂੰ ਬਾਕੀ 93 ਸੀਟਾਂ 'ਤੇ ਵੋਟਿੰਗ ਹੋਵੇਗੀ।