ਪੰਜਾਬ

punjab

ETV Bharat / bharat

ਪੀਐਮ ਮੋਦੀ ਨੇ ਚੀਨ ਨੂੰ ਨਿਸ਼ਾਨੇ ਉੱਤੇ ਲਿਆ, ਭਾਰਤੀ ਫ਼ੌਜ ਦੀ ਕੀਤੀ ਸ਼ਲਾਘਾ - PM Modi in leh

ਲੇਹ ਪਹੁੰਚੇ ਪੀਐਮ ਨਰਿੰਦਰ ਮੋਦੀ ਨੇ ਫ਼ੌਜੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਤੁਹਾਡੇ ਹੌਂਸਲੇ ਪਹਾੜਾਂ ਤੋਂ ਵੀ ਮਜ਼ਬੂਤ ਹਨ। ਇਸ ਦੌਰਾਨ ਰਾਹੁਲ ਗਾਂਧੀ ਨੇ ਪੀਐਮ ਮੋਦੀ ਦੇ ਦੌਰੇ ਉੱਤੇ ਸਵਾਲ ਚੁੱਕਿਆ

ਪੀਐਮ ਮੋਦੀ
ਪੀਐਮ ਮੋਦੀ

By

Published : Jul 3, 2020, 3:04 PM IST

Updated : Aug 12, 2022, 6:41 PM IST

ਨਵੀਂ ਦਿੱਲੀ ਸਰਹੱਦ 'ਤੇ ਚੱਲ ਰਹੇ ਵਿਵਾਦ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਹ ਇਲਾਕੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਫ਼ੌਜ ਦੇ ਜਵਾਨਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ।

ਪੀਐਮ ਮੋਦੀ ਨੇ ਕਿਹਾ, "ਤੁਹਾਡੀ ਹਿੰਮਤ, ਬਹਾਦਰੀ ਅਤੇ ਭਾਰਤ ਮਾਂ ਦੇ ਸਨਮਾਨ ਦੀ ਰੱਖਿਆ ਲਈ ਤੁਹਾਡਾ ਸਮਰਪਣ ਬੇਮਿਸਾਲ ਹੈ। ਜਿਨ੍ਹਾਂ ਮੁਸ਼ਕਲ ਹਾਲਾਤਾਂ ਵਿੱਚ, ਜਿਸ ਉਚਾਈ 'ਤੇ ਤੁਸੀਂ ਭਾਰਤ ਮਾਂ ਦੀ ਢਾਲ ਬਣਕੇ ਉਸ ਦੀ ਰੱਖਿਆ ਅਤੇ ਸੇਵਾ ਕਰ ਰਹੇ ਹੋ, ਉਸ ਦਾ ਮੁਕਾਬਲਾ ਪੂਰੀ ਦੁਨੀਆ ਵਿੱਚ ਕੋਈ ਵੀ ਨਹੀਂ ਕਰ ਸਕਦਾ।"

ਉਨ੍ਹਾਂ ਕਿਹਾ, "ਤੁਹਾਡੀ ਹਿੰਮਤ ਉਸ ਉਚਾਈ ਤੋਂ ਵੀ ਉੱਚੀ ਹੈ ਜਿੱਥੇ ਤੁਸੀਂ ਤੈਨਾਤ ਹੋ, ਤੁਹਾਡੀ ਦ੍ਰਿੜਤਾ ਉਸ ਘਾਟੀ ਤੋਂ ਵੀ ਸਖ਼ਤ ਹੈ ਜਿਸ ਨੂੰ ਤੁਸੀਂ ਰੋਜ਼ ਆਪਣੇ ਕਦਮਾਂ ਨਾਲ ਨਾਪਦੇ ਹੋ, ਤੁਹਾਡੀਆਂ ਬਾਹਾਂ ਉਨ੍ਹਾਂ ਚਟਾਨਾਂ ਤੋਂ ਵੀ ਮਜ਼ਬੂਤ ਹਨ ਜੋ ਤੁਹਾਡੇ ਆਸ-ਪਾਸ ਹਨ। ਤੁਹਾਡੀ ਇੱਛਾ ਸ਼ਕਤੀ ਆਸੇ ਪਾਸੇ ਦੇ ਪਹਾੜਾਂ ਵਾਂਗ ਅਟੱਲ ਹੈ।"

ਜ਼ਿਕਰ ਕਰ ਦਈਏ ਕਿ ਇਸ ਦੌਰੇ ਦੌਰਾਨ ਪੀਐਮ ਮੋਦੀ ਨਾਲ ਚੀਫ਼ ਆਫ਼ ਡੀਫ਼ੈਂਸ ਮੌਜੂਦ ਹਨ। ਇਸ ਦੌਰਾਨ ਉੱਤਰੀ ਆਰਮੀ ਕਮਾਂਡ ਦੇ ਲੈਫਟੀਨੈਂਟ ਜਨਰਲ ਵਾਈ ਕੇ ਜੋਸ਼ੀ, ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਵੀ ਮੌਜੂਦ ਰਹਿਣਗੇ।

ਰਾਹੁਲ ਗਾਂਧੀ ਨੇ ਕਸਿਆ ਤੰਜ

ਪ੍ਰਧਾਨ ਮੰਤਰੀ ਦੇ ਇਸ ਦੌਰੇ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸਾਂਸਦ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਗਾਂਧੀ ਨੇ ਕਿਹਾ ਕਿ ਲੱਦਾਖ਼ ਦੇ ਲੋਕ ਕਹਿ ਰਹੇ ਹਨ ਕਿ ਚੀਨ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਕਿਸੇ ਨੇ ਸਾਡੀ ਜ਼ਮੀਨ ਨਹੀਂ ਲਈ ਹੈ। ਸਾਫ਼ ਤੌਰ ਤੇ ਕੋਈ ਤਾਂ ਝੂਠ ਬੋਲ ਰਿਹਾ ਹੈ?

Last Updated : Aug 12, 2022, 6:41 PM IST

ABOUT THE AUTHOR

...view details