ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪੁਣੇ, ਅਹਿਮਦਾਬਾਦ ਅਤੇ ਹੈਦਰਾਬਾਦ ਦਾ ਦੌਰਾ ਕਰਕੇ ਇਥੇ ਵਿਕਸਤ ਕੀਤੇ ਜਾ ਰਹੇ ਕੋਵਿਡ-19 ਟੀਕੇ ਨਾਲ ਸਬੰਧਤ ਕੰਮਾਂ ਦਾ ਜਾਇਜ਼ਾ ਲਿਆ।
ਪੁਣੇ ਵਿਖੇ ਪੁੱਜਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਕੇ ਦੇ ਵਿਕਾਸ ਅਤੇ ਨਿਰਮਾਣ ਪ੍ਰਕਿਰਿਆ ਦੀ ਨਿੱਜੀ ਤੌਰ 'ਤੇ ਸਮੀਖਿਆ ਕਰਨ ਹਿੱਤ ਸਭ ਤੋਂ ਪਹਿਲਾਂ ਅਹਿਮਦਾਬਾਦ ਪੁੱਜੇ, ਜਿਥੇ ਉਨ੍ਹਾਂ ਨੇ ਜ਼ੈਡਸ ਕੈਡਿਲਾ ਕੰਪਨੀ ਦੇ ਟੀਕੇ ਦੀ ਡੇਢ ਘੰਟਾ ਸਮੀਖਿਆ ਕੀਤੀ।
ਉਪਰੰਤ ਪ੍ਰਧਾਨ ਮੰਤਰੀ ਹੈਦਰਾਬਾਦ ਪੁੱਜੇ ਅਤੇ ਇਥੇ ਉਨ੍ਹਾਂ ਨੇ ਜੀਨੋਮ ਵੈਲੀ ਵਿੱਚ ਸਥਿਤ ਭਾਰਤ ਬਾਇਓਟੈਕ ਦੇ ਵਿਹੜੇ ਪੁੱਜੇ। ਇਥੇ ਉਹ ਭਾਰਤ ਬਾਇਓਟੈਕ ਦੇ ਵਿਗਿਆਨੀਆਂ ਨਾਲ ਚਰਚਾ ਕਰਕੇ ਟੀਕਾਕਰਨ ਦੀਆਂ ਤਿਆਰੀਆਂ, ਚੁਨੌਤੀਆਂ ਅਤੇ ਕੋਸ਼ਿਸ਼ਾਂ ਦਾ ਖਾਕਾ ਤਿਆਰ ਕਰਨ ਸਬੰਧੀ ਜਾਣਕਾਰੀ ਹਾਸਲ ਕੀਤੀ।
ਭਾਰਤ ਬਾਇਓਟੈਕ ਵਿੱਚ ਪ੍ਰਗਤੀ ਦਾ ਜਾਇਜ਼ਾ ਲੈਣ ਦੌਰਾਨ ਪ੍ਰਧਾਨ ਮੰਤਰੀ।
ਭਾਰਤ ਬਾਇਓਟੈਕ ਦੇ ਦੌਰੇ ਉਪਰੰਤ ਪ੍ਰਧਾਨ ਮੰਤਰੀ ਨੇ ਟਵੀਟ ਵੀ ਕੀਤਾ ਤੇ ਕਿਹਾ ਕਿ ਹੈਦਰਾਬਾਦ ਵਿਖੇ ਭਾਰਤ ਬਾਇਓਟੈਕ ਵਿੱਚ, ਉਨ੍ਹਾਂ ਦੀ ਸਵਦੇਸ਼ੀ ਕੋਵਿਡ-19 ਵੈਕਸੀਨ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਹੁਣ ਤੱਕ ਦੇ ਪ੍ਰੀਖਣਾਂ ਵਿੱਚ ਪ੍ਰਗਤੀ ਲਈ ਵਿਗਿਆਨੀਆਂ ਨੂੰ ਵਧਾਈ ਵੀ ਦਿੱਤੀ।
ਇਸ ਪਿੱਛੋਂ ਉਨ੍ਹਾਂ ਨੇ ਪੁਣੇ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਦੌਰਾ ਕੀਤਾ। ਇਥੇ ਉਨ੍ਹਾਂ ਨੇ ਇੰਸਟੀਚਿਊਟ ਦੇ ਅਧਿਕਾਰੀਆਂ ਤੇ ਵਿਗਿਆਨੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਅਤੇ ਕੋਰੋਨਾ ਵਾਇਰਸ ਦੇ ਵੈਕਸੀਨ ਦੇ ਵਿਕਾਸ ਅਤੇ ਨਿਰਮਾਣ ਪ੍ਰਕਿਰਿਆ ਨਾਲ ਜੁੜੀਆਂ ਤਮਾਮ ਜਾਣਕਾਰੀਆਂ ਇਕੱਠੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਸੀਰਮ ਇੰਸਟੀਚਿਊਟ ਵਿੱਚ ਆਕਸਫੋਰਡ ਅਤੇ ਐਸਟ੍ਰਾਜੇਨੇਕਾ ਮਿਲ ਕੇ ਕੋਵੋਸ਼ੀਲਡ ਨਾਂਅ ਦੀ ਵੈਕਸੀਨ ਬਣਾਈ ਰਹੀ ਹੈ।
ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਿੱਚ ਪ੍ਰਧਾਨ ਮੰਤਰੀ
ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਇੰਸਟੀਚਿਊਟ 'ਚ ਵਿਗਿਆਨੀਆਂ ਅਤੇ ਖੋਜਕਰਤਾਵਾਂ ਨਾਲ ਟੀਕੇ ਦੇ ਵਿਕਾਸ ਬਾਰੇ ਉਨ੍ਹਾਂ ਨਾਲ ਵੈਕਸੀਨ ਦੀ ਜਾਰੀ ਹੋਣ ਦੇ ਸਮੇਂ, ਉਤਪਾਦਨ ਅਤੇ ਵੰਡ ਵਿਵਸਥਾ ਬਾਰੇ ਵੀ ਗੱਲਬਾਤ ਕੀਤੀ।