ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਮਨ ਕੀ ਬਾਤ' ਪ੍ਰੋਗਰਾਮ (Man Ki Baat Of PM Narendra Modi) ਹਰ ਮਹੀਨੇ ਦੇ ਆਖਰੀ ਐਤਵਾਰ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ। ਪਰ ਅੱਜ (30 ਜਨਵਰੀ) ਇਸ ਪ੍ਰੋਗਰਾਮ ਦੇ ਟੈਲੀਕਾਸਟ ਵਿੱਚ ਅੱਧੇ ਘੰਟੇ ਦੀ ਦੇਰੀ ਹੋਵੇਗੀ। ਇਸ ਮਹੀਨੇ ਪੀਐਮ ਮੋਦੀ ਦਾ 'ਮਨ ਕੀ ਬਾਤ' ਸੰਬੋਧਨ (PM Modi Mann Ki Baat address) ਸਵੇਰੇ 11 ਵਜੇ ਦੀ ਬਜਾਏ 11.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜੋ:30 ਜਨਵਰੀ ਦਾ ਇਤਿਹਾਸ: ਜਾਣੋ ਅੱਜ ਦੇ ਦਿਨ ਵਾਪਰੀਆਂ ਖਾਸ ਘਟਨਾਵਾਂ
ਪੀਐਮਓ ਵੱਲੋਂ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਮਨ ਕੀ ਬਾਤ' ਸੰਬੋਧਨ ਆਮ ਤੌਰ 'ਤੇ ਸਵੇਰੇ 11 ਵਜੇ ਹੁੰਦਾ ਹੈ। ਪਰ ਅੱਜ ਇਹ ਪ੍ਰੋਗਰਾਮ 11 ਵਜੇ ਦੀ ਬਜਾਏ 11:30 ਵਜੇ ਟੈਲੀਕਾਸਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪੀਐਮ ਮੋਦੀ ਮਹਾਤਮਾ ਗਾਂਧੀ ਨੂੰ ਯਾਦ (PM Modi will remember Mahatma Gandhi) ਕਰਨਗੇ। 30 ਜਨਵਰੀ ਮਹਾਤਮਾ ਗਾਂਧੀ ਦੀ ਬਰਸੀ ਹੈ। ਪੀਐਮਓ ਨੇ ਕਿਹਾ ਕਿ ਇਸ ਮਹੀਨੇ ਦੀ 30 ਤਰੀਕ ਨੂੰ ਗਾਂਧੀ ਜੀ ਦੀ ਬਰਸੀ ਮੌਕੇ 'ਮਨ ਕੀ ਬਾਤ' ਪ੍ਰੋਗਰਾਮ ਸਵੇਰੇ 11:30 ਵਜੇ ਸ਼ੁਰੂ ਹੋਵੇਗਾ।