ਪੰਜਾਬ

punjab

ETV Bharat / bharat

ਪੀਐੱਮ ਮੋਦੀ ਨੇ ਲਾਂਚ ਕੀਤੀ ਉਜਵਲਾ 2.0

ਪੀਐੱਮ ਮੋਦੀ ਨੇ ਮਹੋਬਾ ਤੋਂ ਪ੍ਰਧਾਨਮੰਤਰੀ ਉਜਵਲਾ ਯੋਜਨਾ ਦੇ ਦੂਜੇ ਪੜਾਅ (UJJWALA YOJANA SECOND PHASE) ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਯੋਜਨਾ ਦੇ ਪਹਿਲੇ ਪੜਾਅ ਦੇ ਵੱਖ-ਵੱਖ ਰਾਜਾਂ ਦੇ ਪੰਜ ਲਾਭਪਾਤਰੀਆਂ ਨਾਲ ਆਨਲਾਈਨ ਜਰੀਏ ਗੱਲਬਾਤ ਕੀਤੀ।

ਪੀਐੱਮ ਮੋਦੀ ਨੇ ਲਾਂਚ ਕੀਤੀ ਉਜਵਲਾ 2.0
ਪੀਐੱਮ ਮੋਦੀ ਨੇ ਲਾਂਚ ਕੀਤੀ ਉਜਵਲਾ 2.0

By

Published : Aug 10, 2021, 3:10 PM IST

ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜਰੀਏ ਉਜਵਲਾ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ। ਯੋਜਨਾ ਦੀ ਸ਼ੁਰੂਆਤ ਦੇ ਮੌਕੇ ’ਤੇ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿੱਤਿਆਨਾਥ ਨੇ ਮਹੋਬਾ ’ਚ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਸੌਂਪੇ।

ਸੀਐੱਮ ਯੋਗੀ ਬੋਲੇ- ਉਜਲਵਾ ਯੋਜਨਾ ਨੇ ਧੂੰਏਂ ਅਤੇ ਲਕੜੀ ਦੀ ਪਰੇਸ਼ਾਨੀ ਤੋਂ ਦਿੱਤੀ ਮੁਕਤੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪ੍ਰਧਾਨਮੰਤਰੀ ਉਜਵਲਾ ਯੋਜਨਾ ਕਰੋੜਾਂ ਗਰੀਬ ਪਰਿਵਾਰਾਂ ਦੇ ਲਈ ਸਾਫ਼ ਬਾਲਣ ਅਤੇ ਬਿਹਤਰ ਜੀਵਨ ਨੂੰ ਯਕੀਨੀ ਬਣਾ ਰਹੀ ਹੈ। ਗਰੀਬ ਪਰਿਵਾਰਾਂ ਨੂੰ ਉਜਵਲਾ ਯੋਜਨਾ ਨਾਲ ਧੂੰਏਂ ਅਤੇ ਲਕੜੀ ਦੀ ਪਰੇਸ਼ਾਨੀ ਤੋਂ ਮੁਕਤੀ ਮਿਲੀ ਹੈ।

ਇਸ ਤੋਂ ਪਹਿਲਾਂ ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੂਰੀ ਨੇ ਕਿਹਾ ਹੈ ਕਿ ਉਜਵਲਾ 2.0 ਯੋਜਨਾ ’ਚ ਪ੍ਰਵਾਸੀ ਮਜ਼ਦੂਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਜੋ ਪਹਿਲਾਂ ਪਤੇ ਦੇ ਸਬੂਤ ਦੀ ਘਾਟ ਕਾਰਨ ਇਸ ਯੋਜਨਾ ਤੋਂ ਵਾਂਝੇ ਰਹਿ ਗਏ ਸੀ। ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ਐਲਪੀਜੀ ਕੁਨੈਕਸ਼ਨ ਲੈਣ ਲਈ ਰਾਹਤ ਦਿੱਤੀ ਗਈ ਹੈ।

ਇਹ ਵੀ ਪੜੋ: ਕੈਪਟਨ ਦਾ ਦਿੱਲੀ ਦੌਰਾ Live Updates: ਕੈਪਟਨ-ਸੋਨੀਆ ਮੁਲਾਕਾਤ ਸ਼ਾਮ 5 ਵਜੇ

ਇਕ ਸਰਕਾਰੀ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਉਜਵਲਾ ਯੋਜਨਾ ਦੇ ਦੂਜੇ ਪੜਾਅ ਦੇ 10 ਲਾਭਪਾਤਰੀਆਂ ਨੂੰ ਪ੍ਰਧਾਨਮੰਤਰੀ ਦੁਆਰਾ ਆਨਲਾਈਨ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਉਹ ਇਸ ਯੋਜਨਾ ਦੇ ਪਹਿਲੇ ਪੜਾਅ ਦੇ ਵੱਖ ਵੱਖ ਰਾਜਾਂ ਦੇ ਪੰਜ ਲਾਭਪਾਤਰੀਆਂ ਦੇ ਨਾਲ ਆਨਲਾਈਨ ਜਰੀਏ ਗੱਲਬਾਤ ਵੀ ਕਰਣਗੇ।

ABOUT THE AUTHOR

...view details