ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਿਚਾਲੇ ਵ੍ਹਾਈਟ ਹਾਊਸ ਵਿਖੇ ਦੁਵੱਲੀ ਮੀਟਿੰਗ ਹੋਈ। ਮੁਲਾਕਾਤ ਦੌਰਾਨ ਪੀਐਮ ਮੋਦੀ ਨੇਉਨ੍ਹਾਂ ਅਤੇ ਉਨ੍ਹਾ ਵਫਦ ਦੇ ਨਿੱਘਾ ਸਵਾਗਤ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ, ਜੋ ਬਾਈਡਨ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ, ਭਾਰਤ ਅਤੇ ਅਮਰੀਕਾ ਦੇ ਸੰਬਧ ਮਜ਼ਬੂਤ, ਨੇੜਲੇ ਅਤੇ ਗਹਿਰੇ ਹੋਣਾ ਤੈਅ ਹੈ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਅਮਰੀਕਾ-ਭਾਰਤ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੂੰ ਸੁਲਝਾਉਣ ਵਿੱਚ ਮਦਦਗਾਰ ਹੋ ਸਕਦੇ ਹਨ। ਜੋ ਬਾਈਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਅਸੀਂ ਭਾਰਤ-ਅਮਰੀਕਾ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਵੇਖ ਰਹੇ ਹਾਂ।
ਭਾਰਤ-ਅਮਰੀਕ ਵਿਚਾਲੇ ਦੋਸਤੀ ਦੇ ਬੀਜ ਲਾਏ ਗਏ ਹਨ: ਮੋਦੀ
ਮੁਲਾਕਾਤ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਮੇਰਾ ਅਤੇ ਮੇਰੇ ਵਫਦ ਦੇ ਨਿੱਘਾ ਸਵਾਗਤ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। 2014 'ਚ ਤੁਹਾਡੇ ਨਾਲ ਮੁਲਾਕਾਤ ਕਰਨ ਦਾ ਮੌਕਾਂ ਮਿਲਿਆ ਤੇ ਤੁਸੀਂ ਭਾਰਤ-ਅਮਰੀਕਾ ਸਬੰਧਾਂ ਲਈ ਆਪਣਾ ਦ੍ਰਿਸ਼ਟੀਕੋਣ ਦਿੱਤਾ ਜੋ ਪ੍ਰੇਰਨਾਦਾਇਕ ਸੀ। ਅੱਜ ਅਸੀਂ ਰਾਸ਼ਟਰਪਤੀ ਵਜੋਂ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀ ਪਹਿਲ ਕਰ ਰਹੇ ਹਾਂ।
ਪੀਐਮ ਮੋਦੀ ਨੇ ਬਾਈਡਨ ਨੂੰ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਾਲੇ ਮਜ਼ਬੂਤ ਦੋਸਤੀ ਦੇ ਬੀਜ ਬੀਜੇ ਗਏ ਹਨ। ਤੁਹਾਡੀ ਲੀਡਰਸ਼ਿਪ ਨਿਸ਼ਚਤ ਰੂਪ ਤੋਂ ਇਸ ਦਹਾਕੇ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਵੇਗੀ। ਪੀਐਮ ਮੋਦੀ ਨੇ ਕਿਹਾ ਕਿ ਮੈਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਬਦਲਾਅ ਵੇਖ ਰਿਹਾ ਹਾਂ, ਫਿਰ ਮੈਂ ਵੇਖਦਾ ਹਾਂ ਕਿ ਅਸੀਂ ਲੋਕਤੰਤਰੀ ਰਵਾਇਤਾਂ ਤੇ ਕਦਰਾਂ ਕੀਮਤਾਂ ਨੂੰ ਸਮਰਪਿਤ ਹਾਂ, ਉਹ ਰਵਾਇਤਾਂ, ਇਸ ਦੀ ਮਹੱਤਤਾ ਹੋਰ ਵਧੇਗੀ।
ਪੀਐਮ ਮੋਦੀ ਨੇ ਕਿਹਾ ਕਿ ਅੱਜ ਦੀ ਦੁਵੱਲੀ ਕਾਨਫਰੰਸ ਮਹੱਤਵਪੂਰਨ ਹੈ, ਹਾਂ, ਅਸੀਂ ਇਸ ਸਦੀ ਦੇ ਤੀਜੇ ਦਹਾਕੇ ਦੇ ਅਰੰਭ ਵਿੱਚ ਮਿਲ ਰਹੇ ਹਾਂ। ਵਪਾਰ ਦੇ ਖੇਤਰ ਵਿੱਚ ਬਹੁਤ ਕੁੱਝ ਕਰਨਾ ਹੈ। ਆਗਮੀ ਦਹਾਕੇ ਵਿੱਚ ਭਾਰਤ-ਅਮਰੀਕਾ ਸਬੰਧਾਂ ਵਿੱਚ ਵਪਾਰ ਇੱਕ ਮਹੱਤਵਪੂਰਨ ਕਾਰਕ ਹੋਵੇਗਾ।
ਮੋਦੀ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ, ਤੁਸੀਂ ਹਰ ਖੇਤਰ ਵਿੱਚ ਇੱਕ ਵਿਲੱਖਣ ਪਹਿਲਕਦਮੀ ਕੀਤੀ ਹੈ, ਚਾਹੇ ਉਹ ਕੋਵਿਡ-19 ਹੋਵੇ, ਜਲਵਾਯੂ ਤਬਦੀਲੀ ਹੋਵੇ ਜਾਂ ਕਵਾਡ, ਜੋ ਆਉਣ ਵਾਲੇ ਦਿਨਾਂ ਵਿੱਚ ਬਹੁਤ ਪ੍ਰਭਾਵ ਪਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਅੱਜ ਸਾਡੀ ਗੱਲਬਾਤ ਵਿੱਚ ਵੀ ਅਸੀਂ ਇਨ੍ਹਾਂ ਸਾਰੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕਰ ਸਕਦੇ ਹਾਂ। ਆਓ ਅੱਜ ਅਸੀਂ ਇਸ ਬਾਰੇ ਇੱਕ ਸਾਰਥਕ ਵਿਚਾਰ -ਵਟਾਂਦਰਾ ਕਰੀਏ ਕਿ ਅਸੀਂ ਇਕੱਠੇ ਕਿਵੇਂ ਚੱਲ ਸਕਦੇ ਹਾਂ, ਅਸੀਂ ਵਿਸ਼ਵ ਲਈ ਵੀ ਕੀ ਕਰ ਸਕਦੇ ਹਾਂ।
ਭਾਰਤ ਅਤੇ ਅਮਰੀਕਾ ਵਿਚਾਲੇ ਮਜਬੂਤ ਸਬੰਧ: ਜੋ ਬਾਈਡਨ
ਜੋ ਬਾਈਡਨ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਅਤੇ ਅਮਰੀਕਾ ਦੇ ਵਿੱਚ ਸਬੰਧ ਮਜ਼ਬੂਤ, ਨੇੜਲੇ ਅਤੇ ਗਹਿਰੇ ਹੋਣੇ ਤੈਅ ਹਨ। ਬਾਈਡਨ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਅਮਰੀਕਾ-ਭਾਰਤ ਕਈ ਤਰ੍ਹਾਂ ਦੀਆਂ ਚੁਣੌਤੀਆਂ ਨੂੰ ਸੁਲਝਾਉਣ ਵਿੱਚ ਮਦਦਗਾਰ ਹੋ ਸਕਦੇ ਹਨ। ਜੋ ਬਾਈਡਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਅਸੀਂ ਭਾਰਤ-ਅਮਰੀਕਾ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਵੇਖ ਰਹੇ ਹਾਂ। ਚਾਰ ਮਿਲੀਅਨ ਭਾਰਤੀ-ਅਮਰੀਕੀ ਹਰ ਰੋਜ਼ ਅਮਰੀਕਾ ਨੂੰ ਮਜ਼ਬੂਤ ਬਣਾ ਰਹੇ ਹਨ।
ਪੀਐਮ ਮੋਦੀ ਨੂੰ ਵ੍ਹਾਈਟ ਹਾਊਸ ਆਉਣ 'ਤੇ ਬੇਹਦ ਖੁਸ਼ਾ ਹਾਂ। ਬਾਈਡਨ ਨੇ ਕਿਹਾ ਕਿ ਮੋਦੀ ਤੇ ਮੈਂ ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਜੋ ਸਾਨੂੰ ਕੋਵਿਡ-19 ਨਾਲ ਨਜਿੱਠਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਥਿਰਤਾ ਯਕੀਨੀ ਬਣਾਉਣ ਲਈ ਕੀ ਕਰ ਸਕਦੇ ਹਾਂ।