ਬੈਂਗਲੁਰੂ: ਕਰਨਾਟਕ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਇਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ ਹੈ। ਪੀਐੱਮ ਮੋਦੀ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਅਜਿਹਾ ਬਿਆਨ ਦਿੱਤਾ ਜਿਸ ਨੂੰ ਲੈ ਕੇ ਭਾਜਪਾ ਵੱਡਾ ਮੁੱਦਾ ਬਣ ਸਕਦੀ ਹੈ।
ਅਨੁਰਾਗ ਠਾਕੁਰ ਨੇ ਕੀਤੀ ਬਿਆਨ ਦੀ ਨਿਖੇਧੀ: ਖੜਗੇ ਨੇ ਕਿਹਾ ਕਿ ਪੀਐਮ ਮੋਦੀ ‘ਜ਼ਹਿਰੀਲੇ’ ਵਿਅਕਤੀ ਹਨ। ਖੜਗੇ ਨੇ ਕਿਹਾ ਕਿ ਪੀਐਮ ਮੋਦੀ ‘ਜ਼ਹਿਰੀਲੇ ਸੱਪ’ ਵਾਂਗ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਇਸ ਨੂੰ ਚੱਖ ਲਵੇ ਤਾਂ ਉਸ ਦੀ ਮੌਤ ਨਿਸ਼ਚਿਤ ਹੈ। ਉਨ੍ਹਾਂ ਦੇ ਬਿਆਨ 'ਤੇ ਭਾਜਪਾ ਨੇ ਤਿੱਖਾ ਹਮਲਾ ਕੀਤਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਖੜਗੇ ਦਾ ਬਿਆਨ ਸੋਨੀਆ ਗਾਂਧੀ ਦੇ ‘ਮੌਤ ਦੇ ਵਪਾਰੀ’ ਬਿਆਨ ਤੋਂ ਵੀ ਮਾੜਾ ਹੈ। ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਖੜਗੇ ਨੂੰ ਪ੍ਰਧਾਨ ਬਣਾਇਆ ਹੈ, ਪਰ ਉਨ੍ਹਾਂ ਦੀ ਕੋਈ ਨਹੀਂ ਸੁਣਦਾ, ਇਸ ਲਈ ਉਹ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਤਾਂ ਕਿ ਲੋਕ ਉਨ੍ਹਾਂ ਨੂੰ ਦੇਖ ਸਕਣ। ਹਾਲਾਂਕਿ ਬਾਅਦ 'ਚ ਖੜਗੇ ਨੇ ਆਪਣੇ ਬਿਆਨ 'ਤੇ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਪੀਐੱਮ ਮੋਦੀ ਨੂੰ ਚੰਗਾ ਮੰਨਦੇ ਹਨ। ਖੜਗੇ ਨੇ ਕਿਹਾ ਕਿ ਉਨ੍ਹਾਂ ਨੇ ਪੀਐੱਮ ਮੋਦੀ ਦੀ ਵਿਚਾਰਧਾਰਾ 'ਤੇ ਸਵਾਲ ਖੜ੍ਹੇ ਕੀਤੇ ਹਨ।