ਪੰਜਾਬ

punjab

ETV Bharat / bharat

'ਰੋ-ਪੈਕਸ ਸੇਵਾ' ਸ਼ੁਰੂ ਹੋਣ ਨਾਲ ਸੌਰਾਸ਼ਟਰ ਤੇ ਦੱਖਣ ਗੁਜਰਾਤ ਦੇ ਲੋਕਾਂ ਦਾ ਸੁਫ਼ਨਾ ਪੂਰਾ ਹੋਇਆ: ਪੀਐਮ ਮੋਦੀ - gujarat

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸੂਰਤ ਨੇੜੇ ਅਤੇ ਹਾਜਿਰਾ ਵਿਚਕਾਰ ਭਾਵਨਗਰ ਜ਼ਿਲੇ ਦੇ ਘੋਗਾ ਵਿਚਕਾਰ ਰੋ-ਪੈਕਸ ਫੈਰੀ ਸੇਵਾ ਦਾ ਉਦਘਾਟਨ ਕੀਤਾ।

'ਰੋ-ਪੈਕਸ ਸੇਵਾ' ਸ਼ੁਰੂ ਹੋਣ ਨਾਲ ਸੌਰਾਸ਼ਟਰ ਤੇ ਦੱਖਣ ਗੁਜਰਾਤ ਦੇ ਲੋਕਾਂ ਦਾ ਸੁਫ਼ਨਾ ਪੂਰਾ ਹੋਇਆ: ਪੀਐਮ ਮੋਦੀ
'ਰੋ-ਪੈਕਸ ਸੇਵਾ' ਸ਼ੁਰੂ ਹੋਣ ਨਾਲ ਸੌਰਾਸ਼ਟਰ ਤੇ ਦੱਖਣ ਗੁਜਰਾਤ ਦੇ ਲੋਕਾਂ ਦਾ ਸੁਫ਼ਨਾ ਪੂਰਾ ਹੋਇਆ: ਪੀਐਮ ਮੋਦੀ

By

Published : Nov 8, 2020, 3:16 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵੀਡਿਓ ਕਾਨਫਰੈਂਸਿੰਗ ਦੇ ਜ਼ਰਿਏ ਗੁਜਰਾਤ ਦੇ ਹਜ਼ੀਰਾ ਤੇ ਘੋਗਾ ਦੇ ਵਿੱਚ ਰੋ ਪੈਕਸ ਸੇਵਾ ਦਾ ਸ਼ੁੱਭਆਰੰਭ ਕੀਤਾ। ਹਜ਼ੀਰਾ ਤੇ ਘੋਗਾ ਰੋ ਪੈਕਸ ਸੇਵਾ, ਦੱਖਣ ਗੁਜਰਾਤ ਤੇ ਸੌਰਾਸ਼ਟਰ ਖੇਤਰ ਦੇ ਦਵਾਰ 'ਤੇ ਕੰਮ ਕਰੇਗਾ। ਪੀਐਮ ਨੇ ਇਸ ਦੌਰਾਨ ਕਿਹਾ ਕਿ ਅੱਜ ਘੋਗਾ ਤੇ ਹਜੀਰਾ ਦੇ 'ਚ ਰੋ ਪੈਕਸ ਸੇਵਾ ਸ਼ੁਰੂ ਹੋਣ ਦੇ ਨਾਲ, ਸੌਰਾਸ਼ਟਰ ਤੇ ਦੱਖਣ ਗੁਜਰਾਤ ਦੇ ਖੇਤਰਾਂ ਦੇ ਲੋਕਾਂ ਦਾ ਬਰਸੋਂ ਪੁਰਾਨਾ ਸੁਫ਼ਨਾ ਸੱਚ ਹੋ ਗਿਆ ਤੇ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ।

ਇਸ ਸੇਵਾ ਨਾਲ ਘੋਗਾ ਤੇ ਹਜੀਰਾ ਦੇ ਵਿੱਚ ਜੋ ਸੜਕ ਦੀ ਦੂਰੀ 375 ਕਿਲੋਮੀਟਰ ਹੈ, ਉਹ ਸਿਰਫ਼ 90 ਕਿਲੋਮੀਟਰ ਹੀ ਰਹਿ ਜਾਵੇਗੀ। ਯਾਨੀ ਜਿਸ ਦੂਰੀ ਨੂੰ ਪਾਰ ਕਰਨ ਲਈ 10 ਤੋਂ 12 ਘੰਟਿਆਂ ਤੱਕ ਦਾ ਸਮਾਂ ਲੱਗਦਾ ਸੀ, ਹੁਣ ਉਸ ਨੂੰ ਪਾਰ ਕਰਨ 'ਚ 3 ਤੋਂ 4 ਘੰਟੇ ਲੱਗਣਗੇ। ਸਮੇਂ ਦੇ ਨਾਲ ਪੈਸੇ ਵੀ ਬੱਚਣਗੇ।

ਮੋਦੀ ਨੇ ਕਿਹਾ ਕਿ ਗੁਜਰਾਤ 'ਚ ਰੋ-ਪੈਕਸ ਫੈਰੀ ਵਰਗੀ ਸਰਵਿਸ ਦਾ ਵਿਕਾਸ ਕਰਨ 'ਚ ਬਹੁਤ ਲੋਕਾਂ ਦੀ ਮਿਹਨਤ ਲੱਗੀ ਹੈ। ਕਈ ਮੁਸ਼ਕਲਾਂ ਰੱਸਤੇ 'ਚ ਆਇਆਂ ਹਨ। ਮੈਂ ਉਨ੍ਹਾਂ ਸਾਥੀਆਂ ਦਾ ਸ਼ੁੱਕਰਗੁਜ਼ਾਰ ਹਾਂ। ਉਨ੍ਹਾਂ ਸਾਰੀਆਂ ਇੰਜੀਨਿਅਰਜ਼ ਤੇ ਮਜ਼ਦੂਰਾਂ ਦਾ ਆਭਾਰੀ ਹਾਂ ਜੋ ਹਿੰਮਤ ਨਾਲ ਡੱਟੇ ਰਹੇ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਜੇਕਟ ਦੇ ਸਾਹਮਣੇ ਕਈ ਚੁਣੌਤੀਆਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ABOUT THE AUTHOR

...view details