ਪ੍ਰਧਾਨ ਮੰਤਰੀ ਮੋਦੀ ਨੇ ਅੱਜ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਦੇ ਫੇਜ਼ 1 ਦਾ ਉਦਘਾਟਨ ਕੀਤਾ ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਵਾਰਕਾ ਵਿੱਚ ਅੰਤਰਰਾਸ਼ਟਰੀ ਸੰਮੇਲਨ ਐਂਡ ਐਕਸਪੋ ਸੈਂਟਰ (IICC) ਦੇ ਪਹਿਲੇ ਫੇਜ਼ ਦਾ ਉਦਘਾਟਨ ਕੀਤਾ। ਜਿਸ ਦਾ ਨਾਮ ਯਸ਼ੋਭੂਮੀ ਹੈ। ਇਸ ਦੇ ਨਾਲ ਹੀ ਉਨ੍ਹਾਂ ਐਤਵਾਰ ਨੂੰ ਹੀ ਦਵਾਰਕਾ ਸੈਕਟਰ 21 ਤੋਂ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈਸ ਲਾਈਨ ਦੇ ਵਿਸਤਾਰ ਦਾ ਉਦਘਾਟਨ ਵੀ ਕੀਤਾ।
ਦਿੱਲੀ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ: ਇਸ ਦੌਰਾਨ ਐਤਵਾਰ ਨੂੰ NH-48 ਤੋਂ ਦੱਖਣ-ਪੱਛਮੀ ਦਿੱਲੀ ਦੇ ਨਿਰਮਲ ਧਾਮ ਨਾਲੇ ਤੱਕ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਨੈਸ਼ਨਲ ਹਾਈਵੇ-48 ਤੋਂ ਨਿਰਮਲ ਧਾਮ ਨਾਲਾ (UER-II) ਤੱਕ ਦੀ ਸੜਕ ਦਿਨ ਭਰ ਪ੍ਰਭਾਵਿਤ ਰਹੇਗੀ। ਟ੍ਰੈਫਿਕ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ UER-II (NH-48 ਤੋਂ ਨਿਰਮਲ ਧਾਮ ਨਾਲਾ) ਦੇ ਰੂਟ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ NH-8 ਤੋਂ ਨਜਫਗੜ੍ਹ ਤੱਕ ਵਿਕਲਪਿਕ ਰੂਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਬਿਜਵਾਸਨ ਨਜਫਗੜ੍ਹ ਰੋਡ, NH-48 ਲਈ UER-II ਰਾਹੀਂ ਨਜਫਗੜ੍ਹ/ਦਵਾਰਕਾ ਤੋਂ, ਧੂਲਸੀਰਾਸ ਚੌਕ ਤੋਂ ਦਵਾਰਕਾ ਸੈਕਟਰ-23 ਵੱਲ ਖੱਬੇ ਮੋੜ ਲਓ ਅਤੇ ਰੋਡ ਨੰਬਰ 224 ਦੀ ਵਰਤੋਂ ਕਰੋ।
ਦਵਾਰਕਾ ਤੋਂ ਗੁਰੂਗ੍ਰਾਮ ਤੱਕ: ਬਮਨੌਲੀ ਪਿੰਡ ਅਤੇ ਨਜਫਗੜ੍ਹ ਬਿਜਵਾਸਨ ਰੋਡ ਵੱਲ ਧੁੱਲੈਰਸ ਰੋਡ ਦੀ ਵਰਤੋਂ ਕਰ ਸਕਦੇ ਹੋ। ਦਵਾਰਕਾ ਉਪ-ਸ਼ਹਿਰ ਅਤੇ ਪੱਛਮੀ ਦਿੱਲੀ ਦੇ ਨਿਵਾਸੀ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਪਾਲਮ ਫਲਾਈਓਵਰ ਦੀ ਵਰਤੋਂ ਕਰ ਸਕਦੇ ਹਨ। ਪੁਲਿਸ ਨੇ ਯਾਤਰੀਆਂ ਨੂੰ ਪਹਿਲਾਂ ਤੋਂ ਹੀ ਯੋਜਨਾ ਬਣਾ ਕਿ ਯਾਤਰਾ ਕਰਨ ਦੀ ਸਲਾਹ ਦਿੱਤੀ ਹੈ।
ਯਾਤਰਾ ਦਾ ਸਮਾਂ ਘਟੇਗਾ: ਦਿੱਲੀ ਮੈਟਰੋ ਏਅਰਪੋਰਟ ਐਕਸਪ੍ਰੈਸ ਲਾਈਨ 'ਤੇ ਮੈਟਰੋ ਟਰੇਨਾਂ ਦੀ ਓਪਰੇਟਿੰਗ ਸਪੀਡ 90 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾਉਣ ਜਾ ਰਹੀ ਹੈ। ਇਸ ਨਾਲ ਯਾਤਰਾ ਦਾ ਸਮਾਂ ਹੋਰ ਘਟੇਗਾ। ਨਵੀਂ ਦਿੱਲੀ ਤੋਂ ਯਸ਼ੋਬੂਮੀ ਦਵਾਰਕਾ ਸੈਕਟਰ 25 ਤੱਕ ਦੀ ਕੁੱਲ ਯਾਤਰਾ ਲਗਭਗ 21 ਮਿੰਟ ਲਵੇਗੀ। (ਪੀਟੀਆਈ)