ਪੰਜਾਬ

punjab

ETV Bharat / bharat

ਪੀਐਮ ਮੋਦੀ ਨੇ ਦਿੱਤੀ ਭਗਵੰਤ ਮਾਨ ਨੂੰ ਵਧਾਈ - ਖਟਕੜ ਕਲਾਂ ਵਿਖੇ ਸੀਐੱਮ ਅਹੁਦੇ ਦੇ ਲਈ ਸਹੁੰ ਚੁੱਕ

ਭਗਵੰਤ ਮਾਨ ਨੇ ਖਟਕੜ ਕਲਾਂ ਵਿਖੇ ਸੀਐੱਮ ਅਹੁਦੇ ਦੇ ਲਈ ਸਹੁੰ ਚੁੱਕ ਲਈ ਹੈ। ਇਸ ਨਾਲ ਭਗਵੰਤ ਮਾਨ 16 ਵਿਧਾਨਸਭਾ ਦੇ ਮੁੱਖ ਮੰਤਰੀ ਬਣ ਗਏ ਹਨ।

PM Modi Greeting Congratulations To Punjab CM Bhagwant Mann
PM Modi Greeting Congratulations To Punjab CM Bhagwant Mann

By

Published : Mar 16, 2022, 3:55 PM IST

ਚੰਡੀਗੜ੍ਹ: ਭਗਵੰਤ ਮਾਨ ਨੇ ਖਟਕੜ ਕਲਾਂ ਵਿਖੇ ਸੀਐੱਮ ਅਹੁਦੇ ਦੇ ਲਈ ਸਹੁੰ ਚੁੱਕ ਲਈ ਹੈ। ਇਸ ਨਾਲ ਭਗਵੰਤ ਮਾਨ 16 ਵਿਧਾਨਸਭਾ ਦੇ ਮੁੱਖ ਮੰਤਰੀ ਬਣ ਗਏ ਹਨ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ। ਟਵੀਟ ਕਰਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਖ਼ਾਸ ਮੌਕੇ ਦੀ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆ ਲਿਖਿਆ, "@BhagwantMann ਨੂੰ ਵਧਾਈ, ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮੌਕੇ ਪੰਜਾਬ ਦੇ ਵਿਕਾਸ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਮਿਲ ਕੇ ਕੰਮ ਕਰਨਗੇ।"

ਸੀਐੱਮ ਭਗਵੰਤ ਮਾਨ ਨੇ ਆਪਣੇ ਪਹਿਲਾਂ ਸੰਬੋਧਨ ’ਚ ਲੋਕਾਂ ਤੋਂ ਉਨ੍ਹਾਂ ਦਾ ਸਾਥ ਮੰਗਿਆ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਉਹ ਜਨਤਾ ਵਰਗੇ ਹਨ ਅਤੇ ਜਨਤਾ ਵਰਗੇ ਹੀ ਰਹਿਣਗੇ। ਸੁਧਾਰ ਦੇ ਲਈ ਲੋਕਾਂ ਦਾ ਸਾਥ ਚਾਹੀਦਾ ਹੋਵੇਗਾ।

ਦੱਸ ਦਈਏ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਚੁਣ ਹੋਏ ਸਾਰੇ ਵਿਧਾਇਕਾ ਨੂੰ ਹੰਕਾਰ ਨਾ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਕਿਹਾ ਕਿ ਸਾਰਿਆਂ ਨੂੰ ਲੋਕਾਂ ਦਾ ਸਨਮਾਨ ਕਰਨਾ ਹੈ। ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਪਾਈ ਉਨ੍ਹਾਂ ਦਾ ਵੀ ਸਨਮਾਨ ਕਰਨਾ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਦਾ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ।

ਸਹੁੰ ਚੁੱਕ ਦੇ ਨਾਲ ਭਗਵੰਤ ਮਾਨ 16 ਵਿਧਾਨਸਭਾ ਦੇ ਮੁੱਖ ਮੰਤਰੀ ਬਣ ਗਏ ਹਨ। ਸ਼ਹੀਦ ਦੀ ਧਰਤੀ ਨੂੰ ਸਰਕਾਰ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਹੁੰ ਚੁੱਕਵਾਈ ਹੈ।

ਇਹ ਵੀ ਪੜ੍ਹੋ: ਭਗਵੰਤ ਮਾਨ ਦੀ ਹੋਈ ਤਾਜਪੋਸ਼ੀ, ਹੁਣ 'ਮਾਨ' ਹੱਥ ਪੰਜਾਬ ਦੀ ਕਮਾਨ

ABOUT THE AUTHOR

...view details