ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜਧਾਨੀ ਦਿੱਲੀ ਦੇ ਏਮਜ਼ ਵਿੱਚ ਕੋਰੋਨਾ ਵੈਕਸੀਨ ਦਾ ਦੂਜਾ ਡੋਜ਼ ਲਗਾਇਆ ਹੈ। ਇਸ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ।
ਡੋਜ਼ ਲੈਣ ਦੇ ਨਾਲ ਪੀਐਮ ਮੋਦੀ ਨੇ ਯੋਗ ਲੋਕਾਂ ਨੂੰ ਵੈਕਸੀਨ ਦਾ ਡੋਜ਼ ਲੈਣ ਦੀ ਅਪੀਲ ਕੀਤੀ ਕਿ ਟੀਕਾਕਰਣ ਸਾਡੇ ਆਲੇ-ਦੁਆਲੇ ਦੇ ਵਾਇਰਸ ਨੂੰ ਹਰਾਉਣ ਦੇ ਕੁਝ ਤਰੀਕਿਆਂ ਵਿੱਚੋਂ ਇੱਕ ਹੈ।
ਪੀਐਮ ਮੋਦੀ ਨੂੰ ਪਹਿਲੀ ਡੋਜ਼ ਪੁਡੂਚੇਰੀ ਦੀ ਸਿਸਟਰ ਪੀ ਨਿਵੇਦਾ ਨੇ ਦਿੱਤੀ ਸੀ ਤੇ ਦੂਜੀ ਡੋਜ਼ ਪੰਜਾਬ ਦੀ ਨਿਸ਼ਾ ਸ਼ਰਮਾ ਨੇ ਦਿੱਤੀ ਹੈ।
ਪੀਐਮ ਮੋਦੀ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਦੇਣ ਵਾਲੀ ਸਿਸਟਰ ਨਿਸ਼ਾ ਸ਼ਰਮਾ ਨੇ ਕਿਹਾ ਕਿ ਮੈਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵੈਕਸੀਨ ਦੀ ਦੂਜੀ ਡੋਜ਼ ਦਿੱਤੀ। ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਮੇਰੇ ਲਈ ਇਹ ਯਾਦਗਾਰ ਪਲ ਸੀ ਕਿਉਂਕਿ ਮੈਂ ਉਨ੍ਹਾਂ ਨੂੰ ਮਿਲਣ ਅਤੇ ਉੁਨ੍ਹਾਂ ਨੂੰ ਟੀਕਾ ਦੇਣ ਦੇ ਲਈ ਆਈ।
1 ਮਾਰਚ ਨੂੰ ਪੀਐਮ ਮੋਦੀ ਨੇ ਲਈ ਸੀ ਪਹਿਲੀ ਡੋਜ਼
ਪੀਐਮ ਨਰਿੰਦਰ ਮੋਦੀ ਨੇ 1 ਮਾਰਚ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ। ਉਹ ਨਵੀਂ ਦਿੱਲੀ ਸਥਿਤ ਏਮਜ਼ ਪਹੁੰਚੇ ਸੀ ਅਤੇ ਭਾਰਤ ਬਾਓਟੇਕ ਦੀ ਕੋਵੈਕਸੀਨ ਲਗਾਈ ਸੀ। ਦਿੱਲੀ ਸਥਿਤ ਏਮਜ਼ ਵਿੱਚ ਕੰਮ ਕਰਨ ਵਾਲੀ ਪੁਡੂਚੇਰੀ ਦੀ ਸਿਸਟਰ ਪੀ ਨਿਵੇਦਾ ਨੇ ਪੀਐਮ ਮੋਦੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਸੀ।