ਨਵੀਂ ਦਿੱਲੀ : ਅੱਦ ਦੇਸ਼ ਭਰ ਵਿੱਚ ਸੀਆਰਪੀਐਫ ( CRPF ) ਦਾ 83ਵਨਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੀਐਮ ਮੋਦੀ ਨੇ ਟਵੀਟ ਕਰ ਸੁਰੱਖਿਆ ਬਲ ਨੂੰ ਵਧਾਈ ਦਿੱਤੀ।
ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਅੱਦ ਆਪਣਾ 83 ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਸੁਰੱਖਿਆ ਬਲ ਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪੀਐਮ ਮੋਦੀ ਨੇ ਆਪਣੇ ਟਵੀਟ 'ਚ ਲਿਖਿਆ, ਸੀਆਰਪੀਐਫ ਦੇ ਸਾਰੇ ਹੀ ਬਹਾਦਰ ਕਰਮਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਸੀਆਰਪੀਐਫ ਸਥਾਪਨਾ ਦਿਵਸ ਦੀ ਵਧਾਈ। ਸੀਆਰਪੀਐਫ ਦੀ ਪਛਾਣ ਉਨ੍ਹਾਂ ਦੀ ਬਹਾਦਰੀ ਤੇ ਪੇਸ਼ੇਵਰ ਅੰਦਾਜ਼ ਦੇ ਲਈ ਹੈ। ਭਾਰਤ ਦੇ ਸੁਰੱਖਿਆ ਢਾਂਚੇ 'ਚ ਇਸ ਦੀ ਇੱਕ ਅਹਿਮ ਭੂਮਿਕਾ ਹੈ। ਰਾਸ਼ਟਰੀ ਏਕਤਾ ਨੂੰ ਬਣਾਈ ਰੱਖਣ ਲਈ ਉਨ੍ਹਾਂ ਦੀ ਭੂਮਿਕਾ ਸ਼ਲਾਘਾਯੋਗ ਹੈ।
ਦੱਸਣਯੋਗ ਹੈ ਸੀਆਰਪੀਐਫ ਦੇਸ਼ ਦੇ ਸਭ ਤੋਂ ਪੁਰਾਣੇ ਕੇਂਦਰੀ ਆਰਮਡ ਪੁਲਿਸ ਫੋਰਸ ਚੋਂ ਇੱਕ ਹੈ। ਇਸ ਸੁਰੱਖਿਆ ਬਲ ਕੋਲ ਦੇਸ਼ ਦੀ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਅੱਜ ਦੇ ਹੀ ਦਿਨ ਸਾਲ 1939 ਵਿੱਚ ਕ੍ਰਾਊਨ ਰਿਪ੍ਰੈਜੈਂਟੇਟਿਵ ਪੁਲਿਸ ਦੇ ਤੌਰ 'ਤੇ ਇਸ ਦਾ ਗਠਨ ਕੀਤਾ ਗਿਆ ਸੀ। ਆਜ਼ਾਦੀ ਤੋਂ ਬਾਅਦ 28 ਦਸੰਬਰ ਸਾਲ 1949 ਵਿੱਚ ਸੰਸਦ ਦੇ ਐਕਟ ਰਾਹੀਂ ਇਸ ਬਲ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ ਨਾਂਅ ਦਿੱਤਾ ਗਿਆ।
ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਕੋਲ ਨਹੀਂ ਕੋਈ ਪ੍ਰਸਤਾਵ: ਤੋਮਰ