ਪੰਜਾਬ

punjab

ETV Bharat / bharat

BJP Mahila Morcha Thank PM Modi: ਭਾਜਪਾ ਦਫ਼ਤਰ 'ਚ ਪ੍ਰਧਾਨ ਮੰਤਰੀ ਦਾ ਸਵਾਗਤ, ਕਿਹਾ- 'ਮਹਿਲਾ ਰਾਖਵਾਂਕਰਨ ਬਿੱਲ ਦੇ ਰਾਹ 'ਚ ਆਈਆਂ ਕਈ ਰੁਕਾਵਟਾਂ' - Rajya Sabha

ਰਾਜ ਸਭਾ ਵਿੱਚ 'ਨਾਰੀ ਸ਼ਕਤੀ ਵੰਦਨ ਐਕਟ' (ਮਹਿਲਾ ਰਾਖਵਾਂਕਰਨ ਬਿੱਲ) ਪਾਸ ਹੋਣ ਤੋਂ ਬਾਅਦ, ਰਾਸ਼ਟਰੀ ਰਾਜਧਾਨੀ ਵਿੱਚ ਭਾਜਪਾ ਮਹਿਲਾ ਮੋਰਚਾ ਨੇ ਸ਼ੁੱਕਰਵਾਰ ਨੂੰ ਭਾਜਪਾ ਹੈੱਡਕੁਆਰਟਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ। (BJP Mahila Morcha Thank PM Modi)

PM Modi At BJP Party Headquarter, BJP Mahiala Morcha Welcome
PM Modi At BJP Party Headquarter BJP Mahiala Morcha Welcome For Women Reservation Bill Passed From Parliament

By ETV Bharat Punjabi Team

Published : Sep 22, 2023, 12:21 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਰਾਸ਼ਟਰੀ ਰਾਜਧਾਨੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਪੀਐਮ ਮੋਦੀ ਨੇ ਕਿਹਾ ਕਿ ਅੱਜ ਮੈਂ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਵਧਾਈ ਦਿੰਦਾ ਹਾਂ। ਕੱਲ੍ਹ ਅਤੇ ਪਰਸੋਂ ਅਸੀਂ ਇੱਕ ਨਵਾਂ ਇਤਿਹਾਸ ਬਣਦੇ ਹੋਏ ਦੇਖਿਆ ਹੈ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕਰੋੜਾਂ ਲੋਕਾਂ ਨੇ ਸਾਨੂੰ ਉਹ ਇਤਿਹਾਸ ਸਿਰਜਣ ਦਾ ਮੌਕਾ ਦਿੱਤਾ।

ਮਹਿਲਾ ਰਿਜ਼ਰਵੇਸ਼ਨ ਬਿੱਲ 'ਤੇ ਪੀਐਮ ਮੋਦੀ ਨੇ ਕਿਹਾ ਕਿ ਇਸ ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਰਾਹ 'ਚ ਕਈ ਰੁਕਾਵਟਾਂ ਸਨ। ਪਰ ਜਦੋਂ ਇਰਾਦੇ ਚੰਗੇ ਹੁੰਦੇ ਹਨ ਅਤੇ ਯਤਨਾਂ ਵਿੱਚ ਪਾਰਦਰਸ਼ਤਾ ਹੁੰਦੀ ਹੈ, ਤਾਂ ਅਸੀਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਨਤੀਜੇ ਦੇਖਦੇ ਹਾਂ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਸ ਬਿੱਲ ਨੂੰ ਸੰਸਦ 'ਚ ਇਨ੍ਹਾਂ ਸਮਰਥਨ ਮਿਲਿਆ। ਮੈਂ ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ।

ਭਾਜਪਾ ਹੈੱਡਕੁਆਰਟਰ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ: ਸੰਸਦ ਦੇ ਦੋਵਾਂ ਸਦਨਾਂ ਵਿੱਚ 'ਨਾਰੀ ਸ਼ਕਤੀ ਵੰਦਨ ਐਕਟ' (ਮਹਿਲਾ ਰਾਖਵਾਂਕਰਨ ਬਿੱਲ) ਪਾਸ ਹੋਣ ਤੋਂ ਇੱਕ ਦਿਨ ਬਾਅਦ, ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੇਂਦਰੀ ਦਫ਼ਤਰ ਦੇ ਵਿਸਤਾਰ ਵਿੱਚ ਮਹਿਲਾ ਪਾਰਟੀ ਵਰਕਰਾਂ (ਮਹਿਲਾ ਮੋਰਚਾ ਦੇ ਮੈਂਬਰਾਂ) ਅਤੇ ਨੇਤਾਵਾਂ ਦੁਆਰਾ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਗਿਆ। ਮਹਿਲਾ ਰਿਜ਼ਰਵੇਸ਼ਨ ਬਿੱਲ ਨੇ ਰਾਜ ਸਭਾ ਵਿੱਚ ਆਪਣੀ ਆਖਰੀ ਵਿਧਾਨਕ ਰੁਕਾਵਟ ਨੂੰ ਪਾਰ ਕਰ ਲਿਆ ਹੈ। ਜੋ ਲੋਕ ਸਭਾ ਦੇ ਨਾਲ-ਨਾਲ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦੀ ਗਾਰੰਟੀ ਦਿੰਦਾ ਹੈ।

ਭਾਜਪਾ ਦਫਤਰ ਦੇ ਬਾਹਰ ਜਸ਼ਨ ਦਾ ਮਾਹੌਲ: ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਤੋਂ ਬਾਅਦ ਭਾਜਪਾ ਵਰਕਰਾਂ ਨੇ ਪਾਰਟੀ ਦਫ਼ਤਰ ਦੇ ਬਾਹਰ ਜਸ਼ਨ ਮਨਾਇਆ ਗਿਆ। ਇਕ ਔਰਤ ਨੇ ਦੱਸਿਆ ਕਿ ਬਿੱਲ ਦਾ 27 ਸਾਲਾਂ ਤੋਂ ਇੰਤਜ਼ਾਰ ਸੀ। ਇਤਿਹਾਸਕ ਦੌਰ ਸ਼ੁਰੂ ਹੋ ਗਿਆ ਹੈ। ਇਹ ਬਿੱਲ ਇੱਕ ਸੁਨਹਿਰੀ ਦੌਰ ਵਿੱਚ ਪਾਸ ਹੋਇਆ। ਇਹ ਔਰਤਾਂ ਲਈ ਬਹੁਤ ਵੱਡਾ ਦਿਨ ਹੈ। ਮਹਿਲਾ ਰਾਖਵਾਂਕਰਨ ਬਿੱਲ ਦੇ ਪਾਸ ਹੋਣ ਤੋਂ ਬਾਅਦ ਜਾਰੀ ਜਸ਼ਨਾ ਵਿੱਚ ਕਈ ਕਲਾਕਾਰਾਂ ਨੇ ਭਾਜਪਾ ਹੈੱਡਕੁਆਰਟਰ ਦੇ ਬਾਹਰ ਸੰਗੀਤਕ ਸਾਜ਼ ਵਜਾਏ।

ਰਾਜ ਸਭਾ ਚੋਂ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ: ਲੋਕ ਸਭਾ 'ਚ ਮਨਜ਼ੂਰੀ ਮਿਲਣ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਉੱਚ ਸਦਨ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਨਾਰੀ ਸ਼ਕਤੀ ਵੰਦਨ ਐਕਟ ਦੇ ਸਮਰਥਨ ਵਿੱਚ 214 ਮੈਂਬਰਾਂ ਨੇ ਵੋਟਾ ਪਾਈਆਂ ਅਤੇ ਕਿਸੇ ਨੇ ਵੀ ਇਸ ਦੇ ਵਿਰੋਧ ਵਿਚ ਵੋਟ ਨਹੀਂ ਪਾਈ। ਬਿੱਲ ਪਾਸ ਹੋਣ ਤੋਂ ਬਾਅਦ ਸੰਸਦ ਦੇ ਦੋਵੇਂ ਸਦਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੇ ਗਏ।

ਭਾਜਪਾ ਮਹਿਲਾ ਮੋਰਚਾ ਨੇ ਕੀਤਾ ਧੰਨਵਾਦ: ਇਸ ਤੋਂ ਪਹਿਲਾਂ, ਭਾਜਪਾ ਮਹਿਲਾ ਮੋਰਚਾ ਦੀ ਦਿੱਲੀ ਇਕਾਈ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ। ਸੰਗਠਨ ਦੀ ਦਿੱਲੀ ਇਕਾਈ ਦੀ ਮੁਖੀ ਰਿਚਾ ਪਾਂਡੇ ਨੇ ਦੱਸਿਆ ਕਿ ਮਹਿਲਾ ਮੋਰਚਾ ਦੇ ਆਗੂ ਅਤੇ ਵਰਕਰ ਰੇਲ ਭਵਨ ਅਤੇ ਸੰਸਦ ਭਵਨ ਦੇ ਆਲੇ-ਦੁਆਲੇ ਤੇ 15 ਹੋਰ ਥਾਵਾਂ 'ਤੇ ਇਕੱਠੇ ਹੋਏ ਅਤੇ ਦੇਸ਼ ਦੀਆਂ ਔਰਤਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਧੰਨਵਾਦ ਕੀਤਾ।

ABOUT THE AUTHOR

...view details