ਨਵੀਂ ਦਿੱਲੀ: ਪ੍ਰਵੀਨ ਕੁਮਾਰ ਨੇ 2.07 ਮੀਟਰ ਦੀ ਛਾਲ ਨਾਲ ਏਸ਼ੀਆ ਦਾ ਰਿਕਾਰਡ ਤੋੜ ਕੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵਿੱਚ ਕਿਹਾ, '' ਪ੍ਰਵੀਨ 'ਤੇ ਮਾਣ ਹੈ, ਜਿਸਨੇ ਪੈਰਾਲੰਪਿਕਸ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਹ ਮੈਡਲ ਸਖ਼ਤ ਮਿਹਨਤ ਅਤੇ ਬੇਮਿਸਾਲ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।''
ਸਚਿਨ ਨੇ ਕਿਹਾ, ''ਪ੍ਰਵੀਨ ਨੂੰ ਪੁਰਸ਼ਾਂ ਦੀ ਉੱਚੀ ਛਾਲ ਟੀ 44 ਕਲਾਸ 'ਚ ਚਾਂਦੀ ਦਾ ਤਗਮਾ ਜਿੱਤਣ ਅਤੇ ਏਸ਼ੀਆਈ ਰਿਕਾਰਡ ਤੋੜਨ ਲਈ ਵਧਾਈ।''
ਤੁਹਾਨੂੰ ਦੱਸ ਦੇਈਏ, ਪ੍ਰਵੀਨ ਆਪਣੀ ਪਹਿਲੀ ਕੋਸ਼ਿਸ਼ ਵਿੱਚ 2.07 ਮੀਟਰ ਦਾ ਨਿਸ਼ਾਨ ਹਾਸਲ ਨਹੀਂ ਕਰ ਸਕਿਆ ਸੀ। ਜਦਕਿ ਉਸਨੇ ਦੂਜੀ ਕੋਸ਼ਿਸ਼ ਵਿੱਚ ਇਸਨੂੰ ਅਸਾਨੀ ਨਾਲ ਪ੍ਰਾਪਤ ਕਰ ਲਿਆ।