ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ 'ਚ ਫੌਜ ਦੇ ਇਕ ਟਰੱਕ ਦੇ ਨਦੀ 'ਚ ਡਿੱਗਣ ਨਾਲ ਮਾਰੇ ਗਏ ਜਵਾਨਾਂ 'ਤੇ ਸੋਗ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਲਈ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ, ਜੋ ਕਿ ਪਹਿਲਾਂ ਟਵਿੱਟਰ ਸੀ, 'ਤੇ ਇੱਕ ਪੋਸਟ ਵਿੱਚ ਕਿਹਾ: "ਲੇਹ ਨੇੜੇ ਵਾਪਰੇ ਹਾਦਸੇ ਤੋਂ ਦੁਖੀ ਹਾਂ ਜਿਸ ਵਿੱਚ ਅਸੀਂ ਭਾਰਤੀ ਫੌਜ ਦੇ ਜਵਾਨਾਂ ਨੂੰ ਗੁਆ ਦਿੱਤਾ ਹੈ। ਦੁਖੀ ਪਰਿਵਾਰਾਂ ਦੇ ਪ੍ਰਤੀ ਹਮਦਰਦੀ। ਜੋ ਜ਼ਖਮੀ ਹੋਏ ਹਨ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ: ਪ੍ਰਧਾਨ ਮੰਤਰੀ ਨਰਿੰਦਰ ਮੋਦੀ।"
ਸੜਕ ਹਾਦਸੇ ਵਿੱਚ ਜੇਸੀਓ ਸਣੇ 9 ਦੀ ਗਈ ਜਾਨ:ਉਨ੍ਹਾਂ ਦੀ ਟਿੱਪਣੀ ਸ਼ਨੀਵਾਰ ਨੂੰ ਲੱਦਾਖ ਖੇਤਰ ਵਿੱਚ ਇੱਕ ਸੜਕ ਹਾਦਸੇ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ 9 ਸੈਨਿਕਾਂ ਦੇ ਮਾਰੇ ਜਾਣ ਅਤੇ ਇੱਕ ਹੋਰ ਦੇ ਜ਼ਖਮੀ ਹੋਣ ਤੋਂ ਬਾਅਦ ਆਈ ਹੈ। ਇਹ ਹਾਦਸਾ ਲੇਹ ਤੋਂ 150 ਕਿਲੋਮੀਟਰ ਦੂਰ ਨਯੋਮਾ ਖੇਤਰ ਦੇ ਕਿਯਾਰੀ ਵਿਖੇ ਸ਼ਨੀਵਾਰ ਦੁਪਹਿਰ ਨੂੰ ਉਸ ਸਮੇਂ ਵਾਪਰਿਆ ਜਦੋਂ ਫੌਜ ਦਾ ਇਕ ਟਰੱਕ, ਜਿਸ ਵਿਚ 10 ਜਵਾਨ ਸਨ, ਸੜਕ ਤੋਂ ਫਿਸਲ ਕੇ ਨਦੀ ਵਿਚ ਜਾ ਡਿੱਗੇ। ਸਿਪਾਹੀ ਕਰੂ ਗੈਰੀਸਨ ਤੋਂ ਕਿਆਰੀ ਜਾ ਰਹੇ ਸਨ।