ਵਾਸ਼ਿੰਗਟਨ/ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਦੀ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜੋਅ ਬਾਇਡਨ ਨੇ ਸ਼ਨੀਵਾਰ ਨੂੰ ਆਪਣੇ ਰਿਪਬਲਿਕਨ ਵਿਰੋਧੀ ਡੋਨਾਲਡ ਟਰੰਪ ਨੂੰ ਹਰਾਇਆ ਹੈ। ਜਿੱਤ ਤੋਂ ਬਾਅਦ, ਜੋਅ ਬਾਈਡਨ ਨੇ ਅਮਰੀਕੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾਰਾਜ਼ਗੀ ਤੇ ਕੌੜੀ ਬਿਆਨਬਾਜ਼ੀ ਨੂੰ ਪਿੱਛੇ ਛੱਡ ਦੇਣ ਤੇ ਇੱਕ ਰਾਸ਼ਟਰ ਦੇ ਤੌਰ 'ਤੇ ਸਾਥ ਦੇਣ।
ਟਰੰਪ ਨੂੰ ਮਾਤ ਦੇ ਕੇ ਵਾਈਟ ਹਾਊਸ 'ਚ ਥਾਂ ਲੈਣ ਵਾਲੇ ਬਾਇਡਨ ਅਮਰੀਕਾ ਦੇ ਇਤਿਹਾਸ 'ਚ ਸਭ ਤੋਂ ਵੱਧ ਉਮਰ ਦੇ ਰਾਸ਼ਟਰਪਤੀ ਹੋਣਗੇ। ਜਦੋਂ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ ਬਾਇਡਨ ਦੀ ਜਿੱਤ ਬਾਰੇ ਦੱਸਿਆ ਤਾਂ ਉਦੋਂ ਟਰੰਪ ਵਰਜੀਨੀਆ 'ਚ ਗੋਲਫ ਖੇਡ ਰਹੇ ਸਨ।
ਸਾਲ 1992 'ਚ ਜਾਰਜ ਐਚ ਡਬਲਯੂ ਬੁਸ਼ ਤੋਂ ਬਾਅਦ ਟਰੰਪ ਪਹਿਲੇ ਰਾਸ਼ਟਰਪਤੀ ਸਨ, ਜੋ ਮੁੜ ਤੋਂ ਚੋਣ ਲੜਨ 'ਤੇ ਫੇਲ ਰਹੇ।
ਬਾਇਡਨ ਤੇ ਹੈਰਿਸ ਦੀ ਜਿੱਤ ਮੌਕੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਬਿੱਲ ਕਲਿੰਟਨ ਨੇ ਵਧਾਈ ਦਿੱਤੀ। ਇਸ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੀਐਮ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਸਿਆਸੀ ਆਗੂ ਨੇ ਵਧਾਈ ਦਿੱਤੀ। ਬਾਇਡਨ ਤੇ ਹੈਰਿਸ ਨੂੰ ਇਤਿਹਾਸਕ ਜਿੱਤ ਲਈ ਦੁਨੀਆ ਭਰ ਤੋਂ ਵਧਾਈ ਸੰਦੇਸ਼ ਮਿਲ ਰਹੇ ਹਨ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤੀ ਵਧਾਈ
ਜੋਸੇਫ ਆਰ. ਬਾਇਡਨ ਨੂੰ ਉਨ੍ਹਾਂ ਦੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ 'ਤੇ ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਚੁਣੇ ਜਾਣ 'ਤੇ ਦਿਲੋਂ ਵਧਾਈ। ਮੈਂ ਉਮੀਦ ਕਰਦਾ ਹਾਂ ਕਿ ਜੋਅ ਬਾਇਡਨ ਇੱਕ ਸਫ਼ਲ ਕਾਰਜਕਾਲ ਤੇ ਭਾਰਤ-ਅਮਰੀਕਾ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ।
ਪੀਐਮ ਮੋਦੀ ਨੇਬਾਇਡਨ ਨੂੰ ਦਿੱਤੀ ਵਧਾਈ