ਪੰਜਾਬ

punjab

ETV Bharat / bharat

ਸੌਰ ਊਰਜਾ ’ਚ ਦੁਨੀਆ ਦੀ ਅਗਵਾਈ ਕਰ ਰਿਹੈ ਭਾਰਤ: ਪ੍ਰਧਾਨ ਮੰਤਰੀ - ਸੌਰ ਊਰਜਾ

ਊਰਜਾ ਖੇਤਰ ’ਚ ਬਜਟ ਦਾ ਪ੍ਰਭਾਵੀ ਮੁੱਦੇ ਨੂੰ ਲੈਕੇ ਇੱਕ ਵੈਬੀਨਾਰ ਆਯੋਜਿਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ’ਤੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਬਿਜਲੀ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਨਵੀਂ ਕਿਸਮ ਦੀਆਂ ਊਰਜਾ ’ਤੇ ਕੰਮ ਕਰ ਰਹੀ ਹੈ।

ਸੌਰ ਊਰਜਾ ’ਚ ਦੁਨੀਆ ਦੀ ਅਗਵਾਈ ਕਰ ਰਿਹੈ ਭਾਰਤ: ਪ੍ਰਧਾਨ ਮੰਤਰੀ
ਸੌਰ ਊਰਜਾ ’ਚ ਦੁਨੀਆ ਦੀ ਅਗਵਾਈ ਕਰ ਰਿਹੈ ਭਾਰਤ: ਪ੍ਰਧਾਨ ਮੰਤਰੀ

By

Published : Feb 18, 2021, 10:34 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵੀਨੀਕਰਣ ਊਰਜਾ ਦੇ ਖੇਤਰ ’ਚ ਹੋਰ ਨਿਵੇਸ਼ ਕਰਨ ਨੂੰ ਲੈਕੇ ਸਰਕਾਰ ਕਦਮ ਉਠਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਊਰਜਾ ਦੇ ਖੇਤਰ ’ਚ ਤੇਜੀ ਲਿਆਉਣ ਲਈ ਬਜਟ ’ਤੇ ਪਹਿਲਾਂ ਵੀ ਕਾਫ਼ੀ ਚਰਚਾ ਹੋਈ ਸੀ। ਉਨ੍ਹਾਂ ਕਿਹਾ ਕਿ ਸੁਧਾਰ ਕੀਤੇ ਜਾਣ ਦੀ ਬਦੌਲਤ ਅੱਜ ਭਾਰਤ ਕੋਲ ਵਾਧੂ ਊਰਜਾ ਹੈ।

ਇਹ ਵੀ ਪੜ੍ਹੋ: ਬਾਵਨਖੇੜੀ ਕਤਲੇਆਮ: ਸ਼ਬਨਮ ਨੂੰ ਫਾਂਸੀ ਦੀ ਸਜ਼ਾ ਤੋਂ ਪਰਿਵਾਰ ਖੁਸ਼

ਦਰਅਸਲ, ਪ੍ਰਧਾਨ ਮੰਤਰੀ ਊਰਜਾ ਖੇਤਰ ’ਚ ਬਜਟ ਦਾ ਪ੍ਰਭਾਵੀ ਬੰਦੋਬਸਤ ਦੇ ਵਿਸ਼ੇ ’ਤੇ ਆਯੋਜਿਤ ਵੈਬਿਨਾਰ ਨੂੰ ਸੰਬੋਧਿਤ ਕਰ ਰਹੇ ਸਨ। ਇਸ ਵੈਬੀਨਾਰ ’ਚ ਊਰਜਾ ਖੇਤਰ ਦੇ ਮਾਹਿਰ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਸੀਂ ਹਰ ਪਿੰਡ, ਹਰ ਘਰ ਤੱਕ ਬਿਜਲੀ ਪਹੁੰਚਾਉਣ ’ਚੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਭਾਰਤ ਅੰਤਰ-ਰਾਸ਼ਟਰੀ ਸੌਰ ਊਰਜਾ ਦੇ ਮਾਧਿਅਮ ਰਾਹੀਂ ਦੁਨੀਆਂ ਦੀ ਅਗਵਾਈ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਛੱਤਾਂ ’ਤੇ ਲੱਗੀਆਂ ਸੌਰ ਊਰਜਾ ਯੋਜਨਾਵਾਂ ਨਾਲ 4 ਗੀਗਾਵਾਟ ਦੀ ਸਮਰੱਥਾ ਹਾਸਲ ਕੀਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਜ਼ਰੂਰਤਾਂ ਵੱਧ ਹੋਣ ਨਾਲ ਕਾਰੋਬਾਰੀਆਂ ਲਈ ਕੰਮ ਦੇ ਮੌਕੇ ਵੀ ਵੱਧ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸੌਰ ਊਰਜਾ ਨੂੰ ਵੱਡੇ ਪੈਮਾਨੇ ’ਤੇ ਅਪਨਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਨੇ ਹੇਰਾਫੇਰੀ ਦੇ ਲਗਾਏ ਇਲਜ਼ਾਮ

ABOUT THE AUTHOR

...view details