ਪੰਜਾਬ

punjab

ETV Bharat / bharat

ਵਿਸ਼ਵ ਭਾਰਤੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣਗੇ ਪੀਐਮ ਮੋਦੀ - Convocation event

ਵਿਸ਼ਵ ਭਾਰਤੀ ਦਾ ਕਨਵੋਕੇਸ਼ਨ ਸਮਾਰੋਹ ਸ਼ਾਂਤੀ ਨਿਕੇਤਨ ਕੈਂਪਸ ਦੇ ਆਮ੍ਰ ਕੁੰਜ ਵਿਖੇ ਸਵੇਰੇ 9.30 ਵਜੇ ਸ਼ੁਰੂ ਹੋਵੇਗਾ ਅਤੇ ਢਾਈ ਘੰਟੇ ਚੱਲੇਗਾ।

ਵਿਸ਼ਵ ਭਾਰਤੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣਗੇ ਪੀਐਮ ਮੋਦੀ
ਵਿਸ਼ਵ ਭਾਰਤੀ ਦੇ ਕਨਵੋਕੇਸ਼ਨ ਸਮਾਗਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣਗੇ ਪੀਐਮ ਮੋਦੀ

By

Published : Feb 19, 2021, 7:02 AM IST

ਸੂਰੀ (ਪੱਛਮੀ ਬੰਗਾਲ): ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਡਿਜੀਟਲੀ ਤੌਰ 'ਤੇ ਵਿਸ਼ਵ ਭਾਰਤੀ ਦੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਕੇਂਦਰੀ ਯੂਨੀਵਰਸਿਟੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਸਥਿਤ ਇਸ ਯੂਨੀਵਰਸਿਟੀ ਦੇ ਚਾਂਸਲਰ ਹਨ।

ਯੂਨੀਵਰਸਿਟੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਅਤੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਇਸ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਰਾਜਪਾਲ ਵਿਸ਼ਵਭਾਰਤੀ ਦਾ ‘ਰੈਕਟਰ’ ਵੀ ਹੈ। ਕਨਵੋਕੇਸ਼ਨ ਸਵੇਰੇ 9:30 ਵਜੇ ਸ਼ਾਂਤੀ ਨਿਕੇਤਨ ਕੈਂਪਸ ਦੇ ਅਮ੍ਰ ਕੁੰਜ ਵਿਖੇ ਸ਼ੁਰੂ ਹੋਵੇਗੀ ਅਤੇ ਢਾਈ ਘੰਟੇ ਚੱਲੇਗੀ।

ਸਮਾਗਮ ਵਿੱਚ ਸੀਮਤ ਗਿਣਤੀ ਵਿੱਚ ਵਿਦਿਆਰਥੀ ਵੀ ਮੌਜੂਦ ਰਹਿਣਗੇ।

ABOUT THE AUTHOR

...view details