ਨਵੀਂ ਦਿੱਲੀ : ਅੱਜ ਤੋਂ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਹੈ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੀਐਮ ਮੋਦੀ ਮੀਡੀਆ ਦੇ ਮੁਖਾਤਿਬ ਹੋਏ, ਇਸ ਦੌਰਾਨ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ।
ਪੀਐਮ ਮੋਦੀ ਨੇ ਕਿਹਾ, " ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਭ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲੱਗ ਗਈ ਹੋਵੇਗੀ। ਵੈਕਸੀਨ ਬਾਂਹ 'ਤੇ ਲਗਦੀ ਹੈ ਤੇ ਜਦੋਂ ਵੈਕਸੀਨ ਬਾਂਹ 'ਤੇ ਲੱਗਦੀ ਹੈ ਤਾਂ ਤੁਸੀਂ ਬਾਹੂਬਲੀ ਬਣ ਜਾਂਦੇ ਹੋ। ਹੁਣ ਤੱਕ 40 ਕਰੋੜ ਤੋਂ ਵੱਧ ਲੋਕ ਕੋਰੋਨਾ ਦੇ ਖਿਲਾਫ ਜਾਰੀ ਜੰਗ ਵਿੱਚ ਬਾਹੂਬਲੀ ਬਣ ਚੁੱਕੇ ਹਨ। "
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਸ਼ਨ 'ਚ ਸੰਸਦ ਮੈਂਬਰਾਂ ਦੇ ਤਿੱਖੇ ਤੇ ਤੇਵਰਦਾਰ ਸਵਾਲਾਂ ਦਾ ਸਵਾਗਤ ਹੈ। ਉਨ੍ਹਾਂ ਕਿਹਾ, ਇਸ ਮਹਾਂਮਾਰੀ ਨੇ ਸਾਰੇ ਸੰਸਾਰ ਨੂੰ ਘੇਰ ਲਿਆ ਹੈ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸੰਸਦ ਵਿੱਚ ਵੀ ਇਸ ਮਹਾਂਮਾਰੀ ਦੇ ਸਬੰਧ ਵਿੱਚ ਸਾਰਥਕ ਚਰਚਾਵਾਂ ਹੋਣੀਆਂ ਚਾਹੀਦੀਆਂ ਹਨ। ਸਾਰੇ ਸੰਸਦ ਮੈਂਬਰਾਂ ਤੋਂ ਸਾਰੇ ਵਿਹਾਰਕ ਸੁਝਾਅ ਪੂਰੇ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਮਹਾਂਮਾਰੀ ਦੇ ਖਿਲਾਫ ਜਾਰੀ ਜੰਗ 'ਚ ਨਵੀਨਤਾ ਆ ਸਕੇ ਤੇ ਕਮੀਆਂ ਨੂੰ ਵੀ ਦੂਰ ਕੀਤਾ ਜਾ ਸਕੇ।