ਨਵੀਂ ਦਿੱਲੀ: ਵਿਸ਼ਵ ਵਾਤਾਵਰਣ ਦਿਵਸ ਮੌਕੇ (world environment day) ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨਾਂ ਮਹਿਜ਼ ਮੌਸਮ ਤਬਦੀਲੀ ਦੀਆਂ ਚੁਣੌਤੀਆਂ ਪ੍ਰਤੀ ਜਾਗਰੂਕ ਹੈ , ਬਲਕਿ ਇਸ ਉੱਤੇ ਪੂਰੀ ਤਰ੍ਹਾਂ ਕੰਮ ਵੀ ਕਰ ਰਿਹਾ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਆਪਣਾ ਦੇਸ਼ ਮੌਸਮ ਨਿਆਂ ਦਾ ਆਗੂ ਬਣ ਕੇ ਸਾਹਮਣੇ ਆਇਆ ਹੈ।
ਮੌਸਮ ਤਬਦੀਲੀ ਦੀਆਂ ਚੁਣੌਤੀਆਂ ਪ੍ਰਤੀ ਜਾਗਰੂਕ ਹੈ ਭਾਰਤ ਵੀਡੀਓ ਕਾਨਫਰੰਸ ਜ਼ਰੀਏ ਵਿਸ਼ਵ ਵਾਤਾਵਰਣ ਦਿਵਸ ‘ਤੇ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਵਾਤਾਵਰਣ ਦੀ ਰੱਖਿਆ ਦੀ ਗੱਲ ਆਉਂਦੀ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਵਿਕਾਸ ਕਾਰਜਾਂ ਨੂੰ ਰੋਕਿਆ ਜਾਵੇ। ਭਾਰਤ ਇਸ ਮਾਮਲੇ‘ ਚ ਵਿਸ਼ਵ ਲਈ ਇੱਕ ਮਿਸਾਲ ਕਾਇਮ ਕਰ ਰਿਹਾ ਹੈ।"
ਪੀਐਮ ਮੋਦੀ ਨੇ ਕਿਹਾ ਕਿ ਅਰਥਵਿਵਸਥਾ ਤੇ ਹਾਲਾਤ ਦੋਵੇਂ ਇੱਕਠੇ ਚੱਲ ਸਕਦੇ ਹਨ ਤੇ ਅੱਗੇ ਵੱਧ ਸਕਦੇ ਹਨ। ਭਾਰਤ ਨੇ ਇਹੀ ਰਾਹ ਚੁਣਿਆ ਹੈ।
ਇਹ ਪ੍ਰੋਗਰਾਮ ਪੈਟ੍ਰੋਲਿਯਮ, ਕੁਦਰਤੀ ਗੈਸ ਮੰਤਰਾਲੇ, ਵਾਤਾਵਰਣ ਤੇ ਜੰਗਲਾਤ ਤੇ ਮੌਸਮ ਤਬੀਦੀਲੀ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤੀ ਗਿਆ। ਇਸ ਸਾਲ ਦੇ ਆਯੋਜਨ ਦਾ ਵਿਸ਼ਾ- ਬੇਹਤਰ ਵਾਤਾਵਰਣ ਲਈ ਜੈਵ ਫਿਊਲ ਨੂੰ ਵਧਾਵਾ ਦੇਣਾ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ, ਧਰਮਿੰਦਰ ਪ੍ਰਧਾਨ, ਪਿਯੂਸ਼ ਗੋਇਲ ਤੇ ਪ੍ਰਕਾਸ਼ ਜਾਵਡੇਕਰ ਸਣੇ ਕਈ ਹੋਰ ਨੇਤਾਵਾਂ ਨੇ ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੁੱਝ ਕਿਸਾਨਾਂ ਨਾਲ ਈਥਨੌਲ ਬਲੈੱਡਡ ਪੈਟਰੋਲ ਤੇ ਕੰਪ੍ਰੈਸਡ ਬਾਇਓ ਗੈਸ ਪ੍ਰੋਗਰਾਮਾਂ ਦੇ ਤਹਿਤ ਕਿਸਾਨਾਂ ਦੇ ਪਹਿਲੇ ਅਨੁਭਵਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਗੱਲਬਾਤ ਕੀਤੀ।
ਤਬਦੀਲੀ ਦੇ ਖ਼ਤਰੇ ਤੋਂ ਨਿਪਟਣ ਲਈ ਭਾਰਤ ਇਕ ਆਸ਼ਾ ਦੀ ਕਿਰਨ : ਮੋਦੀ
ਇਸ ਮਗਰੋਂ ਪੀਐਮ ਮੋਦੀ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਮੌਸਮ ਤਬਦੀਲੀ ਦੇ ਖ਼ਤਰੇ ਤੋਂ ਨਿਪਟਣ ਲਈ ਜੋ ਸਮੂਹਿਕ ਕੋਸ਼ਿਸ਼ਾਂ ਚੱਲ ਰਹੀਆਂ ਹਨ, ਉਨ੍ਹਾਂ ਵਿੱਚ ਭਾਰਤ ਇੱਕ ਆਸ਼ਾ ਦੀ ਕਿਰਨ ਬਣ ਕੇ ਸਾਹਮਣੇ ਆਇਆ ਹੈ। ਬਲਕਿ ਭਾਰਤ ਨੇ ਮਨੁੱਖੀ ਕਲਿਆਣ ਦੇ ਸਾਥੀ ਵਜੋਂ ਆਪਣੀ ਪਹਿਚਾਨ ਬਣਾਈ ਹੈ।
ਉਨ੍ਹਾਂ ਕਿਹਾ, ਜੋ ਦੁਨੀਆ ਕਦੇ ਭਾਰਤ ਨੂੰ ਇੱਕ ਚੁਣੌਤੀ ਵਜੋਂ ਵੇਖਦੀ ਸੀ, ਮੌਸਮ ਤਬਦੀਲੀ, ਵੱਧ ਆਬਾਦੀ ਲੋਕਾਂ ਨੂੰ ਲਗਦਾ ਸੀ ਕਿ ਸੰਕਟ ਇਥੋਂ ਹੀ ਆਵੇਗਾ , ਪਰ ਅੱਜ ਹਲਾਤ ਬਦਲ ਗਏ ਹਨ। ਸਾਡਾ ਦੇਸ਼ ਮੌਮਸ ਤਬਦੀਲੀ ਦੇ ਆਗੂ ਵਜੋਂ ਉੱਭਰ ਰਿਹਾ ਹੈ। ਇਹ ਇੱਕ ਗੰਭੀਰ ਸੰਕਟ ਦੇ ਵਿਰੁੱਧ ਇੱਕ ਵੱਡੀ ਤਾਕਤ ਬਣ ਰਿਹਾ ਹੈ।
ਇਹ ਵੀ ਪੜ੍ਹੋ : ਰਿਜ਼ਰਵ ਬੈਂਕ (RBI) ਨੇ ਜਮ੍ਹਾਂ ਸਰਟੀਫਿਕੇਟ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਯਮ