ਨਵੀਂ ਦਿੱਲੀ: ਪ੍ਰਧਾਨਮੰਤਰੀ ਨਰੇਂਦਰ ਮੋਦੀ ਅੱਜ ਮਨ ਕੀ ਬਾਤ ਦੀ ਕਰਦਿਆ ਛੱਠ ਪੂਜਾ ਦੀ ਵਧਾਈ ਦਿੱਤੀ। ਇਹ ਉਨ੍ਹਾਂ ਦਾ ਮਾਸਿਕ ਰੇਡਿਓ ਪ੍ਰੋਗਰਾਮ ਦਾ 94ਵਾਂ ਸੰਸਕਰਨ ਹੈ। ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁਚੇ ਨੈੱਟਵਰਕ ਉੱਤੇ ਕੀਤਾ ਗਿਆ। ਦੱਸ ਦਈਏ ਕਿ ਮਨ ਕੀ ਬਾਤ ਦਾ ਸਭ ਤੋਂ ਪਹਿਲਾਂ ਸੰਸਕਰਨ 2014 ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।
ਮਾਸਿਕ ਰੇਡਿਓ ਪ੍ਰੋਗਰਾਮ ਦਾ 94ਵਾਂ ਸੰਸਕਰਨ ਵਿੱਚ ਬੋਲਦੋ ਹੋਏ ਪੀਐਮ ਮੋਦੀ ਨੇ ਕਿਹਾ ਕਿ "ਅੱਜ ਦੇਸ਼ ਦੇ ਕਈ ਹਿੱਸਿਆਂ ਵਿੱਚ ਸੂਰਯਾ ਉਪਾਸਨਾ ਦਾ ਮਹਾਪਰਵ ਛੱਠ ਪੂਜਾ ਮਨਾਈ ਜਾ ਰਹੀ ਹੈ। ਛੱਠ ਪੂਜਾ ਦਾ ਹਿੱਸਾ ਬਣਨ ਲਈ ਲੱਖਾਂ ਸ਼ਰਧਾਲੂ ਆਪਣੇ ਪਿੰਡ, ਪਰਿਵਾਰ ਵਿਚਾਲੇ ਪਹੁੰਚੇ ਹਨ। ਮੇਰੀ ਪ੍ਰਾਥਨਾ ਹੈ ਕਿ ਛੱਠ ਮੈਯਾ ਸੁੱਖ ਤੇ ਕਲਿਆਣ ਦਾ ਆਸ਼ੀਰਵਾਦ ਦੇਵੇ।"
ਸੂਰਯਾ ਉਪਾਸਨਾ ਦੀ ਇਸ ਪਰੰਪਰਾ ਹੈ ਕਿ ਸਾਡੀ ਸੰਸਕ੍ਰਿਤੀ , ਸਾਡੀ ਆਸਥਾ, ਕੁਦਰਤ ਦਾ ਕਿੰਨਾ ਡੂੰਘਾ ਪ੍ਰਭਾਵ ਹੈ। ਇਸ ਪੂਜਾ ਜ਼ਰੀਏ ਸਾਡੇ ਜੀਵਨ ਵਿੱਚ ਸੂਰਜ ਦੇ ਪ੍ਰਕਾਸ਼ ਦਾ ਮਹੱਤਵ ਸਮਝਿਆ ਜਾਂਦਾ ਹੈ। ਨਾਲ ਹੀ, ਇਹ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਉਤਾਰ-ਚੜਾਅ, ਜੀਵਨ ਦਾ ਅਨਿੱਖੜਵਾਂ ਅੰਗ ਹੈ। ਛੱਠ ਪੂਜਾ "ਇਕ ਭਾਰਤ-ਸਰੋਤਮ ਭਾਰਤ" ਦਾ ਵੀ ਉਦਾਹਰਨ ਹੈ।
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਕਿਹਾ ਕਿ "ਪੁਲਾੜ ਖੇਤਰ ਨੂੰ ਭਾਰਤ ਦੇ ਨੌਜਵਾਨਾਂ ਲਈ ਖੋਲ੍ਹਣ ਤੋਂ ਬਾਅਦ, ਇਸ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸਟਾਰਟਅੱਪ ਇਸ ਖੇਤਰ ਵਿੱਚ ਨਵੀਆਂ ਕਾਢਾਂ ਅਤੇ ਤਕਨਾਲੋਜੀ ਲਿਆ ਰਹੇ ਹਨ।"
ਉਨ੍ਹਾਂ ਕਿਹਾ ਕਿ "ਵਿਦਿਆਰਥੀ ਸ਼ਕਤੀ ਹੀ ਭਾਰਤ ਨੂੰ ਮਜ਼ਬੂਤ ਬਣਾਉਣ ਦਾ ਆਧਾਰ ਹੈ। ਇਹ ਅੱਜ ਦੇ ਨੌਜਵਾਨ ਹੀ ਹਨ ਜੋ ਆਉਣ ਵਾਲੇ ਸਾਲਾਂ ਵਿੱਚ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਗੇ।" ਇਸ ਤੋਂ ਉਨ੍ਹਾਂ ਨੇ ਤਕਨਾਲਜੀ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।