ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਗਨਨਵਰਮ ਦੇ ਵਿਜੇਵਾੜਾ ਕੌਮਾਂਤਰੀ ਹਵਾਈ ਅੱਡੇ 'ਤੇ ਸ਼ਨੀਵਾਰ ਨੂੰ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਲ ਬਾਲ ਬਚਿਆ।
ਵਿਜੇਵਾੜਾ ਏਅਰਪੋਰਟ 'ਤੇ ਲੈਂਡਿੰਗ ਸਮੇਂ ਹਵਾਈ ਜਹਾਜ਼ ਹਾਦਸਾਗ੍ਰਸਤ - ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ
ਆਂਧਰਾ ਪ੍ਰਦੇਸ਼ ਦੇ ਗਨਨਵਰਮ ਦੇ ਵਿਜੇਵਾੜਾ ਕੌਮਾਂਤਰੀ ਹਵਾਈ ਅੱਡੇ 'ਤੇ ਸ਼ਨੀਵਾਰ ਨੂੰ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਲ ਬਾਲ ਬਚਿਆ।
ਵਿਜੇਵਾੜਾ ਏਅਰਪੋਰਟ 'ਤੇ ਲੈਂਡਿੰਗ ਸਮੇਂ ਹਵਾਈ ਜਹਾਜ਼ ਦੀ ਖੰਭੇ ਨਾਲ ਟੱਕਰ
ਦੱਸਿਆ ਜਾ ਰਿਹਾ ਹੈ ਕਿ ਲੈਂਡਿੰਗ ਦੇ ਸਮੇਂ ਜਹਾਜ਼ ਬਿਜਲੀ ਦੇ ਖੰਭੇ ਨਾਲ ਟੱਕਰਾ ਗਿਆ। ਏਅਰਪੋਰਟ ਦੇ ਡਾਇਰੈਕਟਰ ਜੀ. ਮਧੂਸੂਦਨ ਰਾਓ ਨੇ ਦੱਸਿਆ ਕਿ ਜਹਾਜ਼ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 64 ਯਾਤਰੀ ਸੁਰੱਖਿਅਤ ਹਨ।
ਉਨ੍ਹਾਂ ਨੇ ਦੱਸਿਆ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਕਤਰ ਦੇ ਦੋਹਾ ਤੋਂ ਵਿਜੇਵਾੜਾ ਆ ਰਹੀ ਸੀ ਅਤੇ ਏਅਰਪੋਰਟ 'ਤੇ ਲੈਂਡਿੰਗ ਕਰਦੇ ਸਮੇਂ ਬਿਜਲੀ ਦੇ ਖੰਭੇ ਨੂੰ ਟੱਕਰ ਮਾਰ ਦਿੱਤੀ।