ਗੋਰਖਪੁਰ— ਗੋਰਖਪੁਰ ਜ਼ਿਲੇ ਦੇ ਟਰਾਂਸਪੋਰਟ ਨਗਰ 'ਚ ਸ਼ੁੱਕਰਵਾਰ ਨੂੰ ਪਿਟਬੁਲ ਕੁੱਤੇ ਦੇ ਹਮਲੇ ਨਾਲ 8 ਸਾਲ ਦਾ ਬੱਚਾ ਜ਼ਖਮੀ ਹੋ ਗਿਆ। ਬੱਚੇ ਵੱਲੋਂ ਰੌਲਾ ਪਾਉਣ 'ਤੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਕਿਸੇ ਤਰ੍ਹਾਂ ਕੁੱਤੇ ਨੂੰ ਭਜਾਇਆ। ਇਸ ਤੋਂ ਬਾਅਦ ਬੱਚੇ ਦਾ ਇਲਾਜ ਕੀਤਾ ਗਿਆ। ਰਿਸ਼ਤੇਦਾਰਾਂ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਗਰੋਂ ਪੁਲੀਸ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੁੱਤੇ ਦੇ ਹਮਲੇ ਤੋਂ ਬਾਅਦ ਬੱਚਾ ਸਦਮੇ ਵਿੱਚ ਹੈ। ਤੁਹਾਨੂੰ ਦੱਸ ਦੇਈਏ ਕਿ ਲੱਖਾਂ ਚਿਤਾਵਨੀਆਂ ਦੇ ਬਾਅਦ ਵੀ ਲੋਕ ਪਿਟਬੁੱਲ ਵਰਗੇ ਖਤਰਨਾਕ ਕੁੱਤੇ ਨੂੰ ਪਾਲਣ ਤੋਂ ਪਿੱਛੇ ਨਹੀਂ ਹੱਟ ਰਹੇ। ਮਾਲਕ ਅਕਸਰ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਅਜਿਹੇ ਖਤਰਨਾਕ ਕੁੱਤਿਆਂ ਨੂੰ ਛੱਡ ਦਿੰਦੇ ਹਨ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਜ਼ਮਗੜ੍ਹ ਦੇ ਗੰਭੀਰਪੁਰ ਥਾਣਾ ਖੇਤਰ ਦੇ ਅਧੀਨ ਖਰੇਲਾ ਪਿੰਡ ਦਾ ਰਹਿਣ ਵਾਲਾ ਰਾਮ ਅਵਤਾਰ ਮਿਸ਼ਰਾ ਆਪਣੇ ਪਰਿਵਾਰ ਨਾਲ ਗੋਰਖਪੁਰ ਦੇ ਟਰਾਂਸਪੋਰਟ ਨਗਰ 'ਚ ਕਿਰਾਏ 'ਤੇ ਰਹਿੰਦਾ ਹੈ। ਉਸ ਨੇ ਦੱਸਿਆ ਕਿ ਗੌਰਵ ਯਾਦਵ ਉਸ ਦੇ ਗੁਆਂਢ ਵਿਚ ਰਹਿੰਦਾ ਹੈ। ਉਸ ਨੇ ਇੱਕ ਫਿਟਬੁਲਲ ਕੁੱਤਾ ਰੱਖਿਆ ਹੈ ।
ਮਾਲਕ ਨੂੰ ਕੱਤੇ ਤੋਂ ਡਰ ਬਾਰੇ ਦੱਸਿਆ ਸੀ: ਰਾਮ ਅਵਤਾਰ ਦਾ ਕਹਿਣਾ ਹੈ ਕਿ ਵਾਰ- ਵਾਰ ਗੌਰਵ ਨੂੰ ਆਖਿਆ ਸੀ ਕਿ ਬੱਚੇ ਕੁੱਤੇ ਤੋਂ ਬਹੁਤ ਡਰਦੇ ਹਨ , ਤੁਸੀਂ ਇਸ ਨੂੰ ਬਾਹਰ ਨਾ ਕੱਢਿਆ ਕਰੋ ਪਰ ਗੋਰਵ ਮੰਨਣ ਨੂੰ ਤਿਆਰ ਨਹੀਂ ਸੀ। ਉਹ ਲੋਕਾਂ ਨੂੰ ਡਰਾਉਂਦਾ ਸੀ । ਉਨ੍ਹਾਂ ਦੱਸਿਆ ਕਿ ਉਤਕਰਸ਼ ਸ਼ੁੱਕਰਵਾਰ ਨੂੰ ਖੇਡ ਰਿਹਾ ਸੀ ਅਤੇ ਗੌਰਵ ਵੀ ਪਿਟਬੁੱਲ ਦੇ ਨਾਲ ਬੈਠਾ ਸੀ। ਇਸ ਦੌਰਾਨ ਗੌਰਵ ਦੇ ਹੱਥੋਂ ਕੁੱਤਾ ਨਿਕਲ ਗਿਆ। ਇਸ ਤੋਂ ਬਾਅਦ ਕੁੱਤਾ ਉਤਕਰਸ਼ ਵੱਲ ਭੱਜਣ ਲੱਗਾ। ਇਸ ਤੋਂ ਪਹਿਲਾਂ ਕਿ ਕੁੱਝ ਸਮਝ ਆਉਂਦਾ ਕੁੱਤੇ ਨੇ ਬੱਚੇ ਨੂੰ ਲੱਤ 'ਤੇ ਵੱਢ ਦਿੱਤਾ। ਬੱਚੇ ਵੱਲੋਂ ਰੌਲਾ ਪਾਉਣ 'ਤੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਕੁੱਤੇ ਨੂੰ ਭਜਾਇਆ। ਇਸ ਤੋਂ ਬਾਅਦ ਬੱਚੇ ਨੂੰ ਲਿਜਾ ਕੇ ਟੀਕਾ ਲਗਾਇਆ ਗਿਆ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣੇ ਵਿੱਚ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਪਿਟਬੁੱਲ ਦੇ ਮਾਲਕ 'ਤੇ ਲਾਪਰਵਾਹੀ ਅਤੇ ਮਨੁੱਖੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲੀਸ ਨੇ ਪਿਟਬੁੱਲ ਦੇ ਕਬਜ਼ੇ ਸਬੰਧੀ ਨਗਰ ਨਿਗਮ ਨੂੰ ਪੱਤਰ ਲਿਿਖਆ ਹੈ। ਪੁਲਿਸ ਦੀ ਨਕੇਲ ਕੱਸਣ 'ਤੇ ਮੁਲਜ਼ਮਾਂ ਨੇ ਪਰਿਵਾਰ ਵਾਲਿਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਾਮਲਾ ਸੁਲਝਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ।