ਨਵੀਂ ਦਿੱਲੀ :ਨੇਪਾਲ ਦੇ ਕਾਠਮੰਡੂ ਤੋਂ ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਆਈ.ਸੀ. 814 ਨੂੰ ਹਾਈਜੈਕ ਕੀਤੇ ਜਾਣ ਦੇ 24 ਸਾਲ ਬਾਅਦ ਇਸ ਜਹਾਜ਼ ਦੇ ਪਾਇਲਟ ਕੈਪਟਨ ਦੇਵੀ ਸ਼ਰਨ ਨੇ ਇੱਕ ਨਵਾਂ ਖੁਲਾਸਾ ਕੀਤਾ ਹੈ। ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੇ ਲਾਹੌਰ 'ਚ ਏਅਰ ਟ੍ਰੈਫਿਕ ਕੰਟਰੋਲ ਤੋਂ ਪਹਿਲਾਂ ਹਾਈਵੇ 'ਤੇ ਐਮਰਜੈਂਸੀ ਲੈਂਡਿੰਗ ਕਰਵਾ ਕੇ ਡਰਾਉਣ ਦੀ ਗੁਪਤ ਯੋਜਨਾ ਬਣਾਈ ਸੀ। ਹੁਣ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਕੈਪਟਨ ਸ਼ਰਨ, ਉਨ੍ਹਾਂ ਦੇ ਕੋ-ਪਾਇਲਟ ਰਾਜਿੰਦਰ ਕੁਮਾਰ ਅਤੇ ਫਲਾਈਟ ਇੰਜੀਨੀਅਰ ਏਕੇ ਜੱਗੀਆ ਨੇ ਪਾਕਿਸਤਾਨੀ ਅਧਿਕਾਰੀਆਂ ਦੇ ਫੈਸਲੇ ਦੀ ਉਲੰਘਣਾ ਕਰਦੇ ਹੋਏ ਜਹਾਜ਼ ਨੂੰ ਲਾਹੌਰ ਹਵਾਈ ਅੱਡੇ 'ਤੇ ਉਤਾਰਨ ਦਾ ਫੈਸਲਾ ਕੀਤਾ ਸੀ ਅਤੇ ਅਜਿਹਾ ਕਰਦੇ ਹੋਏ ਉਨ੍ਹਾਂ ਨੇ ਰਨਵੇ ਨੂੰ ਹਾਈਵੇਅ ਸਮਝ ਲਿਆ ਸੀ, ਕਿਉਂਕਿ ਰਨਵੇਅ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸੀ।
ਹਨ੍ਹੇਰੇ 'ਚ ਲੈਂਡਿੰਗ ਕਰਨ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ: ਜਹਾਜ਼ ਹਾਈਵੇਅ 'ਤੇ ਉਤਰਨ ਤੋਂ ਵਾਲ-ਵਾਲ ਬਚ ਗਿਆ ਸੀ। ਦਰਅਸਸ, ਚਾਲਕ ਦਲ ਨੂੰ ਜਲਦ ਹੀ ਪਤਾ ਲੱਗ ਗਿਆ ਸੀ ਕਿ ਇਹ ਰਨਵੇ ਦੀ ਬਜਾਏ ਇੱਕ ਹਾਈਵੇਅ ਹੈ ਅਤੇ ਤੁਰੰਤ ਉਪਰ ਵੱਲ ਨੂੰ ਉਡਾਨ ਭਰ ਲਈ ਸੀ। ਜੱਗੀਆ ਨੇ 2003-04 ਵਿਚ ਆਈ.ਸੀ. 814 ਹਾਈਜੈਕ ਹੋਣ ਦੀ ਕਹਾਣੀ ਮੀਡੀਆ ਨੂੰ ਸੁਣਾਉਂਦੇ ਹੋਏ ਦੱਸਿਆ ਕਿ ਜਦੋਂ ਏ.ਟੀ.ਸੀ. ਨੇ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਉਤਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਰਨਵੇਅ ਅਤੇ ਹਵਾਈ ਅੱਡੇ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ, ਤਾਂ ਉਨ੍ਹਾਂ ਕੋਲ ਹਨ੍ਹੇਰੇ ਵਿੱਚ ਲੈਂਡਿੰਗ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ, ਕਿਉਂਕਿ ਜਹਾਜ਼ ਵਿੱਚ ਈਂਧਨ ਬਹੁਤ ਘੱਟ ਬਚਿਆ ਸੀ।
ਇਸ ਤਰ੍ਹਾਂ ਬਣਾਈ ਯੋਜਨਾ: ਜਗੀਆ ਅਨੁਸਾਰ ਅਜਿਹਾ ਕਰਦੇ ਸਮੇਂ ਉਨ੍ਹਾਂ ਨੇ ਜਹਾਜ਼ ਨੂੰ ਹਾਈਵੇਅ 'ਤੇ ਲੈਂਡ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਸ ਨੇ ਅਸਮਾਨ ਤੋਂ ਇਹ ਲੰਬਾ ਰਸਤਾ ਰਨਵੇ ਵਰਗਾ ਸਮਝਿਆ, ਪਰ ਜਦੋਂ ਉਹ ਲੈਂਡਿੰਗ ਕਰਦੇ ਸਮੇਂ ਇਸ ਦੇ ਨੇੜੇ ਆਏ ਤਾਂ, ਉਸ ਨੂੰ ਅਚਾਨਕ ਅਹਿਸਾਸ ਹੋਇਆ ਕਿ ਇਹ ਹਾਈਵੇਅ ਨਹੀਂ ਹੈ। ਜੱਗੀਆ ਨੇ ਦੱਸਿਆ ਸੀ, 'ਪਾਇਲਟ ਨੇ ਬਿਨਾਂ ਸਮਾਂ ਗੁਆਏ ਦੁਬਾਰਾ ਉਡਾਣ ਭਰੀ।' ਜਗੀਆ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਚੁੱਕਾ ਹੈ।