ਪੰਜਾਬ

punjab

ETV Bharat / bharat

ਪੰਜਾਬ 'ਚ ਪੈਟਰੋਲ 100 ਤੋਂ ਪਾਰ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਭਾਅ - prices in your city

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ, ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਈ ਹੈ ਜਿਸ ਕਰਕੇ ਆਮ ਆਦਮੀ ਦਾ ਬਜਟ ਪੂਰੀ ਤਰ੍ਹਾਂ ਹਿੱਲ ਚੁੱਕਾ ਹੈ।

ਪੰਜਾਬ 'ਚ ਪੈਟਰੋਲ 100 ਤੋਂ ਪਾਰ
ਪੰਜਾਬ 'ਚ ਪੈਟਰੋਲ 100 ਤੋਂ ਪਾਰ

By

Published : Jun 30, 2021, 12:47 PM IST

ਚੰਡੀਗੜ੍ਹ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ। ਵੱਖ-ਵੱਖ ਸੂਬਿਆਂ ਵਿੱਚ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਇਸ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ।

ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਭਾਅ
  • ਮਾਨਸਾ 'ਚ ਪੈਟਰੋਲ ਦੀ ਕੀਮਤ 100.01 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 91.31 ਰੁਪਏ ਹੈ।
  • ਹੁਸ਼ਿਆਰਪੁਰ 'ਚ ਪੈਟਰੋਲ 100.15 ਰੁਪਏ ਤੇ ਡੀਜ਼ਲ 91.17 ਰੁਪਏ ਹੈ।
  • ਮੋਹਾਲੀ ਵਿਖੇ ਪੈਟਰੋਲ 100.94 ਰੁਪਏ ਤੇ ਡੀਜ਼ਲ 92.17 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।
  • ਜਲੰਧਰ 'ਚ ਪੈਟਰੋਲ ਦਾ ਰੇਟ 99.87 ਰੁਪਏ ਤੇ ਡੀਜ਼ਲ ਦਾ ਰੇਟ 91.78 ਰੁਪਏ ਹੈ।
  • ਲੁਧਿਆਣਾ 'ਚ ਪੈਟਰੋਲ ਦਾ ਰੇਟ 100.52 ਰਪੁਏ ਪ੍ਰਤੀ ਲੀਟਰ ਤੇ ਡੀਜ਼ਲ ਦਾ ਰੇਟ 91.78 ਰੁਪਏ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ, ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਈ ਹੈ ਜਿਸ ਕਰਕੇ ਆਮ ਆਦਮੀ ਦਾ ਬਜਟ ਪੂਰੀ ਤਰ੍ਹਾਂ ਹਿੱਲ ਚੁੱਕਾ ਹੈ।

ABOUT THE AUTHOR

...view details