ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਵੱਲੋਂ 41 ਦਿਨਾਂ ਬਾਅਦ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਜਦੋਂ ਕਿ ਪੈਟਰੋਲ ਦੀ ਕੀਮਤ ਵੀ 50 ਦਿਨਾਂ ਬਾਅਦ ਵੱਧੀ ਹੈ। ਸ਼ੁੱਕਰਵਾਰ ਨੂੰ ਡੀਜ਼ਲ ਦੀ ਕੀਮਤ 22 ਪੈਸੇ ਤੋਂ 25 ਪੈਸੇ ਤੱਕ ਵੱਧੀ, ਜਦੋਂ ਕਿ ਪੈਟਰੋਲ ਦੀ ਕੀਮਤ 17 ਤੋਂ 20 ਪੈਸੇ ਵੱਧ ਗਈ।
ਜਾਣੋ ਵੱਡੇ ਮਹਾਂਨਗਰਾਂ ਵਿੱਚ ਕੀਮਤ ਕਿੰਨੀ ਹੈ
ਜਾਣਕਾਰੀ ਦੇ ਅਨੁਸਾਰ, ਅੱਜ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਇੱਕ ਲੀਟਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹੇਠ ਲਿਖੇ ਮੁਤਾਬਕ ਹਨ।
ਸ਼ਹਿਰ ਡੀਜ਼ਲ ਪੈਟਰੋਲ
ਦਿੱਲੀ 70.68 81.23
ਕੋਲਕਾਤਾ 74.24 82.79
ਮੁੰਬਈ 77.11 87.92
ਚੇਨਈ 76.17 84.31
ਜਾਣੋ ਤੁਹਾਡੇ ਸ਼ਹਿਰ ਵਿੱਚ ਕਿੰਨੀ ਹੈ ਕੀਮਤ
ਪੈਟਰੋਲ-ਡੀਜ਼ਲ ਦੀ ਕੀਮਤ ਤੁਸੀਂ ਐਸਐਮਐਸ ਰਾਹੀ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੀ ਵੈਬਸਾਇਟ ਦੇ ਮੁਤਾਬਕ, ਤੁਹਾਨੂੰ RSP ਅਤੇ ਆਪਣੇ ਸ਼ਹਿਰ ਦਾ ਕੋਡ ਲਿਖ ਕੇ 9224992249 ਨੰਬਰ 'ਤੇ ਭੇਜਣਾ ਹੋਵੇਗਾ। ਹਰ ਸ਼ਹਿਰ ਦੇ ਕੋਡ ਵੱਖ-ਵੱਖ ਹਨ, ਜਿਹੜਾ ਤੁਹਾਨੂੰ ਆਈਓਸੀਐਲ ਦੀ ਵੈਬਸਾਈਟ ਤੋਂ ਮਿਲ ਜਾਵੇਗਾ।
ਰੋਜ਼ਾਨਾ 6 ਵੱਜੇ ਬਦਲਦੀ ਹੈ ਕੀਮਤ
ਦੱਸ ਦਈਏ ਕਿ ਰੋਜ਼ਾਨਾ 6 ਵੱਜੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿੱਚ ਬਦਲਾਅ ਹੁੰਦਾ ਹੈ। ਸਵੇਰੇ 6 ਵੱਜੇ ਤੋਂ ਨਵੀਂ ਦਰਾਂ ਲਾਗੂ ਹੋ ਜਾਦੀਆਂ ਹਨ। ਐਕਸਾਈਜ਼ ਡਿਊਟੀ ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।