ਨਵੀਂ ਦਿੱਲੀ:ਪੈਟਰੋਲ ਅਤੇ ਡੀਜ਼ਲ (PETROL AND DIESEL) ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਆਮ ਆਦਮੀ ਦਾ ਜੀਵਨ ਮੁਸ਼ਕਲ ਹੋ ਗਿਆ ਹੈ। ਸ਼ਨੀਵਾਰ ਨੂੰ ਇੱਕ ਵਾਰ ਫਿਰ ਲਗਾਤਾਰ ਚੌਥੇ ਦਿਨ ਪੈਟਰੋਲ ਅਤੇ ਡੀਜ਼ਲ (PETROL AND DIESEL) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਅੱਜ ਇੱਕ ਲੀਟਰ ਪੈਟਰੋਲ ਦੀ ਕੀਮਤ 33 ਤੋਂ 37 ਪੈਸੇ ਅਤੇ ਡੀਜ਼ਲ ਦੀ ਇੱਕ ਲੀਟਰ ਦੀ ਕੀਮਤ ਵਿੱਚ 26 ਤੋਂ 30 ਪੈਸੇ ਦਾ ਵਾਧਾ ਹੋਇਆ ਹੈ। ਇਸ ਵੇਲੇ ਦੇਸ਼ ਵਿੱਚ ਪੈਟਰੋਲ 100 ਰੁਪਏ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਨੇ ਕਈ ਸੂਬਿਆਂ ਵਿੱਚ ਸੈਂਕੜਾ ਕਰ ਲਿਆ ਹੈ।
ਇਹ ਵੀ ਪੜੋ: ਇੰਸਟਾਗ੍ਰਾਮ, ਫੇਸਬੁੱਕ, ਵਟਸਐਪ ਇਸ ਹਫ਼ਤੇ ਦੂਜੀ ਵਾਰ ਹੋਏ ਬੰਦ, ਜਾਣੋ ਕਾਰਨ
ਦੇਸ਼ ਦੇ ਪ੍ਰਮੁੱਖ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ
- ਦਿੱਲੀ ਵਿੱਚ ਪੈਟਰੋਲ (Petrol) ਦੀ ਕੀਮਤ 103.84 ਪੈਸੇ ਹੈ ਜਦੋਂ ਕਿ ਡੀਜ਼ਲ (diesel) ਦੀ ਕੀਮਤ 92.47 ਪੈਸੇ ਪ੍ਰਤੀ ਲੀਟਰ ਹੈ।
- ਮੁੰਬਈ ਵਿੱਚ ਪੈਟਰੋਲ (Petrol) ਦੀ ਕੀਮਤ 109 ਰੁਪਏ 83 ਪੈਸੇ ਅਤੇ ਡੀਜ਼ਲ (diesel) ਦੀ ਕੀਮਤ 100 ਰੁਪਏ 29 ਪੈਸੇ ਹੈ।
- ਕੋਲਕਾਤਾ ਵਿੱਚ ਪੈਟਰੋਲ (Petrol) ਦੀ ਕੀਮਤ 104 ਰੁਪਏ 52 ਪੈਸੇ ਹੈ ਜਦੋਂ ਕਿ ਡੀਜ਼ਲ (diesel) ਦੀ ਕੀਮਤ 95 ਰੁਪਏ 58 ਪੈਸੇ ਹੈ।
- ਚੇਨਈ ਵਿੱਚ ਵੀ ਪੈਟਰੋਲ (Petrol) 101 ਰੁਪਏ 27 ਪੈਸੇ ਅਤੇ ਡੀਜ਼ਲ (diesel) 96 ਰੁਪਏ 93 ਪੈਸੇ ਹੈ।