ਚੰਡੀਗੜ੍ਹ: ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਪਹਿਲੀ ਵਾਰ ਬਣੇ ਵਿਧਾਇਕਾਂ ਲਈ ਟ੍ਰੇਨਿੰਗ ਸੈਸ਼ਨ ਬੁਲਾਇਆ ਗਿਆ ਸੀ। ਇਸੇ ਸੈਸ਼ਨ 'ਚ 'ਆਪ' ਸਾਂਸਦ ਸੰਜੇ ਸਿੰਘ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਸ ਸੈਸ਼ਨ ਨੂੰ ਕਾਫ਼ੀ ਕਾਰਗਾਰ ਦੱਸਿਆ ਅਤੇ ਕਿਹਾ ਕਿ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਵਿੱਚ ਵਿਚਰਣ ਦੀ ਖ਼ਾਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਟ੍ਰੇਨਿੰਗ ਉਨ੍ਹਾਂ ਲੋਕਾਂ ਵੱਲੋਂ ਦਿੱਤੀ ਜਾ ਰਹੀ ਹੈ, ਜੋ ਖੁਦ ਵਿਧਾਨ ਸਭਾ ਜਾਂ ਸਾਂਸਦ ਦੀ ਕਾਰਵਾਈ ਨੂੰ ਚੰਗੀ ਤਰਾਂ ਸਮਝਦੇ ਹਨ।
ਸੰਜੇ ਸਿੰਘ ਦਾ ਵੱਡਾ ਬਿਆਨ:ਇਸ ਮੌਕੇ ਸੰਜੇ ਸਿੰਘ ਨੇ ਰਾਜਪਾਲ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਾਫ਼ ਸ਼ਬਦਾਂ 'ਚ ਕਿਹਾ ਕਿ ਰਾਜਪਾਲ ਅਤੇ ਐੱਲ.ਜੀ. ਦਾ ਅਹੁਦਾ ਹੀ ਨਹੀਂ ਹੋਣਾ ਚਾਹੀਦਾ। ਇਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਅਹਦੇ ਦੀ ਜ਼ਰੂਰਤ ਹੀ ਨਹੀਂ ਹੈ। ਇਸ ਨਾਲ ਸਿਰਫ਼ ਤੇ ਸਿਰਫ਼ ਆਮ ਲੋਕਾਂ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ। ਲੋਕਾਂ ਦੇ ਟੈਕਸ ਦੇ ਕੋਰੜਾਂ ਰੁਪਏ ਇਨ੍ਹਾਂ ਦੋ ਅਹੁਦਿਆਂ ਉੱਪਰ ਖ਼ਰਾਬ ਹੋ ਰਹੇ ਹਨ।
ਰਾਜਪਾਲ ਨੂੰ ਸਵਾਲ ਕਰਨ ਦਾ ਨਹੀਂ ਹੱਕ: ਸੰਜੇ ਸਿੰਘ ਨੇ ਰਾਜਪਾਲ ਨੂੂੰ ਦੋ-ਟੁੱਕ ਜਵਾਬ ਦਿੰਦੇ ਕਿਹਾ ਕਿ ਰਾਜਪਾਲ ਕੋਲ ਮੁੱਖ ਮੰਤਰੀ ਨੂੰ ਸਵਾਲ-ਜਾਵਬ ਕਰਨ ਦਾ ਕੋਈ ਅਧਿਕਾਰੀ ਹੀ ਨਹੀਂ ਹੈ। ਉਹ ਮੁੱਖ ਮੰਤਰੀ ਨੂੰ ਸਵਾਲ ਜਵਾਬ ਨਹੀਂ ਕਰ ਸਕਦੇ ਕਿਉਂਕਿ ਭਗਵੰਤ ਮਾਨ ਲੋਕਾਂ ਨੂੰ ਜਵਾਬ ਦੇਣ ਦੇ ਹੱਕਦਾਰ ਹਨ। 3 ਕਰੋੜ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ, 92 ਵਿਧਾਇਕ ਚੁਣੇ ਹਨ। ਇਸ ਲਈ ਲੋਕ ਸਵਾਲ-ਜਾਵਬ ਕਰ ਸਕਦੇ ਹਨ ਪਰ ਰਾਜਪਾਲ ਨਹੀ। ਇਹ ਲੋਕਾਂ ਦੀਆਂ ਵੋਟਾਂ ਨਾਲ ਅਹੁਦੇ 'ਤੇ ਨਹੀਂ ਬੈਠਦੇ ਅਤੇ ਨਾ ਹੀ ਲੋਕਾਂ ਵੱਲੋਂ ਇਹਨਾਂ ਨੂੰ ਚੁਣਿਆ ਜਾਂਦਾ ਹੈ। ਜਨਤਾ ਲਈ ਵੀ ਰਾਜਪਾਲ ਅਤੇ ਐੱਲ.ਜੀ. ਜਵਾਬਦੇਹ ਨਹੀਂ ਹਨ।