ਦਿੱਲੀ:ਬੇਸ਼ੱਕ ਕਹਿਣ ਨੂੰ ਤਾਂ ਸਿੱਖਾਂ ਦੀ ਦੁਨੀਆਂ ਭਰ ’ਚ ਸਿਰਫ਼ 2 ਫੀਸਦ ਅਬਾਦੀ ਹੈ, ਪਰ ਅੱਜ ਇਹ ਹਰ ਇੱਕ ਦੇ ਦਿਲਾਂ ’ਚ ਰਾਜ਼ ਕਰ ਰਹੇ ਹਨ। ਬੇਸ਼ੱਕ ਕਿਸੇ ਵੀ ਜਾਤ, ਧਰਮ ਦੇ ਲੋਕਾਂ ਨੂੰ ਪੀੜਾ ਪਏ ਸਿੱਖ ਕੌਂਮ ਅੱਗੇ ਹੋ ਉਹਨਾਂ ਦੀ ਮਦਦ ਕਰਦੀ ਹੈ ਤੇ ਹੁਣ ਵੀ ਕੋਰੋਨਾ ਦੇ ਦੌਰ ਵਿੱਚ ਸਿੱਖ ਲੋਕਾਂ ਦੀ ਮਦਦ ਵਿੱਚ ਜੁਟੇ ਹੋਏ ਹਨ। ਉਥੇ ਹੀ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਸਾਰੇ ਗੁਰਦੁਆਰਾ ਸਾਹਿਬ ਕੋਰੋਨਾ ਸੈਂਟਰਾਂ ਵਿੱਚ ਤਬਦੀਲ ਕਰ ਦਿੱਤੇ ਗਏ ਹਨ ਤੇ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਗੁਰਦੁਆਰਾ ਰਕਾਬਗੰਜ ’ਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ 400 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸਦਾ ਨਾਮ ਗੁਰੂ ਤੇਗ ਬਹਾਦਰ ਕੋਵਿਡ -19 ਮੈਡੀਕਲ ਅਲੱਗ ਰਹਿਣਾ ਅਤੇ ਇਲਾਜ ਕੇਂਦਰ ਹੈ।
ਇਹ ਵੀ ਪੜੋ: ਲੁਧਿਆਣਾ: ਹਸਪਤਾਲ ’ਚ ਕੋਰੋਨਾ ਕਾਰਨ 2 ਮੌਤਾਂ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਇਲਜਾਮ
ਗੁਰਦੁਆਰਾ ਕਮੇਟੀ ਨਿਭਾ ਰਹੀ ਹੈ ਸੇਵਾ
ਇਥੇ ਸੋਮਵਾਰ ਤੋਂ ਹੀ ਮਰੀਜ਼ਾਂ ਨੂੰ ਦਾਖਲ ਕੀਤਾ ਜਾ ਰਿਹਾ ਹੈ, ਜੋ ਗੁਰਦੁਆਰਾ ਸਾਹਿਬ ਵਿੱਚ 400 ਬੈਡ ਲਗਾਏ ਗਏ ਹਨ ਸਾਰੀਆਂ ਨੂੰ ਹੀ ਆਕਸੀਜਨ ਤੇ ਹੋਰ ਬੁਨੀਆਦੀ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਡੀਐਸਜੀਐਮ ਸੀ ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਹੈ ਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਉਥੇ ਹੀ ਸਿਰਸਾ ਨੇ ਇਹ ਕੋਵਿਡ ਸੈਂਟਰ ਦਿੱਲੀ ਸਰਕਾਰ ਦੇ ਪਬਲਿਕ ਨਾਇਕ ਜੈਪ੍ਰਕਾਸ਼ ਹਸਪਤਾਲ ਨਾਲ ਜੁੜਿਆ ਹੋਇਆ ਹੈ। ਉਥੇ ਹੀ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫੋਂ ਇਸ ਕੋਵਿਡ ਕੇਅਰ ਸੈਂਟਰ ਦੇ ਨੋਡਲ ਅਧਿਕਾਰੀ ਵੱਜੋਂ ਕੰਮ ਕਰ ਰਹੇ ਹਨ।