ਪੰਜਾਬ

punjab

ETV Bharat / bharat

ਦਿੱਲੀ 'ਚ ਦੁਕਾਨ 'ਤੇ ਵੇਚੇ ਜਾ ਰਹੇ ਸਨ ਧਾਰਮਿਕ ਚਿੰਨ੍ਹਾਂ ਵਾਲੇ ਔਰਤਾਂ ਦੇ ਅੰਡਰਗਾਰਮੈਂਟਸ, ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਕਾਇਤ ਕਰਵਾਈ ਦਰਜ

ਦਿੱਲੀ 'ਚ ਇੱਕ ਦੁਕਾਨਦਾਰ 'ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮਾਮਲਾ ਦਰਜ ਕਰਵਾਇਆ ਹੈ। ਇਲਜ਼ਾਮ ਹੈ ਕਿ ਉਹ ਧਾਰਮਿਕ ਚਿੰਨ੍ਹਾਂ ਵਾਲੇ ਅੰਡਰਗਾਰਮੈਂਟਸ ਵੇਚ ਰਿਹਾ ਸੀ। (Sikh community raised an objection)

PEOPLE FILED CASE AGAINST SHOP FOR SELLING WOMENS UNDERGARMENTS PRINTED WITH RELIGIOUS SYMBOLS OF SIKH COMMUNITY IN DELHI
ਦਿੱਲੀ 'ਚ ਦੁਕਾਨ 'ਤੇ ਵੇਚੇ ਜਾ ਰਹੇ ਸਨ ਧਾਰਮਿਕ ਚਿੰਨ੍ਹਾਂ ਵਾਲੇ ਔਰਤਾਂ ਦੇ ਅੰਡਰਗਾਰਮੈਂਟਸ, ਸਿੱਖ ਭਾਈਚਾਰੇ ਦੇ ਲੋਕਾਂ ਨੇ ਜਤਾਇਆ ਇਤਰਾਜ਼

By ETV Bharat Punjabi Team

Published : Nov 30, 2023, 9:12 AM IST

ਨਵੀਂ ਦਿੱਲੀ:ਰਾਜਧਾਨੀ ਦਿੱਲੀ ਦੇ ਸਭ ਤੋਂ ਵੱਡੇ ਰੈਡੀਮੇਡ ਕੱਪੜਾ ਬਾਜ਼ਾਰਾਂ 'ਚੋਂ ਇਕ ਗਾਂਧੀਨਗਰ ਟੈਕਸਟਾਈਲ ਮਾਰਕੀਟ 'ਚ ਇੱਕ ਦੁਕਾਨ 'ਤੇ ਛਪੀ (Image of religious symbol khnda) ਧਾਰਮਿਕ ਚਿੰਨ੍ਹ ਖੰਡੇ ਦੀ ਤਸਵੀਰ ਵਾਲੇ ਔਰਤਾਂ ਦੇ ਅੰਡਰਗਾਰਮੈਂਟਸ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਭਾਈਚਾਰੇ (People of the Sikh community) ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ। ਦੁਕਾਨਦਾਰ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਦੀ ਇਸ ਕਾਰਵਾਈ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਅਤੇ ਮੁਲਜ਼ਮ ਦੁਕਾਨਦਾਰ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।

ਸਿੱਖ ਧਰਮ ਦੇ ਪ੍ਰਤੀਕ ਖੰਡੇ ਦੀ ਤਸਵੀਰ: ਸ਼ਿਕਾਇਤਕਰਤਾ ਜਗਦੀਪ ਸਿੰਘ (Complainant Jagdeep Singh) ਨੇ ਦੱਸਿਆ ਕਿ 25 ਨਵੰਬਰ ਨੂੰ ਉਹ ਸੁਭਾਸ਼ ਰੋਡ ਗਾਂਧੀਨਗਰ ਮਾਰਕੀਟ ਗਿਆ ਸੀ। ਉੱਥੇ ਉਸ ਦੀ ਨਜ਼ਰ ਉਸ ਦੁਕਾਨ 'ਤੇ ਪਈ, ਜਿਸ 'ਤੇ ਸਿੱਖ ਧਰਮ ਦੇ ਪ੍ਰਤੀਕ ਖੰਡੇ ਦੀ ਤਸਵੀਰ ਨਾਲ ਔਰਤਾਂ ਦੇ ਕੱਛਾ ਵੇਚੇ ਜਾ ਰਹੇ ਸਨ। ਜਗਦੀਪ ਨੇ ਦੱਸਿਆ ਕਿ ਜਦੋਂ ਉਸ ਨੇ ਦੁਕਾਨਦਾਰ ਨੂੰ ਪੁੱਛਿਆ ਕਿ ਉਹ ਇਸ ਨੂੰ ਕਿਉਂ ਵੇਚ ਰਿਹਾ ਹੈ ਤਾਂ ਦੁਕਾਨਦਾਰ ਨੇ ਕਿਹਾ ਕਿ ਸਾਨੂੰ ਫੈਕਟਰੀ ਤੋਂ ਅਜਿਹਾ ਸਾਮਾਨ ਮਿਲਦਾ ਹੈ, ਜੋ ਅਸੀਂ ਵੇਚ ਰਹੇ ਹਾਂ।

ਮੁਲਜ਼ਮ ਦੁਕਾਨਦਾਰ ਖਿਲਾਫ ਗਾਂਧੀਨਗਰ ਥਾਣੇ 'ਚ ਸ਼ਿਕਾਇਤ: ਜਗਦੀਪ ਨੇ ਦੱਸਿਆ ਕਿ ਉਸ ਨੇ ਦੁਕਾਨਦਾਰ ਨੂੰ ਇਸ ਤਰ੍ਹਾਂ ਦੇ ਕੱਪੜੇ ਨਾ ਵੇਚਣ ਦੀ ਅਪੀਲ ਕੀਤੀ ਪਰ ਜਦੋਂ ਉਹ ਬੁੱਧਵਾਰ ਨੂੰ ਦੁਬਾਰਾ ਗਿਆ ਤਾਂ ਦੁਕਾਨਦਾਰ ਫਿਰ ਤੋਂ ਉਹੀ ਅੰਡਰਗਾਰਮੈਂਟਸ ਵੇਚਦਾ ਦੇਖਿਆ ਗਿਆ। ਇਸ 'ਤੇ ਜਗਦੀਪ ਨੇ ਗੁੱਸੇ 'ਚ ਆ ਕੇ (Appeal not to sell clothes) ਮੁਲਜ਼ਮ ਦੁਕਾਨਦਾਰ ਖਿਲਾਫ ਗਾਂਧੀਨਗਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ ਕਿ ਮੁਲਜ਼ਮ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਫਿਲਹਾਲ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details