ਪੰਜਾਬ

punjab

ETV Bharat / bharat

ਸਿੱਖ ਸੱਭਿਆਚਾਰ ਨਾਲ ਰੰਗਿਆ ਹੋਇਆ ਮਸੂਰੀ, ਲੋਕਾਂ ਨੇ ਦਸਤਾਰਾਂ ਬੰਨ੍ਹ ਕੇ ਮਨਾਇਆ ਦਸਤਾਰ ਦਿਵਸ - ਲੋਕਾਂ ਨੇ ਦਸਤਾਰਾਂ ਬੰਨ੍ਹ ਕੇ ਮਨਾਇਆ ਦਸਤਾਰ ਦਿਵਸ

ਦੇਸ਼ ਭਰ 'ਚ ਪਾਰਾ ਚੜ੍ਹਦੇ ਹੀ ਸੈਲਾਨੀਆਂ ਨੇ ਪਹਾੜਾਂ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਾੜਾਂ ਦੀ ਰਾਣੀ ਮਸੂਰੀ ਵੀ ਸੈਲਾਨੀਆਂ ਨਾਲ ਪੈਕ ਹੈ। ਜਿਸ ਕਾਰਨ ਜਾਮ ਵੀ ਲੱਗਾ ਰਹਿੰਦਾ ਹੈ। ਇਸ ਦੇ ਨਾਲ ਹੀ ਮਸੂਰੀ ਵਿਖੇ ਸਿੱਖ ਦਸਤਾਰ ਦਿਵਸ ਭਾਵ ਦਸਤਾਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ।

ਸਿੱਖ ਸੱਭਿਆਚਾਰ ਨਾਲ ਰੰਗਿਆ ਹੋਇਆ ਮਸੂਰੀ
ਸਿੱਖ ਸੱਭਿਆਚਾਰ ਨਾਲ ਰੰਗਿਆ ਹੋਇਆ ਮਸੂਰੀ

By

Published : Apr 18, 2022, 1:21 PM IST

ਮਸੂਰੀ:ਪਹਾੜਾਂ ਦੀ ਰਾਣੀ, ਮਸੂਰੀ ਵੀਕੈਂਡ 'ਤੇ ਸੈਲਾਨੀਆਂ ਦੀ ਭੀੜ ਜਮਾ ਹੋਈ ਪਈ ਹੈ। ਸੈਲਾਨੀਆਂ ਦੀ ਆਮਦ ਨਾਲ ਕਾਰੋਬਾਰੀਆਂ ਦੇ ਚਿਹਰੇ ਖਿੜ ਗਏ। ਲਗਾਤਾਰ ਚਾਰ ਦਿਨਾਂ ਦੀ ਛੁੱਟੀ ਕਾਰਨ ਮਸੂਰੀ ਖਚਾਖਚ ਭਰਿਆ ਹੋਇਆ ਹੈ। ਇਸ ਦੇ ਨਾਲ ਹੀ ਦਸਤਾਰ ਦਿਵਸ ਵੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੇ ਪੱਗ ਬੰਨ੍ਹਣੀ ਸਿੱਖੀ। ਨਾਲ ਹੀ ਪੱਗ ਬੰਨ ਕੇ ਵਧੀਆ ਸੈਲਫੀ ਵੀ ਲਈ।

ਮਸੂਰੀ ਦੇ ਸੈਰ ਸਪਾਟਾ ਸਥਾਨ ਕੈਂਪਟੀ ਫਾਲਸ, ਕੰਪਨੀ ਗਾਰਡਨ, ਮਸੂਰੀ ਝੀਲ, ਸੁਰਕੰਡਾ ਦੇਵੀ, ਧਨੌਲੀ, ਬੁਰਾਸਕੰਡਾ ਵਿਖੇ ਸੈਲਾਨੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਟ੍ਰੈਫਿਕ ਜਾਮ ਨਾਲ ਨਜਿੱਠਣ ਲਈ ਕਾਫੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਪਹਿਲਾਂ ਤਿਆਰ ਕੀਤੀ ਐਕਸ਼ਨ ਪਲਾਨ ਨੂੰ ਵੀ ਲਾਗੂ ਕਰ ਦਿੱਤਾ ਗਿਆ। ਜਿਸ 'ਚ ਕੁਝ ਹੱਦ ਤੱਕ ਸਫਲਤਾ ਵੀ ਮਿਲੀ ਪਰ ਮਸੂਰੀ 'ਚ ਸੜਕ ਅਤੇ ਪਾਰਕਿੰਗ ਐਕਟਿਵ ਨਾ ਹੋਣ ਕਾਰਨ ਕਈ ਥਾਵਾਂ 'ਤੇ ਜਾਮ ਦੀ ਸਥਿਤੀ ਬਣੀ ਰਹੀ | ਜਿਸ ਕਾਰਨ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਉੱਥੇ ਹੀ ਮਸੂਰੀ ਦੀ ਸੀਓ ਪੱਲਵੀ ਤਿਆਗੀ (Mussoorie CO Pallavi Tyagi) ਨੇ ਭੀੜ ਨੂੰ ਦੇਖਦੇ ਹੋਏ ਖੁਦ ਕਮਾਨ ਸੰਭਾਲੀ। ਇਸ ਦੌਰਾਨ ਉਨ੍ਹਾਂ ਮਾਲ ਰੋਡ ਦਾ ਮੁਆਇਨਾ ਵੀ ਕੀਤਾ। ਸੀਓ ਪੱਲਵੀ ਤਿਆਗੀ ਨੇ ਦੱਸਿਆ ਕਿ ਚਾਰ ਦਿਨਾਂ ਤੋਂ ਲਗਾਤਾਰ ਛੁੱਟੀ ਹੋਣ ਕਾਰਨ ਮਸੂਰੀ 'ਚ ਸੈਲਾਨੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਵਾਧੂ ਪੁਲਿਸ ਫੋਰਸ ਵੀ ਤੈਨਾਤ ਕੀਤਾ ਗਿਆ ਹੈ। ਹੁਣ ਕੁਝ ਬਦਲਾਅ ਕਰਨ ਦੀ ਲੋੜ ਹੈ, ਤਾਂ ਜੋ ਆਉਣ ਵਾਲੇ ਸੈਰ-ਸਪਾਟੇ ਦੇ ਸੀਜ਼ਨ ਵਿੱਚ ਸੈਲਾਨੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਮਸੂਰੀ 'ਚ ਦਸਤਾਰ ਦਿਵਸ 'ਤੇ ਧੂਮ: ਮਸੂਰੀ 'ਚ ਸਿੱਖ ਦਸਤਾਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪੱਗ ਬੰਨ੍ਹ ਕੇ ਸੈਲਫੀ ਲੈਣ ਦੇ ਕ੍ਰੇਜ਼ ਨੇ ਨੌਜਵਾਨਾਂ ਚ ਵਧਦਾ ਜਾ ਰਿਹਾ ਹੈ। ਮਸੂਰੀ ਦੇ ਗਾਂਧੀ ਚੌਕ ਵਿਖੇ ਖਾਲਸਾ ਐਂਡ ਟਰਬਨ ਅੱਪ ਦੇ ਬੈਨਰ ਹੇਠ 300 ਤੋਂ ਵੱਧ ਨੌਜਵਾਨਾਂ ਨੇ ਨੌਜਵਾਨਾਂ ਨੂੰ ਦਸਤਾਰ ਬੰਨਣੀ ਸਿਖਾਈ। ਇਸ ਦੌਰਾਨ 200 ਤੋਂ ਵੱਧ ਨੌਜਵਾਨਾਂ, ਸੈਲਾਨੀਆਂ ਸਮੇਤ ਸਥਾਨਕ ਲੋਕਾਂ ਨੇ ਦਸਤਾਰਾਂ ਬੰਨ੍ਹੀਆਂ। ਨਾਲ ਹੀ ਕਿਹਾ ਕਿ ਉਹ ਨਾ ਤਾਂ ਬਿਨਾਂ ਦਸਤਾਰ ਦੇ ਵਾਹਨ ਚਲਾਉਣਗੇ ਅਤੇ ਨਾ ਹੀ ਆਪਣੇ ਸੱਭਿਆਚਾਰ ਤੋਂ ਦੂਰ ਰਹਿਣਗੇ।

ਮਸੂਰੀ ਦੇ ਤਨਮੀਤ ਖਾਲਸਾ ਨੇ ਦੱਸਿਆ ਕਿ ਦਸਤਾਰ ਸਿੱਖਾਂ ਦੇ ਸਿਰ ਦਾ ਤਾਜ ਹੈ। ਇਸ ਦਾ ਮਕਸਦ ਸਿੱਖਾਂ ਦੀ ਪਛਾਣ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਅਮਰੀਕਾ ਦੀ ਸਿੱਖ ਸੰਸਥਾ ਨੇ ਕੁਝ ਘੰਟਿਆਂ ਵਿੱਚ ਹਜ਼ਾਰਾਂ ਦਸਤਾਰਾਂ ਬੰਨ੍ਹਣ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਖਾਲਸਾ ਪੰਥ ਦੀ ਸਥਾਪਨਾ ਦਾ ਟੀਚਾ ਧਰਮ ਅਤੇ ਸਰਬੱਤ ਦੇ ਭਲੇ ਲਈ ਸਦਾ ਤਿਆਰ ਰਹਿਣਾ ਹੈ। ਨਾਲ ਹੀ ਸਮਾਜਿਕ ਵਿਤਕਰੇ ਨੂੰ ਵੀ ਦੂਰ ਕਰਨਾ ਹੋਵੇਗਾ। ਇਹ ਸਿੱਖਾਂ ਦਾ ਵੱਡਾ ਤਿਉਹਾਰ ਹੈ।

ਇਹ ਵੀ ਪੜੋ:ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ, SC ਨੇ ਇੱਕ ਹਫ਼ਤੇ ਅੰਦਰ ਆਤਮ ਸਮਰਪਣ ਕਰਨ ਦੇ ਦਿੱਤੇ ਹੁਕਮ

ABOUT THE AUTHOR

...view details