ਪੰਜਾਬ

punjab

ETV Bharat / bharat

ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਦਾ ਇੱਕ ਸਾਲ

ਅੰਦੋਲਨ ਦਾ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸਾਨ ਅੰਦੋਲਨ (Peasant Movement) ਕਾਰਨ ਦਿੱਲੀ ਦੇ ਸਿੰਘੂ ਬਾਰਡਰ (Singhu Border) 'ਤੇ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ 1 ਸਾਲ ਪਹਿਲਾਂ ਭਾਰੀ ਬੈਰੀਕੇਡਿੰਗ ਕੀਤੀ ਸੀ ਅਤੇ ਉਹ ਬੈਰੀਕੇਡਿੰਗ ਅਜੇ ਵੀ ਬਰਕਰਾਰ ਹੈ।

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਦਾ ਇੱਕ ਸਾਲ
singhu boਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਦਾ ਇੱਕ ਸਾਲrder

By

Published : Nov 26, 2021, 4:25 PM IST

ਨਵੀਂ ਦਿੱਲੀ : ਦਿੱਲੀ ਦੇ ਬਾਰਡਰਾਂ (Borders of Delhi) 'ਤੇ ਕਿਸਾਨ ਅੰਦੋਲਨ (Peasant Movement) ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ ਅਤੇ ਕਿਸਾਨ ਅੱਜ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ (Borders of Delhi) 'ਤੇ ਬੈਠੇ ਹਨ। ਜਿੱਥੇ ਸਰਕਾਰ ਨੇ 3 ਖੇਤੀ ਕਾਨੂੰਨਾਂ (Agricultural Laws) ਨੂੰ ਵਾਪਸ ਲੈ ਲਿਆ ਹੈ, ਉੱਥੇ ਹੀ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ 'ਤੇ ਗੱਲ ਕਰੇ।

ਅੰਦੋਲਨ ਦਾ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸਾਨ ਅੰਦੋਲਨ (Peasant Movement) ਕਾਰਨ ਦਿੱਲੀ ਦੇ ਸਿੰਘੂ ਬਾਰਡਰ (Singhu Border) 'ਤੇ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ 1 ਸਾਲ ਪਹਿਲਾਂ ਭਾਰੀ ਬੈਰੀਕੇਡਿੰਗ ਕੀਤੀ ਸੀ ਅਤੇ ਉਹ ਬੈਰੀਕੇਡਿੰਗ ਅਜੇ ਵੀ ਬਰਕਰਾਰ ਹੈ।

ਈਟੀਵੀ ਭਾਰਤ ਦੀ ਟੀਮ ਨੇ ਕਿਸਾਨਾਂ ਦੇ ਅੰਦੋਲਨ ਦਾ ਇੱਕ ਸਾਲ ਪੂਰਾ ਕਰਨ ਤੋਂ ਬਾਅਦ ਦਿੱਲੀ ਨਾਲ ਲੱਗਦੇ ਬਾਰਡਰਾਂ 'ਤੇ ਪਹੁੰਚ ਕੇ ਜਾਇਜ਼ਾ ਲਿਆ। ਕਿਸਾਨਾਂ ਦੇ ਅੰਦੋਲਨ ਕਾਰਨ ਸਿੰਘੂ ਬਾਰਡਰ (Singhu Border) 1 ਸਾਲ ਬਾਅਦ ਵੀ ਪੂਰੀ ਤਰ੍ਹਾਂ ਬੰਦ ਹੈ। ਹਰਿਆਣਾ ਦੇ ਇਲਾਕੇ 'ਚ ਕਿਸਾਨ ਵੱਡੀ ਗਿਣਤੀ 'ਚ ਅੰਦੋਲਨ 'ਚ ਬੈਠੇ ਹਨ।

ਕਿਸਾਨ ਅੰਦੋਲਨ : ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਦਾ ਇੱਕ ਸਾਲ

ਇਹ ਵੀ ਪੜ੍ਹੋ :Punjab Assembly Election 2022: ਕੋਟਕਪੂਰਾ ਸੀਟ ’ਤੇ ਭਾਰੀ ਰਿਹੈ ਬੇਅਦਬੀ ਮਾਮਲਾ, ਜਾਣੋ ਇੱਥੋਂ ਦਾ ਸਿਆਸੀ ਹਾਲ...

ਕਿਸਾਨਾਂ ਨੂੰ ਰੋਕਣ ਲਈ ਦਿੱਲੀ ਪੁਲਿਸ ਵੱਲੋਂ ਕੰਟੇਨਰ ਲਗਾਏ ਗਏ ਹਨ, ਨਾਲ ਹੀ ਉਨ੍ਹਾਂ ਦੇ ਪਿੱਛੇ ਮੋਟੀ ਕੰਕਰੀਟ ਦੀ ਬੈਰੀਕੇਡਿੰਗ ਵੀ ਕੀਤੀ ਗਈ ਹੈ ਤਾਂ ਜੋ ਕਿਸਾਨ ਦਿੱਲੀ ਵੱਲ ਨਾ ਜਾ ਸਕਣ। ਇਸ ਤੋਂ ਅੱਗੇ ਸੁਰੱਖਿਆ ਕਤਾਰ ਵਿੱਚ ਸੜਕ ਦੇ ਅੰਦਰ ਲੋਹੇ ਦੇ ਮੋਟੇ ਸਰੀਏ ਲਗਾਏ ਗਏ ਹਨ ਤਾਂ ਜੋ ਜੇਕਰ ਕਿਸਾਨ ਆਪਣੇ ਵਾਹਨਾਂ ਨਾਲ ਦਿੱਲੀ ਵੱਲ ਜਾਂਦੇ ਹਨ ਤਾਂ ਉਨ੍ਹਾਂ ਦੇ ਟਾਇਰ ਪੰਕਚਰ ਹੋ ਕੇ ਸਰਹੱਦ 'ਤੇ ਹੀ ਰੋਕੇ ਜਾ ਸਕਣ।

ਹੁਣ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸਿੰਘੂ ਬਾਰਡਰ 'ਤੇ ਬੈਠੇ ਹੋਏ ਹਨ। ਕਿਸਾਨਾਂ ਵਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਪ੍ਰਸ਼ਾਸਨ ਵਲੋਂ ਪੁਲਿਸ ਬਲ 'ਚ ਵਾਧਾ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਬਾਰਡਰਾਂ 'ਤੇ ਹੀ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ :ਕਿਸਾਨ ਅੰਦੋਲਨ ਦਾ ਇੱਕ ਸਾਲ: ਸਰਕਾਰ ਦਾ ਰਵੱਈਆ ਧੋਖੇਬਾਜ਼- ਰਾਕੇਸ਼ ਟਿਕੈਤ

ABOUT THE AUTHOR

...view details