ਦੇਹਰਾਦੂਨ:ਉਤਰਾਖੰਡ ਦੇ ਪਵਨਦੀਪ ਰਾਜਨ ਨੇ ਮਿਊਜ਼ਿਕ ਰਿਆਲਿਟੀ ਸ਼ੋਅ ਇੰਡੀਅਨ ਆਈਡਲ ਦੇ ਸੀਜਨ 12 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਪਵਨਦੀਪ ਨੇ 5 ਮੁਕਾਬਲੇਬਾਜਾਂ ਨੂੰ ਹਰਾ ਕੇ ਇਹ ਜਿੱਤ ਆਪਣੇ ਨਾਂ ਕੀਤੀ ਹੈ। ਉੱਥੇ ਹੀਅਰੁਣਿਤਾ ਕਾਂਜੀਲਾਲ ਦੂਜੀ ਰਨਰਅਪ ਰਹੀ। ਪਵਨਦੀਪ ਦੇ ਜੇਤੂ ਚੁਣੇ ਜਾਣ ’ਤੇ ਉਤਰਾਖੰਡ ਦੇ ਮੁੱਖਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਟਵੀਟ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਸੀਐੱਮ ਨੇ ਟਵੀਟ ਚ ਲ਼ਿਖਿਆ ਹੈ ਕਿ ਆਪਣੀ ਗਾਇਕੀ ਤੋਂ IndianIdol 2021 ਦੇ ਮੰਚ ਨੂੰ ਜਿੱਤਣ ਦੇ ਨਾਲ ਨਾਲ ਸਾਰੇ ਦੇਸ਼ਵਾਸੀਆਂ ਦੇ ਦਿਲਾਂ ਨੂੰ ਜਿੱਤ ਕੇ ਪਵਨਦੀਪ ਨੇ ਦੇਵਭੂਮੀ ਉਤਰਾਖੰਡ ਦਾ ਨਾਂ ਰੋਸ਼ਨ ਕੀਤਾ ਹੈ। ਮੈ ਆਪਣੀ ਅਤੇ ਸਾਰੇ ਸੂਬੇ ਦੇ ਲੋਕਾਂ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਦੱਸ ਦਈਏ ਕਿ ਪਵਨਦੀਪ ਰਾਜਨ ਕੁਮਾਉਂ ਦੇ ਰਹਿਣ ਵਾਲੇ ਹਨ। ਪਲਨਦੀਪ ਦਾ ਜਨਮ 1996 ਚ ਚੰਪਾਵਤ ਜਿਲ੍ਹੇ ਦੇ ਬਲਚੌੜਾ ਪਿੰਡ ਚ ਹੋਇਆ ਅਤੇ ਚੰਪਾਵਤ ਤੋਂ ਹੀ ਇਨ੍ਹਾਂ ਨੇ ਆਪਣੀ ਪੜਾਈ ਪੂਰੀ ਕੀਤੀ। ਪਵਨਦੀਪ ਪਹਾੜ ਦੀ ਲੋਕਗਾਇਕੀ ਕਬੂਤਰੀ ਦੇਵੀ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਕੁਝ ਲੋਕ ਹੀ ਜਾਣਦੇ ਹਨ ਕਿ ਲੋਕਗਾਇਕੀ ਕਬੂਤਰੀ ਦੇਵੀ ਦੀ ਭੈਣ ਲਕਸ਼ਮੀ ਦੇਵੀ ਪਵਨਦੀਪ ਦੀ ਨਾਨੀ ਹੈ।
ਪਵਨਦੀਪ ਦੇ ਕਰੀਅਰ ਦੀ ਗੱਲ ਕਰੀਏ ਤਾਂ ਪਵਨਦੀਪ ਨੇ ਮਹਿਜ ਢਾਈ ਦੀ ਉਮਰ ’ਚ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਪਵਨਦੀਪ ਦੀ ਸਫਲਤਾ ਦੇ ਪਿੱਛੇ ਉਨ੍ਹਾਂ ਦੇ ਪਿਤਾ ਸੁਰੇਸ਼ ਰਾਜਨ ਅਤੇ ਤਾਇਆ ਸਤੀਸ਼ ਰਾਜਨ ਦਾ ਵੀ ਵੱਡਾ ਹੱਥ ਹੈ।