ਪਠਾਨਕੋਟ: ਬੀਤੇ ਦਿਨੀਂ ਪਠਾਨਕੋਟ ਦੇ ਰਣਜੀਤ ਸਾਗਰ ਡੈਮ ‘ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਦੌਰਾਨ ਲਾਪਤਾ ਹੋਏ ਦੋਵੇਂ ਪਾਇਲਟਾਂ ਦੀ ਭਾਲ ਅਜੇ ਵੀ ਜਾਰੀ ਹੈ। ਜੰਮੂ ਕਸ਼ਮੀਰ ਦੀ ਪੁਲਿਸ ਤੇ ਪੰਜਾਬ ਪੁਲਿਸ ਦੇ ਵੱਲੋਂ ਰੈਸਿਕਊ ਅਪਰੇਸ਼ਨ ਚਲਾ ਕੇ ਲਾਪਤਾ ਪਾਇਲਟਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਲ ਸੈਨਾ ਦੇ ਮਾਹਿਰ ਅਤੇ ਐਨਡੀਆਰਐਫ ਦੀਆਂ ਟੀਮਾਂ ਪਾਇਲਟਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ।
ਪਠਾਨਕੋਟ ਹੈਲੀਕਪਟਰ ਕਰੈਸ਼: ਲਾਪਤਾ ਪਾਇਲਟਾਂ ਦੀ ਭਾਲ ਜਾਰੀ - ਹੈਲੀਕਾਪਟਰ ਦੇ ਕੁਝ ਟੁਕੜੇ ਬਰਾਮਦ
ਪਠਾਨਕੋਟ ਦੇ ਰਣਜੀਤ ਸਾਗਰ ਡੈਮ ਵਿੱਚ ਹਾਦਸਾਗ੍ਰਸਤ ਹੋਏ ਫੌਜ ਦੇ ਹੈਲੀਕਾਪਟਰ ਤੇ ਇਸ ਦੌਰਾਨ ਲਾਪਤਾ ਹੋਏ ਦੋ ਪਾਇਲਟਾਂ ਦੀ ਭਾਲ ਦੇ ਵਿੱਚ ਜੰਮੂ ਕਸ਼ਮੀਰ ਦੀ ਪੁਲਿਸ ਤੇ ਪੰਜਾਬ ਪੁਲਿਸ ਵੱਲੋਂ ਰੈਸਕਿਊ ਅਪਰੇਸ਼ਨ ਚਲਾਇਆ ਗਿਆ ਹੈ। ਇਸ ਦੌਰਾਨ ਜਲ ਸੈਨਾ ਸੈਨਾ ਤੇ ਐਨਡੀਆਰਐਫ ਦੀਆਂ ਟੀਮਾਂ ਵੀ ਡੈਮ ਵਿੱਚ ਪਾਇਲਟਾਂ ਦੀ ਭਾਲ ਕਰਨ ਵਿੱਚ ਲੱਗੀਆਂ ਹੋਈਆਂ ਹਨ।
ਪਠਾਨਕੋਟ ਹੈਲੀਕਪਟਰ ਕਰੈਸ਼: ਲਾਪਤਾ ਪਾਇਲਟਾਂ ਦੀ ਭਾਲ ਜਾਰੀ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਲ ਦੌਰਾਨ ਹੈਲਮੇਟ, ਦੋ ਵੱਡੇ ਸਾਇਜ਼ ਦੇ ਬੈਗ, ਇੱਕ ਬੂਟ, ਇੱਕ ਪਛਾਣ ਪੱਤਰ ਅਤੇ ਹੈਲੀਕਾਪਟਰ ਦੇ ਕੁਝ ਟੁਕੜੇ ਬਰਾਮਦ ਹੋਏ ਹਨ। ਫਿਲਹਾਲ ਪਿਛਲੇ ਰੈਸਕਿਊ ਅਪਰੇਸ਼ਨ ਜਾਰੀ ਹੈ।
ਇਹ ਵੀ ਪੜ੍ਹੋ: ਪਠਾਨਕੋਟ ਹੈਲੀਕਪਟਰ ਕਰੈਸ਼: ਪਾਇਲਟ ਅਤੇ ਸਹਿ ਪਾਇਲਟ ਦੀ ਭਾਲ ਜਾਰੀ