ਪੰਜਾਬ

punjab

ETV Bharat / bharat

ਪਠਾਨਕੋਟ ਗਰਨੇਡ ਹਮਲਾ: ਬਾਬਾ ਰਣਜੀਤ ਸਿੰਘ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

ਪਠਾਨਕੋਟ ਗਰਨੇਡ ਹਮਲੇ (Pathankot Grenade Attack) ਦੇ ਸਬੰਧ ਵਿੱਚ ਪਿਛਲੇ ਦਿਨੀਂ SSoc ਵੱਲੋਂ ਫੜੇ ਗਏ ਬਾਬਾ ਰਣਜੀਤ ਸਿੰਘ (Baba Ranjit Singh) ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਰਿਮਾਂਡ ਵਿੱਚ ਵਾਧੇ ਦੀ ਮੰਗ ਕੀਤੀ ਤੇ ਕਿਹਾ ਕਿ ਹੋਰ ਪੁੱਛਗਿੱਛ ਕੀਤੀ ਜਾਣੀ ਹੈ ਤੇ ਅਦਾਲਤ ਨੇ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ ਕਰ ਦਿੱਤਾ (Court extends remand for two days) ਹੈ।

ਪਠਾਨਕੋਟ ਗਰਨੇਡ ਹਮਲਾ: ਬਾਬਾ ਰਣਜੀਤ ਸਿੰਘ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਪਠਾਨਕੋਟ ਗਰਨੇਡ ਹਮਲਾ: ਬਾਬਾ ਰਣਜੀਤ ਸਿੰਘ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

By

Published : Nov 27, 2021, 5:01 PM IST

ਅੰਮ੍ਰਿਤਸਰ: ਪਠਾਨਕੋਟ ਵਿੱਖੇ ਆਰਮੀ ਖੇਤਰ ਦੇ ਨੇੜੇ 21 ਨਵੰਬਰ ਨੂੰ ਗਰਨੇਡ ਹਮਲਾ ਹੋਇਆ ਸੀ। ਇਸ ਤੋਂ ਬਾਅਦ SSOC ਨੇ ਅੰਮ੍ਰਿਤਸਰ ਤੋਂ ਇੱਕ ਨੌਜਵਾਨ ਬਾਬਾ ਰਣਜੀਤ ਸਿੰਘ ਨੂੰ ਕਾਬੂ ਕੀਤਾ ਸੀ। ਪਲਿਸ ਨੇ ਦਾਅਵਾ ਕੀਤਾ ਸੀ ਕਿ ਰਣਜੀਤ ਸਿੰਘ ਕੋਲੋਂ ਦੋ ਹੈਂਡ ਗਰਨੇਡ ਤੇ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ। ਰਣਜੀਤ ਸਿੰਘ ਉਤੇ ਕੋਤਵਾਲੀ ਥਾਣੇ ਵਿੱਚ ਵੀ ਹੈਰੀਟੇਜ ਸਟ੍ਰੀਟ ਵਿੱਚ ਲੱਗੇ ਬੁੱਤ ਤੋੜਨ ਦਾ ਕੇਸ ਦਰਜ ਹੈ। ਉਸ ਨੂੰ ਕੋਰਟ ਵਿਚ ਪੇਸ਼ ਕਰ ਕੇ ਉਸ ਦਾ ਚਾਰ ਦਿਨ ਦਾ ਰਿਮਾਂਡ ਹਾਸਿਲ ਕੀਤਾ ਸੀ ਤੇ ਰਿਮਾਂਡ ਪੁਰਾ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਰਿਮਾਂਡ ਵਿੱਚ ਵਾਧ ਕਰਕੇ ਅਦਾਲਤ ਨੇ ਬਾਬਾ ਰਣਜੀਤ ਸਿੰਘ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਪੇਸ਼ੀ ਦੌਰਾਨ ਸਿੱਖ ਜਥੇਬੰਦੀਆਂ ਨੇ ਛੱਡੇ ਜੈਕਾਰੇ

ਪੁਲਿਸ ਵੱਲੋਂ ਰਣਜੀਤ ਸਿੰਘ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਇਸ ਮੌਕੇ ’ਤੇ ਨਿਹੰਗ ਸਿੱਖ ਜਥੇਬੰਦੀਆਂ ਵੀ ਜਿਲ੍ਹਾ ਕਚਹਿਰੀ ਵਿਚ ਪੁਹੰਚ ਗਈਆਂ ਤੇ ਉਨ੍ਹਾਂ ਰੱਜ ਕੇ ਜੈਕਾਰੇ ਛੱਡੇ। ਪੁਲਿਸ ਵੱਲੋਂ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੁਲਿਸ ਵੱਲੋਂ ਮੁਲਜਮ ਨੂੰ ਅਦਾਲਤ ਵਿਚ ਪੇਸ਼ ਕਰਕੇ ਕੇ ਉਸ ਦਾ 2 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।

ਪਠਾਨਕੋਟ ਗਰਨੇਡ ਹਮਲਾ: ਬਾਬਾ ਰਣਜੀਤ ਸਿੰਘ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

ਆਰਮੀ ਏਰੀਆ ਬਾਹਰ ਹੋਇਆ ਸੀ ਹਮਲਾ

ਜਿਕਰਯੋਗ ਹੈ ਕਿ 21 ਨਵੰਬਰ ਦੀ ਰਾਤ ਆਰਮੀ ਏਰੀਏ ਦੇ ਬਾਹਰ ਦੋ ਹਮਲਾਵਰਾਂ ਨੇ ਪਠਾਨਕੋਟ ਵਿਖੇ ਹੈਂਡ ਗ੍ਰੇਨੇਡ ਸੁੱਟੇ, ਜਿਸ ਤੋਂ ਬਾਅਦ ਪੁਲਿਸ ਨੇ ਰਾਤ ਦੀ ਚੌਕਸੀ ਵਧਾ ਦਿੱਤੀ ਸੀ। ਇਸ ਦੇ ਨਾਲ ਹੀ ਪਠਾਨਕੋਟ 'ਤੇ ਰੈਡ ਅਲਰਟ (Red Alert) ਵੀ ਜਾਰੀ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਧੀਰਾ ਪੁਲ ਨੇੜੇ ਆਰਮੀ ਦੇ ਤ੍ਰਿਵੇਣੀ ਗੇਟ (Triveni Gate) 'ਤੇ ਗ੍ਰੇਨੇਡ ਹਮਲਾ (Grenade attack) ਹੋਇਆ ਸੀ, ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਮੋਟਰਸਾਈਕਲ (Motorcycle riders) ’ਤੇ ਆਏ ਸਨ।

ਤ੍ਰਿਵੇਣੀ ਗੇਟ ਦੀ ਹੈ ਘਟਨਾ

ਆਰਮੀ ਦੇ ਤ੍ਰਿਵੇਣੀ ਗੇਟ ਦੀ ਖਾਸੀਅਤ ਹੈ ਕਿ ਇਹ ਪਠਾਨਕੋਟ ਸ਼ਹਿਰ ਵਿੱਚ ਜਾ ਕੇ ਖੁੱਲ੍ਹਦਾ ਹੈ, ਇਹ ਰਸਤਾ ਪਠਾਨਕੋਟ ਤੇ ਜਲੰਧਰ ਨੈਸ਼ਨਲ ਹਾਈਵੇ (Pathankot, Jalandhar National Highway) ਨੂੰ ਵੀ ਆਪਸ ਵਿੱਚ ਜੋੜਦਾ ਹੈ। ਹਮਲਾਵਰ ਗ੍ਰੇਨੇਡ ਹਮਲਾ (Pathankot granade attack) ਕਰਕੇ ਮੌਕੇ ਤੋਂ ਫਰਾਰ ਹੋ ਗਏ ਸੀ। ਪੁਲਿਸ ਨੇ ਥਾਂ-ਥਾਂ 'ਤੇ ਸਰਚ ਕੀਤੀ ਸੀ। ਇਸ ਦੇ ਨਾਲ ਹੀ ਨਾਕੇਬੰਦੀ ਵੀ ਕੀਤੀ ਗਈ ਸੀ। ਇਸ ਗਰਨੇਡ ਹਮਲੇ ਉਪਰੰਤ ਹੁਣ ਵਿਰੋਧੀਆਂ ਨੂੰ ਨਵਜੋਤ ਸਿੱਧੂ ਵਿਰੁੱਧ ਹਮਲੇ ਕਰਨ ਦਾ ਹੋਰ ਵੱਡਾ ਮੌਕਾ ਮਿਲ ਗਿਆ।

ਸੁਖਜਿੰਦਰ ਰੰਧਾਵਾ ਨੇ ਪੁਲਿਸ ਨਾਲ ਕੀਤੀ ਸੀ ਮੀਟਿੰਗ

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਵੱਲੋਂ ਪੁਲਿਸ ਲਾਈਨ ਵਿੱਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਪਠਾਨਕੋਟ (Pathankot) ਵਿਚ ਹੈਂਡ ਗ੍ਰਨੇਡ ਦੀ ਜਾਂਚ (Hand grenade probe) ਆਰਮੀ ਤੇ ਪੁਲਿਸ ਮਿਲ ਕੇ ਕਰੇਗੀ। ਉਨ੍ਹਾਂ ਕਿਹਾ ਸੀ ਕਿ ਬਾਰਡਰ ਏਰੀਆ (Border area) ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ ਹੈ ਤੇ ਪਠਾਨਕੋਟ ਵਿੱਚ ਮਿਲੇ ਹੈਂਡ ਗ੍ਰਨੇਡ (Hand grenade) ਨੂੰ ਲੈ ਕੇ ਇਹ ਮੀਟਿੰਗ ਬੁਲਾਈ ਗਈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਟਿਫਿਨ ਬੰਬ (Tiffin bomb) ਵੀ ਮਿਲੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਢੇ ਤਿੰਨ ਸੌ ਕਿਲੋਮੀਟਰ ਬਾਰਡਰ ਏਰੀਆ ਹੈ ਤੇ ਉਸ ਜਗ੍ਹਾ ’ਤੇ ਸੀਸੀਟੀਵੀ ਕੈਮਰੇ ਲਗਾਉਣ ਬਾਰੇ ਇਸ ਮੀਟਿੰਗ ’ਚ ਗੱਲਬਾਤ ਕੀਤੀ ਗਈ ਹੈ ਤੇ ਜਵਾਨਾਂ ਦੀ ਗਿਣਤੀ ਵੀ ਵਧਾਈ ਗਈ ਹੈ।

ਨਵਜੋਤ ਸਿੱਧੂ ’ਤੇ ਉੱਠੇ ਸੀ ਸੁਆਲ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣਾ ਮਹਿੰਗਾ ਪਿਆ ਸੀ। ਵਿਰੋਧੀਆਂ ਨੇ ਤਾਂ ਸਿੱਧੂ ਨੂੰ ਇਸ ਮੁੱਦੇ ’ਤੇ ਘੇਰਨਾ ਹੀ ਸੀ, ਸਗੋਂ ਆਪਣੀ ਪਾਰਟੀ ਕਾਂਗਰਸ ਦੇ ਆਗੂ ਵੀ ਸਿੱਧੂ ਨੂੰ ਘੇਰਦੇ ਨਜ਼ਰ ਆਏ। ਐਮਪੀ ਮਨੀਸ਼ ਤਿਵਾੜੀ ਨੇ ਕਿਹਾ ਸੀ ਕਿ ਇਮਰਾਨ ਖਾਨ ਭਾਵੇਂ ਸਿੱਧੂ ਲਈ ਵੱਡਾ ਭਰਾ ਹੋਵੇਗਾ ਪਰ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਹਰਿਆਣਾ ਦੇ ਭਾਜਪਾ ਆਗੂ ਨਵੀਨ ਜਿੰਦਲ ਨੇ ਟਵੀਟ ਕਰਕੇ ਸਿੱਧੂ ’ਤੇ ਵਿਅੰਗ ਕੀਤਾ ਸੀ ਕਿ ਹੋਰ ਪਾਉ ਇਮਰਾਨ ਨਾਲ ਜੱਫੀਆਂ।

ਇਹ ਵੀ ਪੜ੍ਹੋ:ਨਕਸਲੀਆਂ ਨੇ ਸਰਪੰਚ ਦੇ ਪਤੀ ਦਾ ਕੀਤਾ ਕਤਲ

ABOUT THE AUTHOR

...view details