ਨਵੀਂ ਦਿੱਲੀ: ਕਿਸਾਨ ਅੰਦੋਲਨ ਕਾਰਨ ਵੇਲੇ ਸਿਰ ਹਵਾਈ ਅੱਡੇ 'ਤੇ ਨਾ ਪਹੁੰਚਣ ਵਾਲੇ ਮੁਸਾਫਰਾ ਲਈ ਦੇਸ਼ ਦੀ ਜਨਤਕ ਏਅਰ ਲਾਈਨ ਏਅਰ ਇੰਡੀਆ ਨੇ ਮੁਫ਼ਤ ਯਾਤਰਾ ਨਵੇਂ ਸਿਰੇ ਤੋਂ ਤੈਅ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਜਾਣਕਾਰੀ ਏਅਰ ਇੰਡੀਆ ਨੇ ਆਪਣੇ ਇੱਕ ਟਵੀਟ ਰਾਹੀਂ ਦਿੱਤੀ ਹੈ।
ਕਿਸਾਨ ਅੰਦੋਲਨ ਕਾਰਨ ਉਡਾਣ ਲੈਣ ਤੋਂ ਖੂੰਝੇ ਯਾਤਰੀਆਂ ਮੁੜ ਮੁਫਤ 'ਚ ਲੈ ਸਕਣਗੇ ਟਿਕਟ: ਏਅਰ ਇੰਡੀਆ - get free tickets again
ਕਿਸਾਨ ਅੰਦੋਲਨ ਕਾਰਨ ਵੇਲੇ ਸਿਰ ਹਵਾਈ ਅੱਡੇ 'ਤੇ ਨਾ ਪਹੁੰਚਣ ਵਾਲੇ ਮੁਸਾਫਰਾ ਲਈ ਦੇਸ਼ ਦੀ ਜਨਤਕ ਏਅਰ ਲਾਈਨ ਏਅਰ ਇੰਡੀਆ ਨੇ ਮੁਫ਼ਤ ਯਾਤਰਾ ਨਵੇਂ ਸਿਰੇ ਤੋਂ ਤੈਅ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਜਾਣਕਾਰੀ ਏਅਰ ਇੰਡੀਆ ਨੇ ਆਪਣੇ ਇੱਕ ਟਵੀਟ ਰਾਹੀਂ ਦਿੱਤੀ ਹੈ।
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਕਿਸਾਨ ਦਿੱਲੀ ਚਲੋ ਅੰਦੋਲਨ ਤਹਿਤ ਦਿੱਲੀ ਵੱਲ ਵੱਧ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਹਰਿਆਣਾ ਅਤੇ ਦਿੱਲੀਆਂ ਦੀਆਂ ਸਰਹੱਦਾਂ ਨੂੰ ਸੀਲ ਕੀਤਾ ਗਿਆ ਹੈ। ਇਸ ਕਾਰਨ ਹਵਾਈ ਸਫਰ ਕਰਨ ਵਾਲੇ ਵੱਡੀ ਗਿਣਤੀ ਮੁਸਾਫ਼ਰ ਆਪਣੀ ਉਡਾਣ ਦੇ ਨਿਧਾਰਤ ਵੇਲੇ 'ਤੇ ਹਵਾਈ ਅੱਡੇ 'ਤੇ ਨਹੀਂ ਪਹੁੰਚ ਸਕੇ। ਇਨ੍ਹਾਂ ਮੁਸਾਫ਼ਰਾ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਏਅਰ ਇੰਡੀਆ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ " ਦਿੱਲੀ ਦੀਆਂ ਸਰਹੱਦਾਂ ਬੰਦ ਹੋਣ ਕਾਰਨ ਦਿੱਲੀ ਐਨਸੀਆਰ 'ਚ ਆਵਾਜ਼ਾਈ ਦੀਆਂ ਰੁਕਾਵਟਾਂ ਨੂੰ ਵੇਖਦੇ ਹੋਏ ਅਸੀਂ ਪ੍ਰਭਾਵਿਤ ਹੋਏ ਮੁਸਾਫ਼ਰਾਂ ਨੂੰ ਉਨ੍ਹਾਂ ਦੇ ਯਾਤਰਾ ਨੂੰ ਨਵੇਂ ਪ੍ਰੋਗਰਾਮ ਤਹਿਤ ਵਿਉਂਤ ਸਕਦੇ ਹਨ। (ਭਾਵ ਕਿ ਯਾਤਰਾ ਦੀ ਮਿਤੀ ਬਦਲ ਕੇ ਟਿਕਟ ਲੈ ਸਕਦੇ ਹਨ) ਇਸ ਦੇ ਲਈ ਉਨ੍ਹਾਂ ਤੋਂ ਕੋਈ ਵੀ ਫੀਸ ਨਹੀਂ ਵਸੂਲੀ ਜਾਵੇਗੀ।" ਇਹ ਛੂਟ ਸਿਰਫ ਦਿੱਲੀ ਹਵਾਈ ਅੱਡੇ ਤੋਂ 26 ਨਵੰਬਰ 2020 ਦੇ ਟਿਕਟ ਧਾਰਕਾ ਲਈ ਹੀ ਹੋਵੇਗੀ।