ਨਵੀਂ ਦਿੱਲੀ: ਜਹਾਜ਼ 'ਚ ਯਾਤਰੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਇੰਡੀਗੋ ਜਹਾਜ਼ ਦਾ ਹੈ, ਜੋ ਦਿੱਲੀ ਤੋਂ ਬੈਂਗਲੁਰੂ ਲਈ ਉਡਾਣ ਭਰ ਰਿਹਾ ਸੀ। ਇਸ ਜਹਾਜ਼ ਵਿਚ ਸਵਾਰ 40 ਸਾਲਾ ਯਾਤਰੀ ਨੇ ਨਸ਼ੇ ਦੀ ਹਾਲਤ ਵਿਚ ਜਹਾਜ਼ ਦੇ ਐਮਰਜੈਂਸੀ ਦਰਵਾਜ਼ੇ ਦਾ ਫਲੈਪ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ।
ਇਹ ਵੀ ਪੜੋ:Love horoscope : ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਸਮਾਜ ਵਿੱਚ ਮਿਲੇਗਾ ਪਿਆਰ 'ਤੇ ਸਨਮਾਨ
ਚਾਲਕ ਦਲ ਨੇ ਯਾਤਰੀ ਨੂੰ ਦਿੱਤੀ ਸੀ ਚਿਤਾਵਨੀ: ਇੰਡੀਗੋ ਏਅਰਲਾਈਨਜ਼ ਦੇ ਅਨੁਸਾਰ ਦਿੱਲੀ-ਬੰਗਲੌਰ ਫਲਾਈਟ ਵਿੱਚ ਯਾਤਰਾ ਕਰ ਰਹੇ ਇੱਕ ਯਾਤਰੀ ਨੇ ਨਸ਼ੇ ਦੀ ਹਾਲਤ ਵਿੱਚ ਐਮਰਜੈਂਸੀ ਦਰਵਾਜ਼ੇ ਦੇ ਫਲੈਪ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਅਜਿਹਾ ਕਰਨ 'ਤੇ ਚਾਲਕ ਦਲ ਨੇ ਯਾਤਰੀ ਨੂੰ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਾਇਆ ਗਿਆ। ਨਾਲ ਹੀ ਦੋਸ਼ੀ ਨੂੰ ਬੈਂਗਲੁਰੂ ਪਹੁੰਚਣ 'ਤੇ ਸੀਆਈਐਸਐਫ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਕਾਰਵਾਈ ਤੋਂ ਬਾਅਦ ਵੀ ਨਹੀਂ ਰੁਕੀਆਂ ਘਟਨਾਵਾਂ: ਹਵਾਈ ਸਫਰ ਦੌਰਾਨ ਯਾਤਰੀਆਂ ਨਾਲ ਅਸ਼ਲੀਲ ਹਰਕਤਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹਵਾਬਾਜ਼ੀ ਰੈਗੂਲੇਟਰੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ ਨੇ ਵੀ ਇਨ੍ਹਾਂ ਮਾਮਲਿਆਂ ਵਿੱਚ ਕਾਰਵਾਈ ਕੀਤੀ ਹੈ, ਪਰ ਇਸ ਦੇ ਬਾਵਜੂਦ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਵੱਡੀ ਗੱਲ ਇਹ ਹੈ ਕਿ ਇਸ ਵਿੱਚ ਹੋਰ ਯਾਤਰੀਆਂ ਦੀ ਜਾਨ ਵੀ ਖਤਰੇ ਵਿੱਚ ਪਾਈ ਜਾ ਰਹੀ ਹੈ।
ਅਸਾਮ ਤੋਂ ਬੈਂਗਲੁਰੂ ਆ ਰਹੀ ਇੰਡੀਗੋ ਦੀ ਫਲਾਈਟ 'ਚ ਯਾਤਰੀ ਨੇ ਸਿਗਰਟ ਬਾਲੀ:ਇਸ ਤੋਂ ਪਹਿਲਾਂ ਦੁਬਈ ਤੋਂ ਮੁੰਬਈ ਆ ਰਹੀ ਫਲਾਈਟ 'ਚ ਦੋ ਯਾਤਰੀਆਂ ਨੇ ਨਸ਼ੇ ਦੀ ਹਾਲਤ 'ਚ ਹੰਗਾਮਾ ਕੀਤਾ ਸੀ। ਇਸ ਦੀ ਸ਼ਿਕਾਇਤ 'ਤੇ ਮੁੰਬਈ ਪੁਲਿਸ ਨੇ ਦੋਵਾਂ ਯਾਤਰੀਆਂ ਖਿਲਾਫ ਐੱਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਅਸਾਮ ਤੋਂ ਬੈਂਗਲੁਰੂ ਆ ਰਹੀ ਇੰਡੀਗੋ ਦੀ ਫਲਾਈਟ 'ਚ ਇਕ ਯਾਤਰੀ ਨੇ ਸਿਗਰਟ ਬਾਲ ਲਈ ਸੀ।
ਇਹ ਵੀ ਪੜੋ:DAILY HOROSCOPE IN PUNJABI : ਅੱਜ ਦੇ ਰਾਸ਼ੀਫਲ ਵਿੱਚ ਜਾਣੋ ਕਿਵੇਂ ਦਾ ਰਹੇਗਾ ਤੁਹਾਡਾ ਰਵੱਈਆ, ਕੀ ਆਸਾਵਾਦੀ ਹੈ ਤੁਹਾਡਾ ਦਿਨ