ਅੰਮ੍ਰਿਤਸਰ :ਅਗਸਤ 1947 ਵਿੱਚ ਭਾਰਤੀ ਉਪ-ਮਹਾਂਦੀਪ 'ਚ ਬ੍ਰਿਟਿਸ਼ ਸਰਕਾਰ ਦੇ ਰਾਜ ਦੇ ਅੰਤ ਹੋਇਆ ਸੀ। ਬ੍ਰਿਟਿਸ਼ ਸਰਕਾਰ ਦੇ ਰਾਜ ਦੇ ਅੰਤ ਤੋਂ ਬਾਅਦ ਲਗਭਗ 15 ਮਿਲੀਅਨ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਨੇ ਨੂੰ ਦੋਹਾਂ ਦੇਸ਼ ਵਿਚਾਲੇ ਵੰਡ ਹੋਣ ਕਾਰਨ ਆਪੋ-ਅਪਣਾ ਦੇਸ਼ ਛੱਡਣਾ ਪਿਆ ਸੀ।
ਉਸ ਦੌਰ ਦੇ ਦੁੱਖਾਂ ਨੂੰ ਸੰਭਾਲਣ ਲਈ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਵੱਲੋਂ ਇੱਕ ਪਾਰਟੀਸ਼ਨ ਮਿਊਜ਼ੀਅਮ ਖੋਲ੍ਹਿਆ ਗਿਆ ਹੈ। ਇਹ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੈ।
ਵੰਡ ਦੇ ਦੁੱਖਾਂ ਨੂੰ ਦਰਸਾਉਂਦਾ ਪਾਰਟੀਸ਼ਨ ਮਿਊਜ਼ੀਅਮ ਇਸ ਬਾਰੇ ਦੱਸਦੇ ਹੋਏ ਮਿਊਦਜ਼ੀਅਮ ਦੀ ਸੰਚਾਲਕ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਮਿਊਜ਼ੀਅਮ ਦੀ ਇਮਾਰਤ ਲਾਲ ਇੱਟਾਂ ਨਾਲ ਬਣੀ ਹੈ। ਇਸ ਨੂੰ ਟਾਊਨ ਹਾਲ ਵਿਖੇ ਸਥਿਤ ਕਾਰਪੋਰੇਸ਼ ਦੀ ਇਮਾਰਤ ਵਿੱਚ ਬਣਾਇਆ ਗਿਆ ਹੈ।
14 ਗੈਲਰੀਆਂ ਵਾਲੇ ਇਸ ਮਿਊਜ਼ੀਅਮ ਵਿੱਚ ਦੇਸ਼ ਦੇ ਵੰਡ ਨਾਲ ਜੁੜੇ ਦਸਤਾਵੇਜ਼ਾਂ, ਤਸਵੀਰਾਂ, ਅਖ਼ਬਾਰਾਂ ਦੀਆਂ ਕਟਿੰਗਜ਼ ਅਤੇ ਦਾਨ ਕੀਤੀਆਂ ਵਸਤੂਆਂ, ਵੀਡੀਓਜ਼, ਡਾਕਯੂਮੈਂਟਰੀ ਤੇ ਵੰਡ ਦੇ ਮੁਸ਼ਕਲ ਦੌਰ ਨੂੰ ਝੱਲਣ ਵਾਲੇ ਲੋਕਾਂ ਦੇ ਇੰਟਰਵਿਊ ਸ਼ਾਮਲ ਕੀਤੇ ਗਏ ਹਨ।
ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਚੁੱਕੇ ਹਨ।14 ਅਗਸਤ ਸਾਲ 1947 ਨੂੰ ਅਖੰਡ ਭਾਰਤ ਦੀ ਵੰਡ ਹੋਈ ਸੀ। ਦੇਸ਼ ਦੀ ਵੰਡ ਸਮੇਂ ਵਾਪਰੇ ਕਈ ਦੁਖਾਂਤਾਂ ਨੂੰ ਅੱਜ ਵੀ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਪਿੰਡੇ 'ਤੇ ਹੰਡਾ ਰਹੀਆਂ ਹਨ। ਉਸ ਵਰ੍ਹੇ ਨੂੰ ਬੀਤੇ ਬੇਸ਼ਕ 75 ਸਾਲ ਹੋ ਚੁੱਕੇ ਨੇ , ਪਰ ਸਰਕਾਰ ਵੱਲੋਂ ਇਸ ਦੁਖਾਂਤ ਨੂੰ ਪਾਰਟੀਸ਼ਨ ਮਿਊਜ਼ੀਅਮ ਵਜੋਂ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਸਾਡੀਆਂ ਆਉਂਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ।
ਪਾਰਟੀਸ਼ਨ ਮਿਊਜ਼ੀਅਮ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਇੱਕ ਅੰਤਰ ਰਾਸ਼ਟਰੀ ਧਰੋਹਰ ਵਜੋਂ ਮੌਜੂਦ ਹੈ। ਨਵੀਂ ਪੀੜੀ ਇਥੇ ਆ ਕੇ ਆਪਣੇ ਦੇਸ਼ ਦੇ ਇਤਿਹਾਸ, ਦੇਸ਼ ਦੇ ਆਜ਼ਾਦੀ ਲਈ ਕੀਤੇ ਗਏ ਲੰਬੇ ਸੰਘਰਸ਼ ਦੇ ਇਤਿਹਾਸ ਬਾਰੇ ਜਾਣ ਸਕਦੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ 1200 ਸੈਨਿਕਾਂ 'ਤੇ ਜੋ ਪਿਆ ਭਾਰੀ, ਸੰਜੈ ਦੱਤ ਨਿਭਾਅ ਰਿਹਾ ਉਸ ਦੀ ਭੂਮਿਕਾ