ਚੰਡੀਗੜ੍ਹ:ਕੈਪਟਨ ਦੇ ਸਾਬਕਾ ਸਲਾਹਕਾਰ ਪੀਕੇ ਨੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ -' ਗ੍ਰੈਂਡ ਓਲਡ ਪਾਰਟੀ ' (GOP) ਦੀਆਂ ਜੜ੍ਹਾਂ ਵਿੱਚ ਬਹੁਤ ਸਾਰੀਆਂ ਖਾਮੀਆਂ ਹਨ। ਲਖੀਮਪੁਰ ਖੇੜੀ ਘਟਨਾ ਤੋਂ ਬਾਅਦ ਅਚਾਨਕ ਸੁਰਖੀਆਂ ਵਿੱਚ ਆਈ ਕਾਂਗਰਸ ਨੂੰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਨਿਸ਼ਾਨਾ ਬਣਾਇਆ ਹੈ। ਆਪਣੇ ਟਵਿੱਟਰ ਹੈਂਡਲ 'ਤੇ ਕਾਂਗਰਸ ਦਾ ਨਾਂ ਲਏ ਬਗੈਰ, ਉਨ੍ਹਾਂ ਨੇ ਲਿਖਿਆ ਹੈ ਕਿ ਜਿਹੜੇ ਲੋਕ ਜਾਂ ਪਾਰਟੀਆਂ ਸੋਚ ਰਹੇ ਹਨ ਕਿ ਵਿਰੋਧੀ ਧਿਰ 'ਗ੍ਰੈਂਡ ਓਲਡ ਪਾਰਟੀ 'ਦੀ ਮਦਦ ਨਾਲ ਛੇਤੀ ਸੱਤਾ ‘ਚ ਵਾਪਸ ਆਵੇਗੀ, ਉਹ ਗਲਤਫਹਿਮੀ ਵਿੱਚ ਹਨ।
ਪਾਰਟੀ ਦੀਆਂ ਜੜਾਂ ਵਿੱਚ ਖਾਮੀ
ਪੀਕੇ ਨੇ ਕਿਹਾ ਹੈ ਕਿ ਅਜਿਹੇ ਲੋਕ ਜਾਂ ਪਾਰਟੀਆਂ ਦੇ ਹੱਥ ਸਿਰਫ ਨਿਰਾਸ਼ਾ ਲੱਗੇਗੀ। ਪੀਕੇ ਨੇ ਅੱਗੇ ਲਿਖਿਆ ਕਿ ਬਦਕਿਸਮਤੀ ਨਾਲ 'ਗ੍ਰੈਂਡ ਓਲਡ ਪਾਰਟੀ' ਦੀਆਂ ਜੜ੍ਹਾਂ ਅਤੇ ਇਸ ਦੇ ਸੰਗਠਨ ਵਿੱਚ ਵੱਡੀਆਂ ਖਾਮੀਆਂ ਹਨ। ਫਿਲਹਾਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਕਈ ਰਾਜਨੀਤਕ ਪਾਰਟੀਆਂ ਨੂੰ ਸੱਤਾ ਵਿੱਚ ਲਿਆਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਦੇ ਇਸ ਟਵੀਟ ਨੂੰ ਆਗਾਮੀ ਚੋਣਾਂ ਦੇ ਨਜ਼ਰੀਏ ਤੋਂ ਅਹਿਮ ਮੰਨਿਆ ਜਾ ਰਿਹਾ ਹੈ।
ਇਹ ਹੈ ਪ੍ਰਸ਼ਾਂਤ ਕਿਸ਼ੋਰ ਦੇ ਟਵੀਟ ਦਾ ਉਤਾਰਾ
#ਲਖੀਮਪੁਰਖੇੜੀ ਘਟਨਾ ' (Lakhimpur Kheri Incident) ਤੇ ਅਧਾਰਤ ਜੀਓਪੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਦੇ ਤੇਜ਼ ਅਤੇ ਸੁਚੱਜੇ ਸੁਰਜੀਤ ਹੋਣ ਦੀ ਭਾਲ ਵਿੱਚ ਲੋਕ ਆਪਣੇ ਆਪ ਨੂੰ ਵੱਡੀ ਨਿਰਾਸ਼ਾ ਲਈ ਤਿਆਰ ਕਰ ਰਹੇ ਹਨ। ਬਦਕਿਸਮਤੀ ਨਾਲ ਡੂੰਘੀਆਂ ਜੜ੍ਹਾਂ ਵਾਲੀਆਂ ਸਮੱਸਿਆਵਾਂ ਅਤੇ ਜੀਓਪੀ ਦੀ ਢਾਂਚਾਗਤ ਕਮਜ਼ੋਰੀ (Structural lapse) ਦਾ ਕੋਈ ਤੁਰੰਤ ਹੱਲ ਨਹੀਂ ਹੈ।
ਪੀਕੇ ਦਾ ਬਿਆਨ ਕਾਂਗਰਸ ਲਈ ਝਟਕਾ ਹੈ
ਖਬਰਾਂ ਅਨੁਸਾਰ, ਬੰਗਾਲ ਚੋਣਾਂ (West Bengal Election) ਤੋਂ ਬਾਅਦ, ਇਹ ਕਿਆਸ ਲਗਾਏ ਜਾ ਰਹੇ ਸਨ ਕਿ ਪੀਕੇ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ, ਪਰ ਉਨ੍ਹਾਂ ਦੇ ਟਵੀਟ ਨੇ ਸਾਰੀਆਂ ਅਟਕਲਾਂ ‘ਤੇ ਲਗਭਗ ਵਿਰਾਮ ਲਗਾ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਅਜੇ ਵੀ ਵਿਰੋਧੀ ਧਿਰ ਨੂੰ ਭਾਜਪਾ ਨਾਲ ਮੁਕਾਬਲਾ ਕਰਨ ਦੇ ਯੋਗ ਨਹੀਂ ਸਮਝਦੇ. ਉਨ੍ਹਾਂ ਨੇ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਸੀ ਕਿ ਪਾਰਟੀਆਂ ਨੂੰ ਆਪਣੇ ਸੰਗਠਨਾਤਮਕ ਢਾਂਚੇ ਨੂੰ ਬਦਲਣ ਦੀ ਲੋੜ ਹੈ। ਅਜਿਹੇ ਵਿੱਚ ਉਨ੍ਹਾਂ ਦੇ ਨਵੇਂ ਬਿਆਨ ਨੂੰ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।
ਲਖੀਮਪੁਰ ਘਟਨਾ ‘ਚ ਜਮੀਨ ਤਲਾਸ਼ਣ ਦੀ ਕੋਸ਼ਿਸ਼ਾਂ ਨੂੰ ਠੱਲ੍ਹ
ਪੀਕੇ ਦਾ ਇਹ ਬਿਆਨ ਕਾਂਗਰਸ ਲਈ ਵੱਡਾ ਝਟਕਾ (Jolt to Congress) ਹੈ, ਜੋ ਲਖੀਮਪੁਰ ਖੇੜੀ ਕਾਂਡ ਤੋਂ ਬਾਅਦ ਉੱਤਰ ਪ੍ਰਦੇਸ਼ (Utter Pardesh) ਵਿੱਚ ਆਪਣੀ ਗੁਆਚੀ ਜ਼ਮੀਨ ਦੀ ਭਾਲ ਕਰ ਰਹੀ ਹੈ। ਕਾਂਗਰਸ ਪਾਰਟੀ ਦੀ ਮਦਦ ਨਾਲ ਹੋਰ ਸਿਆਸੀ ਪਾਰਟੀਆਂ ਵੀ ਵਿਰੋਧੀ ਧਿਰ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਪੀਕੇ ਅਜੇ ਵੀ ਕਾਂਗਰਸ ਨੂੰ ਵਿਰੋਧੀ ਧਿਰ ਦੀ ਅਗਵਾਈ ਕਰਨ ਦੇ ਯੋਗ ਨਹੀਂ ਸਮਝਦਾ।
ਕੈਪਟਨ ਦੇ ਖਾਸ ਰਹੇ ਹਨ ਪੀਕੇ
ਲਗਭਗ ਚਾਰ-ਪੰਜ ਮਹੀਨੇ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਵਜੋਂ ਪੰਜਾਬ ਵਿੱਚ ਜੁਆਇਨ ਕੀਤਾ ਸੀ। ਪੀਕੇ ਨੂੰ ਬਕਾਇਦਾ ਅਮਲਾ ਤੇ ਦਫਤਰ ਦਿੱਤਾ ਗਿਆ ਸੀ ਤੇ ਕੁਝ ਅਫਸਰ ਵੀ ਉਨ੍ਹਾਂ ਨਾਲ ਲਗਾਏ ਗਏ ਸੀ ਪਰ ਇਸੇ ਦੌਰਾਨ ਉਨ੍ਹਾਂ ਨੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਹ ਕਾਂਗਰਸ ਦੀ ਕੇਂਦਰੀ ਟੀਮ ਵਿੱਚ ਚਲੇ ਗਏ ਸੀ, ਹਾਲਾਂਕਿ ਉਨ੍ਹਾਂ ਨੂੰ ਅਹਿਮ ਥਾਂ ਦੇਣ ਦੀਆਂ ਚਰਚਾਵਾਂ ਕਾਰਨ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਤੇ ਬਾਅਦ ਵਿੱਚ ਪ੍ਰਸ਼ਾਂਤ ਕਿਸ਼ੋਰ ਕੁਝ ਮੱਧਮ ਪੈ ਗਏ ਸੀ ਤੇ ਹੁਣ ਅਚਾਨਕ ਉਨ੍ਹਾਂ ਟਵੀਟ ਕਰਕੇ ਕਾਂਗਰਸ ਦੇ ਪੈਰਾਂ ਹੇਠਾਂ ਤੋਂ ਜਮੀਨ ਖਿਸਕਾ ਦਿੱਤੀ ਹੈ।
ਇਹ ਵੀ ਪੜ੍ਹੋ:ਨਵਜੋਤ ਸਿੰਘ ਸਿੱਧੂ ਨੇ ਭੁੱਖ ਹੜਤਾਲ ਕੀਤੀ ਖ਼ਤਮ