ਬਠਿੰਡਾ: ਪਰਨੀਤ ਕੌਰ ਆਪਣਾ ਸਟੈਂਡ ਸਪੱਸ਼ਟ ਕਰਨ ਭਾਵੇਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੈ ਜਾਂ ਵਿਰੋਧ ਵਿੱਚ। ਇਹ ਗੱਲ ਹਰੀਸ਼ ਚੌਧਰੀ ਨੇ ਕਹੀ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Finance Minister Manpreet Singh Badal) ਅਤੇ ਕਾਂਗਰਸ ਪਾਰਟੀ ਦੇ ਆਗੂ ਹਰੀਸ਼ ਚੌਧਰੀ ਹਰਸ਼ਵਰਧਨ ਕੈਬਨਿਟ ਮੰਤਰੀ ਰਾਜਾ ਵੜਿੰਗ (Raja Warring) ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ (Gurpreet Kangar) ਅੱਜ ਬਠਿੰਡਾ ਪੁੱਜੇ ਸੀ।
ਬਠਿੰਡਾ ਵਿਖੇ ਕਾਂਗਰਸ ਮੀਟਿੰਗ
ਇਥੇ ਉਨ੍ਹਾਂ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਸਾਰਿਆਂ ਨੇ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਜੇ ਕਰ ਮੈਂ ਦੁਬਾਰਾ ਕੈਬਨਿਟ ਮੰਤਰੀ ਬਣਿਆ ਤਾਂ ਪੰਜਾਬ ਭਰ ਦੀਆਂ ਸਾਰੀਆਂ ਪ੍ਰਾਈਵੇਟ ਬੱਸਾਂ ਬੰਦ ਕਰ ਦਿਆਂਗਾ, ਪੀ.ਆਰ.ਟੀ.ਸੀ ਦੀਆਂ ਸਰਕਾਰੀ ਬੱਸਾਂ ਸੜਕਾਂ 'ਤੇ ਚੱਲਣਗੀਆਂ।ਕਾਂਗਰਸ ਪਾਰਟੀ ਹੁਣ ਜਲਦੀ ਹੀ ਨਾਵਾਂ ਦਾ ਐਲਾਨ ਕਰੇ।
ਆਗੂਆਂ ਨੇ ਟਿਕਟ ਲਈ ਚੁੱਕੀ ਮੰਗ
ਕਾਂਗਰਸੀ ਆਗੂਆਂ ਨੇ ਇੰਚਾਰਜ ਮੁਹਰੇ ਮੰਗ ਚੁੱਕੀ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੇ ਉਮੀਦਵਾਰ ਛੇਤੀ ਐਲਾਨੇ ਜਾਣ ਤਾਂ ਜੋ ਉਹ ਆਪੋ ਆਪਣੇ ਇਲਾਕਿਆਂ ਵਿੱਚ ਕੰਮ ਕਰਕੇ ਪਾਰਟੀ ਨੂੰ ਮਜ਼ਬੂਤ ਕਰ ਸਕਣ।ਪੰਜਾਬ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਉਹ ਅੱਜ ਬਠਿੰਡਾ ਆਇਆ ਹਨ, ਬਠਿੰਡਾ ਵਿੱਚ 6 ਵਿਧਾਨ ਸਭਾ ਸੀਟਾਂ ਹਨ, ਸਾਰੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਪਾਰਟੀ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ।
ਉਮੀਦਵਾਰਾਂ ਦਾ ਐਲਾਨ ਸਮੇਂ ਸਿਰ ਹੀ